Jalandhar News: ਜਲੰਧਰ ਵਿਚ ਡੋਰਨ ਦੇਖੇ ਜਾਣ ਤੋਂ ਬਾਅਦ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੂਰਾਨਸੀ ਵਿਚ ਡਰੋਨ ਜਿਹੀ ਸ਼ੱਕੀ ਗਤੀਵਿਧੀ ਵੀ ਦੇਖੇ ਜਾਣ ਦੀਆਂ ਖਬਰਾਂ ਹਨ। ਇਸ ਦੌਰਾਨ ਸੂਰਾਨਸੀ ਵਿਚ ਧਮਾਕਿਆਂ ਦੀ ਆਵਾਜ਼ਾਂ ਵੀ ਸੁਣੇ ਜਾਣ ਦੀਆਂ ਖਬਰਾਂ ਹਨ।
ਇਸ ਦੌਰਾਨ ਜਲੰਧਰ ਡੀਸੀ ਨੇ ਕੁਝ ਹੀ ਦੇਰ ਬਾਅਦ ਕਿਹਾ ਕਿ ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਹਥਿਆਰਬੰਦ ਬਲਾਂ ਨੇ ਰਾਤ 9.20 ਵਜੇ ਪਿੰਡ ਮੰਡ ਨੇੜੇ ਇੱਕ ਨਿਗਰਾਨੀ ਡਰੋਨ ਨੂੰ ਡੇਗ ਦਿੱਤਾ ਹੈ। ਮਾਹਰ ਟੀਮ ਮਲਬੇ ਦੀ ਭਾਲ ਕਰ ਰਹੀ ਹੈ। ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਮਲਬੇ ਮਿਲਦੇ ਹਨ ਤਾਂ ਕਿਰਪਾ ਕਰਕੇ ਉਨ੍ਹਾਂ ਦੇ ਨੇੜੇ ਨਾ ਜਾਓ ਅਤੇ ਤੁਰੰਤ ਨਜ਼ਦੀਕੀ ਪੁਲਸ ਸਟੇਸ਼ਨ ਨੂੰ ਸੂਚਿਤ ਕਰੋ। ਇਹ ਵੀ ਦੱਸਿਆ ਗਿਆ ਹੈ ਕਿ ਜਲੰਧਰ ਵਿੱਚ ਰਾਤ 10 ਵਜੇ ਤੋਂ ਬਾਅਦ ਕੋਈ ਡਰੋਨ ਗਤੀਵਿਧੀ ਨਹੀਂ ਦੇਖੀ ਗਈ ਹੈ।