Home >>Punjab

Dallewal Health News: ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ; ਕਿਸਾਨਾਂ ਨੇ ਕੀਤਾ ਵਾਹਿਗੁਰੂ ਦਾ ਜਾਪ

Dallewal Health News: ਖਨੌਰੀ ਸਰਹੱਦ ਉਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ।

Advertisement
Dallewal Health News: ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ; ਕਿਸਾਨਾਂ ਨੇ ਕੀਤਾ ਵਾਹਿਗੁਰੂ ਦਾ ਜਾਪ
Ravinder Singh|Updated: Jan 07, 2025, 01:11 PM IST
Share

Dallewal Health News: ਖਨੌਰੀ ਸਰਹੱਦ ਉਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ। ਬਲੱਡ ਪਰੈਸ਼ਰ ਅਚਾਨਕ ਉਨ੍ਹਾਂ ਦੀ ਇੱਕ ਘੰਟਾ ਹਾਲਤ ਗੰਭੀਰ ਬਣੀ ਰਹੀ ਹੈ। ਮੁੱਢਲੀ ਸਹਾਇਤਾ ਦੇਣ ਤੋਂ ਤਕਰੀਬਨ ਇਕ ਘੰਟੇ ਬਾਅਦ ਬਲੱਡ ਪਰੈਸ਼ਰ ਨਾਰਮਲ ਹੋਇਆ। ਡਾਕਟਰਾਂ ਦਾ ਕਹਿਣਾ ਕਿਸੇ ਵੇਲੇ ਕੁਝ ਵੀ ਹੋ ਸਕਦਾ।

ਡੱਲੇਵਾਲ ਦੀ ਸਿਹਤ ਸੋਮਵਾਰ (6 ਜਨਵਰੀ) ਰਾਤ ਨੂੰ ਅਚਾਨਕ ਵਿਗੜ ਗਈ। ਕਰੀਬ ਇੱਕ ਘੰਟੇ ਤੱਕ ਉਹ ਬੇਹੋਸ਼ ਰਹੇ। ਉਨ੍ਹਾਂ ਦੀ ਨਬਜ਼ ਦੀ ਦਰ 42 ਅਤੇ ਬਲੱਡ ਪ੍ਰੈਸ਼ਰ (ਬੀਪੀ) ਦੀ ਉਪਰਲੀ ਰੇਂਜ 80 ਅਤੇ ਹੇਠਲੀ ਰੇਂਜ 56 ਤੱਕ ਆ ਗਈ, ਜਦੋਂ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੀ ਆਮ ਬੀਪੀ ਦਰ 133/69 ਹੈ। ਉੱਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਸ ਦੇ ਹੱਥਾਂ ਅਤੇ ਲੱਤਾਂ ਦੀ ਮਾਲਿਸ਼ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ। ਡੱਲੇਵਾਲ ਦੀ ਸਿਹਤ ਖਰਾਬ ਹੋਣ ਦਾ ਪਤਾ ਲੱਗਦਿਆਂ ਹੀ ਮੋਰਚੇ 'ਤੇ ਮੌਜੂਦ ਸਾਰੇ ਕਿਸਾਨ ਜਾਗ ਪਏ। ਉਸ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਤ ਨੂੰ ਹੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ।

ਕਿਸਾਨ ਬੀਬੀਆਂ ਹੋਈਆਂ ਭਾਵੁਕ
ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਸਮਰਥਕਾਂ ਦੇ ਵਿੱਚ ਨਿਰਾਸ਼ਾ ਛਾ ਗਈ ਸੀ ਅਤੇ ਕਈ ਔਰਤਾਂ ਉੱਥੇ ਰੋਣ ਵੀ ਲੱਗ ਗਈਆਂ ਸੀ। ਇਸ ਤੋਂ ਬਾਅਦ ਇੱਕ ਵਾਰ ਤਾਂ ਪੂਰੇ ਖਨੌਰੀ ਬਾਰਡਰ ਦੇ ਉੱਤੇ ਮਾਹੌਲ ਕਾਫੀ ਜ਼ਿਆਦਾ ਗਮਗੀਨ ਹੋ ਗਿਆ। ਪਰੰਤੂ ਜਿਵੇਂ ਹੀ ਡਾਕਟਰਾਂ ਨੇ ਉਨ੍ਹਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਤਾਂ ਉਹਨਾਂ ਦਾ ਬੀਪੀ ਨਾਰਮਲ ਹੋ ਗਿਆ।

ਡੱਲੇਵਾਲ ਨੇ ਮਹਾਪੰਚਾਇਤ ਤੋਂ ਬਾਅਦ ਉਲਟੀ ਕਰ ਦਿੱਤੀ
ਇਸ ਤੋਂ ਪਹਿਲਾਂ 4 ਜਨਵਰੀ ਨੂੰ ਖਨੌਰੀ ਸਰਹੱਦ 'ਤੇ ਮਹਾਪੰਚਾਇਤ ਹੋਈ ਸੀ। ਇੱਥੇ 9 ਮਿੰਟ ਦੇ ਸੰਬੋਧਨ ਤੋਂ ਬਾਅਦ ਡੱਲੇਵਾਲ ਦੀ ਸਿਹਤ ਵਿਗੜ ਗਈ। ਉਸ ਨੂੰ ਚੱਕਰ ਆਇਆ ਅਤੇ ਉਲਟੀਆਂ ਆਉਣ ਲੱਗੀਆਂ। ਉਸਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਗਿਆ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇੱਕ ਟੀਮ ਨੂੰ ਅਲਰਟ ਮੋਡ 'ਤੇ ਰੱਖ ਦਿੱਤਾ ਹੈ। ਡੱਲੇਵਾਲ ਨੇ ਉਲਟੀਆਂ ਕਰਕੇ ਪਾਣੀ ਪੀਣਾ ਬੰਦ ਕਰ ਦਿੱਤਾ ਸੀ। ਉਸ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ।

Read More
{}{}