Home >>Punjab

Kapurthala News: ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ, ਮਾਪੇ ਮਦਦ ਲਈ ਸੰਤ ਸੀਚੇਵਾਲ ਨੂੰ ਮਿਲੇ

Kapurthala News: ਦੁਬਈ ਦੀ ਜੇਲ੍ਹ ਵਿੱਚ ਫਸੇ 17 ਨੌਜਵਾਨਾਂ ਦੇ ਮਾਪੇ ਮਦੱਦ ਲਈ ਸੰਤ ਸੀਚੇਵਾਲ ਨੂੰ ਮਿਲੇ। ਵਿਦੇਸ਼ ਮੰਤਰਾਲੇ ਕੋਲੋਂ ਮੁੱਦਾ ਉਠਾਉਣਗੇ ਸੰਤ ਸੀਚੇਵਾਲ। ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ  ਮਾਨਸਿਕ ਪੀੜਾ ਝੱਲ ਰਹੇ ਨੇ।

Advertisement
Kapurthala News: ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ, ਮਾਪੇ ਮਦਦ ਲਈ ਸੰਤ ਸੀਚੇਵਾਲ ਨੂੰ ਮਿਲੇ
Riya Bawa|Updated: Jul 01, 2024, 08:40 AM IST
Share

Kapurthala News/ਚੰਦਰ ਮੜੀਆ ਦੀ ਰਿਪੋਰਟ: ਦੁਬਈ ਦੀ ਜੇਲ੍ਹ ਵਿੱਚ ਪਿਛਲੇ ਡੇਢ ਸਾਲ ਤੋਂ ਫਸੇ ਪੰਜਾਬ ਦੇ 17 ਨੌਜਵਾਨਾਂ ਦੇ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਅਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰਕੇ ਇਹਨਾਂ ਨੌਜਵਾਨਾਂ ਨੂੰ ਵਾਪਿਸ ਲਿਆਉਣ ਦੀ ਗੁਹਾਰ ਲਗਾਈ। ਨਿਰਮਲ ਕੁਟੀਆ ਸੁਲਤਨਾਪੁਰ ਲੋਧੀ ਪਹੁੰਚੇ 14 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਪਲ ਪਲ ਮਰ ਰਹੇ ਹਨ। ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਕੇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀ ਮਿਲ ਰਹੀ ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਨੌਜਵਾਨ ਮਾਨਸਿਕ ਪੀੜਾ ਝੱਲ ਰਹੇ ਹਨ। ਪੀੜਤ ਪਰਿਵਾਰਾਂ ਨੂੰ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਇਹਨਾਂ ਨੌਜਵਾਨਾਂ ਦਾ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣਗੇ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ। 

ਜ਼ਿਕਰਯੋਗ ਹੈ ਕਿ ਇਹਨਾਂ ਨੌਜਵਾਨਾਂ ਵਿੱਚ ਜਲੰਧਰ ਜ਼ਿਲ੍ਹੇ ਦੇ 6, ਕਪੂਰਥਲਾ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ 3-3 ਨੌਜਵਾਨ ਜਦਕਿ ਗੁਰਦਾਸਪੁਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੇ 1-1 ਨੌਜਵਾਨ ਸ਼ਾਮਿਲ ਹਨ। ਦੁਬਈ ਵਿੱਚ ਫਸੇ ਗੋਰਵ ਕੁਮਾਰ ਦੇ ਭਰਾ ਰਵੀਕਾਂਤ ਨੇ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਗਏ ਗੌਰਵ ਨੂੰ ਇਸ ਗੱਲ ਦਾ ਨਹੀ ਸੀ ਪਤਾ ਕਿ ਉੱਥੇ ਹੋਏ ਇੱਕ ਝਗੜੇ ਵਿੱਚ ਉਹ ਇਸ ਤਰ੍ਹਾਂ ਫਸ ਜਾਣਗੇ। ਰਵੀਕਾਂਤ ਨੇ ਦੱਸਿਆ ਕਿ ਉਸਦਾ ਭਰਾ ਬਾਕੀ ਹੋਰ ਨੌਜਵਾਨਾਂ ਨਾਲ ਇੱਕਠੇ ਇੱਕ ਕਮਰੇ ਵਿੱਚ ਰਹਿੰਦੇ ਸੀ ਜਿੱਥੋਂ ਉੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਰਾਤ ਸਮੇਂ ਸੁੱਤਿਆ ਪਿਆ ਹੀ ਫੜ੍ਹ ਲਿਆ ਸੀ। 

ਇਹ ਵੀ ਪੜ੍ਹੋ: LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ 'ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂ
 

