Home >>Punjab

Neetu Shatran Wala PICS: ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੇਖੋ ਫੋਟੋਆਂ

Neetu Shatran wala with wear Wedding Note Haar see pics: ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ  ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੇਖੋ ਫੋਟੋਆਂ  

Advertisement
Neetu Shatran Wala PICS: ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੇਖੋ ਫੋਟੋਆਂ
Riya Bawa|Updated: Jul 13, 2024, 11:05 AM IST
Share

Neetu Shatran wala Photos: ਜਲੰਧਰ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਇਸ ਵੇਲੇ ਚਰਚਾ 'ਚ ਬਣਿਆ ਹੋਇਆ ਹੈ। ਹਾਲ ਹੀ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ  ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ (Neetu Shatran wala) ਵਾਲਾ ਗੰਦੇ ਪਾਣੀ 'ਚ ਲੇਟ ਗਿਆ ਅਤੇ ਉਸ ਨੇ ਗਲੇ ਵਿੱਚ ਨੋਟਾਂ ਦਾ ਹਾਰ ਪਾਇਆ ਹੋਇਆ ਹੈ। ਦਰਅਸਲ ਇਸਨੇ ਪਹਿਲਾਂ ਬਿਆਨ ਦਿੱਤਾ ਸੀ ਜੇਕਰ ਹਾਰ ਗਿਆ ਤਾਂ ਚਿੱਕੜ ਵਿੱਚ ਨਹਾਵਾਂਗਾਂ।

ਹਾਲ ਹੀ ਵਿੱਚ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿੱਚ ਦੇਖ ਸਕਦੇ ਹੋ ਕਿ ਨੀਟੂ ਸ਼ਟਰਾਂ ਵਾਲਾ ਪੈਸਿਆਂ ਵਾਲਾ ਨੋਟਾਂ ਦਾ ਹਾਰ ਪਾ ਕੇ ਗੰਦੇ ਪਾਣੀ 'ਚ ਜਾ ਕੇ ਬੈਠ ਗਿਆ ਹੈ। ਇਸ ਤੋਂ  (Neetu Shatran wala)  ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਵਿੱਚ ਲੋਕ ਉਸਨੂੰ ਲੱਡੂ ਖਿਲਾ ਰਹੇ ਹਨ ਅਤੇ ਉਹ ਖਾਣ ਤੋਂ ਮਨਾ ਕਰਿਦਆਂ ਦਿਖਾਈ ਦਿੱਤਾ ਹੈ। ਇਸ ਤੋਂ ਬਾਅਦ ਨੀਟੂ ਆਪਣੀ ਹਾਰ ਕਰਕੇ ਉਹ ਰੋ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਇਹ ਵੀਡੀਓ ਇਸ ਵੇਲੇ ਚਰਚਾ ਵਿੱਚ ਹੈ ਅਤੇ ਲੋਕ ਰਸਤੇ ਵਿੱਚ ਖੜ ਕੇ ਵੀਡੀਓ ਬਣਾ ਰਹੇ ਹਨ। ਦਰਅਸਲ ਇਸ ਤੋਂ ਪਹਿਲਾਂ ਨੀਟੂ ਸ਼ਟਰਾਂ  (Neetu Shatran wala)  ਵਾਲਿਆਂ ਨਾਲ ਖਾਸ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਜੇਕਰ ਇਸ ਵਾਰ ਹਾਰ ਮਿਲੀ ਤਤਾਂ ਉਹ ਚਿੱਕੜ ਵਿੱਚ ਨਹਾ ਲਵੇਗਾ।

ਇਹ ਵੀ ਪੜ੍ਹੋ: Neetu Shatran Wala Video: ਨੀਟੂ ਸ਼ਟਰਾਂ ਵਾਲੇ ਦਾ ਬਿਆਨ- ''ਜੇਕਰ ਮੈਂ ਇਸ ਵਾਰ ਹਾਰ ਗਿਆ ਤਾਂ ਮੈਂ ਚਿੱਕੜ 'ਚ ਨਹਾ ਲਵਾਂਗਾ''

ਦਰਅਸਲ ਅੱਜ ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਗਿਣਤੀ ਜਾਰੀ ਹੈ। ਇੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ, ਕਾਂਗਰਸ ਦੀ ਸੁਰਿੰਦਰ ਕੌਰ ਅਤੇ ਭਾਜਪਾ ਦੀ ਸ਼ੀਤਲ ਅੰਗੁਰਾਲ ਵਿਚਕਾਰ ਹੈ। 10 ਜੁਲਾਈ ਨੂੰ ਹੋਈ ਵੋਟਿੰਗ 'ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਦੀ ਚੋਣ ਹੁੰਦੀ ਹੈ।

ਇਹ ਵੀ ਪੜ੍ਹੋ: Jalandhar by Election Result: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਰੁਝਾਨ ਆਉਣੇ ਹੋਏ ਸ਼ੁਰੂ ! AAP ਸਭ ਤੋਂ ਅੱਗੇ

 

 

Read More
{}{}