Home >>Punjab

Jalandhar News: ਕਾਂਗਰਸ ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਹਮਲਾ, ਦੇਸੀ ਪਿਸਤੌਲ ਤੇ ਹਥਿਆਰਾਂ ਨਾਲ ਨਜ਼ਰ ਆਏ ਨੌਜਵਾਨ

ਜਲੰਧਰ ਦੇ ਪੱਕਾ ਬਾਗ ਇਲਾਕੇ 'ਚ ਕਾਂਗਰਸ ਦੇ ਮੌਜੂਦਾ ਕੌਂਸਲਰ ਸ਼ੈਰੀ ਚੱਢਾ ਦੇ ਘਰ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ-ਨਾਲ ਦੇਸੀ ਪਿਸਤੌਲਾਂ ਨਾਲ ਘੁੰਮਦੇ ਦੇਖਿਆ ਗਿਆ।  

Advertisement
Jalandhar News: ਕਾਂਗਰਸ ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਹਮਲਾ, ਦੇਸੀ ਪਿਸਤੌਲ ਤੇ ਹਥਿਆਰਾਂ ਨਾਲ ਨਜ਼ਰ ਆਏ ਨੌਜਵਾਨ
Raj Rani|Updated: Jun 20, 2025, 08:56 AM IST
Share

Jalandhar News: ਜਲੰਧਰ ਦੇ ਪੱਕਾ ਬਾਗ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਲਾਕੇ ਦੇ ਮੌਜੂਦਾ ਕਾਂਗਰਸੀ ਕੌਂਸਲਰ ਸ਼ੈਰੀ ਚੱਡਾ ਦੇ ਘਰ ਉੱਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਦਰਅਸਲ ਸ਼ੈਰੀ ਚੱਢਾ ਦੇ ਘਰ ਦੇ ਬਾਹਰ ਕੁਝ ਨੌਜਵਾਨ ਉਸ ਨੂੰ ਧਮਕੀਆਂ ਦੇ ਰਹੇ ਸਨ ਜਿਸ ਤੋਂ ਬਾਅਦ ਸ਼ੈਰੀ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਲਈ ਬਾਹਰ ਨਿਕਲੇ। ਪਰ ਨੌਜਵਾਨਾਂ ਨੇ ਉਹਨਾਂ ਦੇ ਘਰ ਦੇ ਗੇਟ ਤੇ ਬੋਤਲਾਂ ਅਤੇ ਇੱਟਾ ਰੋੜਿਆ ਨਾਲ ਹਮਲਾ ਕਰ ਦਿੱਤਾ। 

ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਸ਼ੈਰੀ ਚੱਡਾ ਦੇ ਘਰ ਦੇ ਬਾਹਰ ਖੜ ਕੇ ਗਾਲਾਂ ਕੱਢ ਰਹੇ ਨੇ ਅਤੇ ਧਮਕੀਆਂ ਦੇ ਰਹੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੈਰੀ ਨੇ ਕਿਹਾ ਕਿ ਉਹਨਾਂ ਵੱਲੋਂ ਤਾਂ ਨੌਜਵਾਨਾਂ ਨੂੰ ਸਮਝਾਇਆ ਜਾ ਰਿਹਾ ਸੀ ਪਰ ਉਲਟਾ ਉਹਨਾਂ ਤੇ ਹੀ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਰਸਤੇ ਮਹੱਲੇ ਦੇ ਰਾਹੁਲ ਜਿਸ ਤੇ ਨਸ਼ੇ ਦੇ ਪਰਚੇ ਹਨ, ਸਮੇਤ ਕੁੱਲ 5 ਨੌਜਵਾਨ ਸਨ ਜਿਨਾਂ ਕੋਲ ਤੇਜ਼ਦਾਰ ਹਥਿਆਰ ਦੇ ਨਾਲ ਨਾਲ ਦੇਸੀ ਕੱਟਾ ਵੀ ਨਜ਼ਰ ਆ ਰਿਹਾ ਸੀ। 

ਉਹਨਾਂ ਕਿਹਾ ਕਿ ਜਾਣਕਾਰਾਂ ਦੇ ਜਮਾਵੜੇ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਫਰਾਰ ਹੋਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਗਲੀ ਦੇ ਬਾਹਰ ਖਿਲਰੇ ਇੱਟਾ ਰੋੜੇ ਅਤੇ ਬੋਤਲਾਂ ਵੀ ਸਾਫ ਵੇਖੀਆਂ ਜਾ ਸਕਦੀਆਂ ਨੇ। ਸ਼ਹਿਰੀ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਗਈ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।

ਦੂਜੇ ਪਾਸੇ ਮੌਕੇ ਤੇ ਪਹੁੰਚੇ ਏ ਐਸ ਆਈ ਜੋਗਿੰਦਰ ਵੱਲੋਂ ਬੇਹਦ ਨਿਰਾਸ਼ਾਜਨਕ ਰਵਈਆ ਦਰਸ਼ਾਇਆ ਗਿਆ। ਓਹੋ ਮੀਡੀਆ ਨੂੰ ਆਪਣਾ ਨਾਮ ਆਪ ਦੱਸਣ ਤੋਂ ਵੀ ਕੁਰੇਜ ਕਰਦੇ ਰਹੇ। ਉਹਨਾਂ ਕਿਹਾ ਕਿ ਉਹਨਾਂ ਨੂੰ ਲੜਾਈ ਝਗੜੇ ਦੀ ਜਾਣਕਾਰੀ ਹਾਸਲ ਹੋਈ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਨੇ। ਉਹਨਾਂ ਕਿਹਾ ਕਿ ਸ਼ੈਰੀ ਚੱਡਾ ਉਹਨਾਂ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Read More
{}{}