ਉਹਨਾਂ ਦੱਸਿਆ ਕਿ ਉਹਨਾਂ ਦੀ ਸਮਰੱਥਾ ਨਹੀ ਕਿ ਉਹ ਦੁਬਈ ਵਕੀਲ ਕਰਕੇ ਕੇਸ ਦੀ ਪੈਰਵਾਈ ਕਰ ਸਕਣਗੇ। ਇਹਨਾਂ ਨੌਜਵਾਨਾਂ ਵਿੱਚ ਫਸੇ ਪਰਜੀਆਂ ਕਲਾਂ ਦੇ ਹਰਪ੍ਰੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਹਨਾਂ ਨੂੰ ਡੇਢ ਮਹੀਨੇ ਪਹਿਲਾਂ ਦੁਬਈ ਦੇ ਫੋਨ ਨੰਬਰ ਤੋਂ ਫੋਨ ਆਇਆ ਸੀ ਕਿ ਉਹ ਉਸਦੇ ਭਰਾ ਨੂੰ ਛੁਡਵਾ ਦੇਣਗੇ ਉਸਦੇ ਬਦਲੇ ਉਹਨਾਂ ਨੂੰ 1 ਲੱਖ ਰੁਪੈ ਦੇ ਦਿਉ। ਜਦੋਂ ਹਰਪ੍ਰੀਤ ਦੀ ਭੈਣ ਨੇ ਕਿਹਾ ਕਿ ਉਹਨਾਂ ਕੋਲ ਇਹਨੇ ਪੈਸੇ ਨਹੀ ਹਨ ਤਾਂ ਫੋਨ ਕਰਨ ਵਾਲ਼ਿਆ ਨੇ ਕਿਹਾ ਕਿ 50 ਹਜ਼ਾਰ ਰੁਪੈ ਦੇ ਦਿਉ ਤਦ ਵੀ ਅਸੀ ਤੁਹਾਡੇ ਲੜਕੇ ਨੂੰ ਛੁਡਵਾ ਦਿਆਂਗੇ। 

ਦੀਪਕ ਦੇ ਪਿਤਾ ਰਾਮ ਲੁਭਾਇਆ ਨੇ ਦੱਸਿਆ ਕਿ ਇੱਕ ਤਾਂ ਉਹ ਆਪਣੇ ਪੁੱਤਰ ਦੇ ਫਸ ਜਾਣ ਕਾਰਨ ਮੁਸੀਬਤ ਵਿੱਚ ਹਨ ਤੇ ਦੂਜਾ ਉਹਨਾਂ ਨੂੰ ਅਜਿਹੀਆਂ ਫੈਕ ਕਾਲਾਂ ਆ ਰਹੀਆਂ ਹਨ ਜਿਸ ਵਿੱਚ ਫੋਨ ਕਰਨ ਵਾਲਾ ਦਾਅਵਾ ਕਰ ਰਹੇ ਹਨ ਕਿ ਤੁਸੀ ਪੈਸੇ ਦਿਓ ਅਸੀ ਤਹਾਨੂੰ ਲੜਕੇ ਨੂੰ ਛਡਵਾ ਦਿਆਂਗੇ। ਉਹਨਾਂ ਕਿਹਾ ਕਿ ਮੁਸੀਬਤ ਵਿੱਚ ਫਸੇ ਪਰਿਵਾਰਾਂ ਵਿੱਚੋਂ ਵੀ ਕਈ ਲੋਕ ਆਪਣਾ ਮੁਾਨਫਾ ਭਾਲ ਰਹੇ ਹਨ। ਫਗਵਾੜੇ ਤੋਂ ਆਏ ਹਰਮੇਸ਼ ਲਾਲ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਹਰਦੀਪ ਕੁਮਾਰ ਦੁਬਈ ਵਿੱਚ ਟੂਰਿਜ਼ਟ ਵੀਜ਼ੇ ਤੇ ਗਿਆ ਸੀ। ਉੱਥੇ ਉਹ ਆਪਣੇ ਦੋਸਤ ਨੂੰ ਮਿਲਣ ਗਿਆ ਸੀ, ਜਿੱਥੇ ਪੁਿਲਸ ਦੇ ਪਏ ਉਸੇ ਰਾਤ ਛਾਪੇ ਵਿੱਚ ਹਰਦੀਪ ਕੁਮਾਰ ਵੀ ਫੜਿਆ ਗਿਆ।

ਇਹ ਵੀ ਪੜ੍ਹੋ: Punjab Schools: ਛੁੱਟੀਆਂ ਤੋਂ ਬਾਅਦ ਕੀ ਅੱਜ ਖੁੱਲ੍ਹ ਗਏ ਬੱਚਿਆਂ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਇਹ ਬਦਲਾਅ...
 

 

Read More
{}{}