Home >>Punjab

Giani Harpreet Singh Security: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z ਸੁਰੱਖਿਆ! ਜਾਣੋ ਕਿਉਂ

Giani Harpreet Singh Security: ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੀ z ਸੁਰੱਖਿਆ  

Advertisement
Giani Harpreet Singh Security: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z ਸੁਰੱਖਿਆ! ਜਾਣੋ ਕਿਉਂ
Riya Bawa|Updated: Nov 13, 2024, 12:08 PM IST
Share

Giani Harpreet Singh Security: ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  z ਸਕਿਊਰਟੀ ਛੱਡ ਦਿੱਤੀ ਹੈ। ਪਿਛਲੇ ਕਾਫੀ ਸਮੇਂ ਤੋਂ z ਸਿਕਿਉਰਟੀ ਵਾਪਸ ਕਰਨ ਲਈ ਪੱਤਰ ਭੇਜ ਰਹੇ ਸਨ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸਿਕਿਉਰਟੀ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ z ਸਿਕਿਉਰਟੀ ਦਿੱਤੀ ਗਈ ਸੀ।

 15 ਤੋਂ 20 ਮੁਲਾਜ਼ਮ ਤਾਇਨਾਤ
ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਸੁਰੱਖਿਆ ਵਿੱਚ ਕਰੀਬ 15 ਤੋਂ 20 ਮੁਲਾਜ਼ਮ ਤਾਇਨਾਤ ਸਨ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ z ਸੁਰੱਖਿਆ ਦਿੱਤੀ ਗਈ ਸੀ। ਪਤਾ ਲੱਗਾ ਹੈ ਕਿ ਸੀ.ਆਰ.ਪੀ. ਦੇ ਸਾਰੇ ਮੁਲਾਜ਼ਮਾਂ ਨੇ ਬੀਤੀ ਦੇਰ ਸ਼ਾਮ ਸਿੰਘ ਸਾਹਿਬ ਦੀ ਸਥਾਨਕ ਰਿਹਾਇਸ਼ ਤੋਂ ਰਵਾਨਗੀ ਪਾ ਦਿੱਤੀ ਹੈ। 

ਇਹ ਵੀ ਪੜ੍ਹੋ: Punjab School: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਨਾਂਅ ਬਦਲਣ ਦੀ ਤਿਆਰੀ!  233 ਸਕੂਲਾਂ ਨੂੰ ਮਿਲਿਆ 'ਪੀਐਮ ਸ਼੍ਰੀ' ਦਾ ਦਰਜਾ

ਕੁਝ ਦਿਨ ਪਹਿਲਾਂ ਵਿਰਸਾ ਸਿੰਘ ਵਲਟੋਹਾ ਨਾਲ ਹੋਏ ਵਿਵਾਦ ਮਗਰੋਂ ਉਨ੍ਹਾਂ ਨੇ ਜਥੇਦਾਰ ਵਜੋਂ ਵੀ ਅਸਤੀਫ਼ਾ ਦੇ ਦਿੱਤਾ ਸੀ, ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਕਮਾਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਉਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਸੁਰੱਖਿਆ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ। 

 

Read More
{}{}