Home >>Punjab

Jagjit Singh Dallewal: ਜਗਜੀਤ ਸਿੰਘ ਡੱਲੇਵਾਲ ਖੰਨਾ ਹਸਪਤਾਲ ਵਿੱਚ ਦਾਖ਼ਲ; ਰਾਤ ਭਰ ਚੱਲਿਆ ਇਲਾਜ

Jagjit Singh Dallewal: ਭਾਰਤ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ (ਨਾਨ ਪੋਲੀਟਿਕਲ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ 131 ਦਿਨਾਂ ਦਾ ਮਰਨ ਵਰਤ ਤੋੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ। 

Advertisement
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਖੰਨਾ ਹਸਪਤਾਲ ਵਿੱਚ ਦਾਖ਼ਲ; ਰਾਤ ਭਰ ਚੱਲਿਆ ਇਲਾਜ
Ravinder Singh|Updated: Apr 07, 2025, 01:30 PM IST
Share

Jagjit Singh Dallewal: ਭਾਰਤ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ (ਨਾਨ ਪੋਲੀਟਿਕਲ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ 131 ਦਿਨਾਂ ਦਾ ਮਰਨ ਵਰਤ ਤੋੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ। ਉਨ੍ਹਾਂ ਨੂੰ ਖੰਨਾ ਨਰਸਿੰਗ ਹੋਮ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰਾਤ ਭਰ ਡੱਲੇਵਾਲ ਦਾ ਇਲਾਜ ਚੱਲਿਆ ਅਤੇ ਅੱਜ ਉਨ੍ਹਾਂ ਨੂੰ ਕਰੀਬ 11 ਵਜੇ ਹਸਪਤਾਲ ਵਿੱਚ ਛੁੱਟੀ ਮਿਲਣ ਦੀ ਸੰਭਾਵਨਾ ਹੈ।

ਨਾਰੀਅਲ ਤੇ ਨਿੰਬੂ ਪਾਣੀ ਪੀਤਾ
ਡੱਲੇਵਾਲ ਦਾ ਇਲਾਜ ਕਰ ਰਹੇ ਹਾਰਟ ਸਪੈਸ਼ਲਿਸਟ ਡਾਕਟਰ ਮਿਨਾਲ ਖੰਨਾ ਨੇ ਦੱਸਿਆ ਕਿ ਲੰਮਾ ਸਮਾਂ ਭੁੱਖਾ ਰਹਿਣ ਕਾਰਨ ਬਾਡੀ ਦਾ ਕਿਟੋਨ ਪੱਧਰ ਵਧ ਜਾਂਦਾ ਹੈ। ਡੱਲੇਵਾਲ ਦਾ ਕਿਟੋਨ 4ਪਲਸ ਆਇਆ ਹੈ। ਉਨ੍ਹਾਂ ਨੂੰ ਨਾਰੀਅਰ ਤੇ ਨਿੰਬੂ ਪਾਣੀ ਪੀਤਾ ਹੈ। ਦੋ ਤਿੰਨ ਦਿਨ ਤਰਲ ਉਤੇ ਰਹਿਣਗੇ। ਇਸ ਤੋਂ ਬਾਅਦ ਡਾਈਟ ਪਲਾਨ ਉਨ੍ਹਾਂ ਨੂੰ ਦਿੱਤਾ ਜਾਵੇਗਾ।

ਮਹਾਪੰਚਾਇਤ ਜਾਣ ਉਤੇ ਅੜੇ
ਜਾਣਕਾਰੀ ਮੁਤਾਬਕ ਡੱਲੇਵਾਲ ਦੇ ਸਾਥੀ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ ਪਰ ਡੱਲੇਵਾਲ ਨੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਕਿਹਾ ਸ ਕਿ ਉਹ ਸੋਮਵਾਰ ਸਵੇਰੇ ਤੱਕ ਇਥੇ ਰਹਿ ਸਕਦੇ ਹਨ। ਸੋਮਵਾਰ ਨੂੰ ਬਰਨਾਲਾ ਦੇ ਧਨੌਲਾ ਵਿੱਚ ਕਿਸਾਨ ਮਹਾਪੰਚਾਇਤ ਹੈ। ਉਸ ਵਿੱਚ ਉਹ ਜ਼ਰੂਰ ਜਾਣਗੇ।

ਇਹ ਵੀ ਪੜ੍ਹੋ : Fazilka Encounter: ਫਾਜ਼ਿਲਕਾ ਵਿੱਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਮੁਕਾਬਲਾ; ਮੁਲਜ਼ਮ ਦੇ ਪੈਰ ਵਿੱਚ ਲੱਗੀ ਗੋਲ਼ੀ

ਦੱਸ ਦੇਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 131 ਦਿਨਾਂ ਬਾਅਦ ਬੀਤੇ ਦਿਨ ਫਤਿਹਗੜ੍ਹ ਸਾਹਿਬ ’ਚ ਮਹਾਪੰਚਾਇਤ ਵਿਚ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸੀ। ਜਿਥੇ ਅਨਾਜ ਮੰਡੀ ਸਰਹਿੰਦ ਵਿਚ ਕਿਸਾਨ ਮਹਾਪੰਚਾਇਤ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਕਿਸਾਨ ਨੇਤਾਵਾਂ ਨੇ ਸ਼ਮੂਲੀਅਤ ਕੀਤੀ ਸੀ। ਡੱਲੇਵਾਲ ਨੇ ਕਿਹਾ ਕਿ ਉਸ ਨੂੰ ਕਿਸਾਨ ਨੇਤਾਵਾਂ ਵਲੋਂ ਵਾਰ-ਵਾਰ ਭੁੱਖ-ਹੜਤਾਲ ਖਤਮ ਕਰਨ ਲਈ ਕਿਹਾ ਜਾ ਰਿਹਾ ਸੀ ,ਜਿਸ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਲਈ ਲੜਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ : Batala News: ਥਾਣਾ ਕਿਲਾ ਲਾਲ ਸਿੰਘ ਨੇੜੇ ਧਮਾਕੇ ਦੀ ਆਵਾਜ਼ ਮਗਰੋਂ ਪੁਲਿਸ ਨੇ ਸਰਚ ਮੁਹਿੰਮ ਵਿੱਢੀ

 

Read More
{}{}