Home >>Punjab

Jalalabad News: ਜਲਾਲਾਬਾਦ ਛੁੱਟੀ ਆਏ ਫੌਜੀ ਦੀ ਬੁਲਟ ਮੋਟਰ ਸਾਈਕਲ ਹੋਈ ਦੁਰਘਟਨਾਗ੍ਰਸਤ, ਜਵਾਨ ਦੀ ਮੌਤ

Jalalabad News: ਪੰਜਾਬ ਦੇ ਜਲਾਲਾਬਾਦ ਵਿੱਚ ਛੁੱਟੀ ਆਏ ਫੌਜੀ ਦੀ ਬੁਲਟ ਮੋਟਰ ਸਾਈਕਲ ਦੁਰਘਟਨਾ ਗ੍ਰਸਤ ਹੋ ਗਈ ਅਤੇ ਦਰਦਨਾਕ ਮੌਤ ਹੋ ਗਈ।  

Advertisement
Jalalabad News: ਜਲਾਲਾਬਾਦ ਛੁੱਟੀ ਆਏ ਫੌਜੀ ਦੀ ਬੁਲਟ ਮੋਟਰ ਸਾਈਕਲ ਹੋਈ ਦੁਰਘਟਨਾਗ੍ਰਸਤ, ਜਵਾਨ ਦੀ ਮੌਤ
Riya Bawa|Updated: Oct 11, 2024, 11:19 AM IST
Share

Jalalabad News/ਸੁਨੀਲ ਨਾਗਪਾਲ: ਪੰਜਾਬ ਦੇ ਜਲਾਲਾਬਾਦ ਵਿੱਚ ਛੁੱਟੀ ਆਏ ਫੌਜੀ ਦੀ ਬੁਲਟ ਮੋਟਰ ਸਾਈਕਲ ਦੁਰਘਟਨਾ ਗ੍ਰਸਤ ਹੋ ਗਈ। ਇਸ ਸੜਕ ਹਾਦਸੇ 'ਚ ਜਵਾਨ ਦੀ ਮੌਤ ਹੋ ਗਈ। ਦਰਅਸਲ ਪਿੰਡ ਢਾਬ ਖੁਸ਼ਹਾਲ ਜੋਈਆ ਦੇ ਸੁਨੀਲ ਸਿੰਘ ਜੋ ਕਿ ਬੀਤੇ ਚਾਰ ਸਾਲਾਂ ਤੋਂ ਭਾਰਤੀ ਫੌਜ ਦੇ ਵਿੱਚ ਤੈਨਾਤ ਸੀ ਬੀਤੇ ਦਿਨ ਛੁੱਟੀ ਉੱਤੇ ਆਪਣੇ ਘਰ ਆਏ ਸੀ। 

ਰਾਤ ਸਮੇਂ ਦੋ ਜਲਾਲਾਬਾਦ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸਦਾ ਬੁਲਟ ਮੋਟਰਸਾਈਕਲ ਇੱਕ ਮੋੜ ਉੱਤੇ ਹਾਦਸਾ ਗ੍ਰਸਤ ਹੋ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ।  ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਫੌਜੀ ਸੁਨੀਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਫੌਜੀ ਸ਼ਾਦੀ ਸ਼ੁਧਾ ਹੈ ਅਤੇ ਉਸ ਦਾ 10 ਮਹੀਨਿਆਂ ਦਾ ਬੱਚਾ ਹੈ ਫਿਲਹਾਲ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: Panchayat Elections: ਸ੍ਰੀ ਅਨੰਦਪੁਰ ਸਾਹਿਬ ਦੇ 132 ਪਿੰਡਾਂ 'ਚ ਹੋਣਗੀਆਂ ਪੰਚਾਇਤੀ ਚੋਣਾਂ, 27 ਪਿੰਡਾਂ 'ਚ ਹੋ ਚੁੱਕੀ ਹੈ ਸਰਬ ਸੰਮਤੀ 
 

Read More
{}{}