Home >>Punjab

Jalandhar News: ਜਲੰਧਰ 'ਚ ਮਹਿਲਾ ਨੇ ਪਤੀ ਨੂੰ ਪ੍ਰੇਮਿਕਾ ਨਾਲ ਫੜਿਆ; ਕਮਰੇ ਦੇ ਬਾਹਰ ਲੋਕਾਂ ਨੇ ਕੀਤਾ ਹੰਗਾਮਾ

Jalandhar News: ਭਾਰਗਵ ਕੈਂਪ ਵਿੱਚ ਦੇਰ ਰਾਤ ਭਾਰੀ ਹੰਗਾਮਾ ਜਿਥੇ ਪਤਨੀ ਨੇ ਆਪਣੇ ਪਤੀ ਨੂੰ ਕਿਸੇ ਹੋਰ ਲੜਕੀ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ।

Advertisement
ਕਮਰੇ ਦੇ ਬਾਹਰ ਹੰਗਾਮਾ ਕਰਦੀਆਂ ਹੋਈਆਂ ਔਰਤਾਂ।
ਕਮਰੇ ਦੇ ਬਾਹਰ ਹੰਗਾਮਾ ਕਰਦੀਆਂ ਹੋਈਆਂ ਔਰਤਾਂ।
Ravinder Singh|Updated: Aug 10, 2024, 12:53 PM IST
Share

Jalandhar News: ਜਲੰਧਰ ਦੇ ਭਾਰਗਵ ਕੈਂਪ ਦੇ ਤਹਿਤ ਆਉਂਦੇ ਇਲਾਕੇ ਵਿੱਚ ਦੇਰ ਰਾਤ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਤਨੀ ਨੇ ਆਪਣੀ ਪਤੀ ਨੂੰ ਕਿਸੇ ਹੋਰ ਕੁੜੀ ਦੇ ਨਾਲ ਰੰਗੇ ਹੱਥੀਂ ਕਾਬੂ ਕਰਨ ਉਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਥੇ ਮਹਿਲਾ ਦੇ ਨਾਲ ਆਏ ਨੌਜਵਾਨਾਂ ਨੇ ਘਰ ਵਿੱਚ ਹੋਰ ਮਹਿਲਾ ਹੋਣ ਦੀ ਸੂਚਨਾ ਮਿਲਣ ਉਤੇ ਘਰ ਦਾ ਗੇਟ ਤੱਕ ਤੋੜਨ ਦੀ ਕੋਸ਼ਿਸ਼ ਕੀਤੀ ਪਰ ਵਿਅਕਤੀ ਨੇ ਗੇਟ ਨਹੀਂ ਖੋਲ੍ਹਿਆ।

ਇਲਾਕੇ ਵਿੱਚ ਕਾਫੀ ਦੇਰ ਤੱਕ ਹੋਏ ਹੰਗਾਮਾ ਤੋਂ ਬਾਅਦ ਘਟਨਾ ਦੀ ਸੂਚਨਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ ਹੈ। ਕਰੀਬ ਇੱਕ ਘੰਟਾ ਇਲਾਕੇ ਵਿੱਚ ਪਤੀ-ਪਤਨੀ ਵਿਚਕਾਰ ਡਰਾਮਾ ਚੱਲਦਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਪਹਿਲਾਂ ਵੀ ਕਈ ਵਾਰ ਇਸ ਘਰ ਆਇਆ ਕਰਦਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਭਾਰਗਵ ਕੈਂਪ ਥਾਣੇ ਦੀ ਪੁਲਿਸ ਮੌਕੇ ਉਪਰ ਪੁੱਜੀ ਅਤੇ ਘਟਨਾ ਦੀ ਛਾਣਬੀਣ ਵਿੱਚ ਜੁਟ ਗਈ। ਉਥੇ ਪ੍ਰੇਮੀ ਜੋੜੇ ਵੱਲੋਂ ਘਰ ਦਾ ਗੇਟ ਨਾ ਖੋਲ੍ਹੇ ਜਾਣ ਉਤੇ ਕਾਫੀ ਦੇਰ ਤੱਕ ਮੁਹੱਲੇ ਲੋਕ ਕੋਸ਼ਿਸ਼ ਕਰਦੇ ਰਹੇ ਪਰ ਘਰ ਦਾ ਗੇਟ ਨਾਲ ਖੋਲ੍ਹਿਆ ਗਿਆ। ਮਹਿਲਾ ਦਾ ਕਹਿਣਾ ਹੈ ਕਿ ਘਰ ਵਿੱਚ ਅਣਵਿਆਹੁਤਾ ਲੜਕੀ ਰਹਿੰਦੀ ਹੈ, ਜਿਸ ਨਾਲ ਉਸ ਦਾ ਪਤੀ ਦੋ ਕਿ ਤਿੰਨ ਬੱਚਿਆਂ ਦਾ ਪਿਤਾ ਹੈ, ਵੀ ਨਾਲ ਮੌਜੂਦ ਹਨ।

ਇਹ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਅਤੇ ਕੇਂਦਰ ਏਜੰਸੀ ਨੇ ਮਿਲਕੇ ਅੰਤਰਰਾਸ਼ਟਰੀ ਨਸ਼ਾ ਤਸਕਰ ਸਿਮਰਨਜੋਤ ਸੰਧੂ ਨੂੰ ਕੀਤਾ ਕਾਬੂ

ਮਹਿਲਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਆਪਣੇ ਪਤੀ ਨੂੰ ਰੰਗੇ ਹੱਥੀ ਫੜਿਆ ਸੀ ਅਤੇ ਅੱਜ ਫਿਰ ਤੋਂ ਇਕ ਵਾਰ ਲੜਕੀ ਦੇ ਨਾਲ ਰੰਗੇ ਹੱਥੀ ਕਾਬੂ ਕੀਤਾ ਹੈ। ਉਥੇ ਮੌਕੇ ਉਪਰ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਥੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਸਤਪਾਲ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਤੋਂ ਕੋਈ ਵਿਅਕਤੀ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮਹਿਲਾ ਨੂੰ ਗਲਤੀ ਲੱਗੀ ਹੈ। ਇਸ ਕਾਰਨ ਔੜਤ ਨੇ ਭਾਰੀ ਹੰਗਾਮਾ ਕੀਤਾ ਹੈ।

ਇਹ ਵੀ ਪੜ੍ਹੋ : Ludhiana News: ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਅਲਟੋ ਟੈਕਸੀ ਚਾਲਕ ਦਾ ਗੋਲੀ ਮਾਰ ਕੀਤਾ ਕਤਲ, ਟੈਕਸੀ ਖੋਹ ਫਰਾਰ

Read More
{}{}