Home >>Punjab

Khanauri Border News: ਮਰਨ ਵਰਤ ਕਾਰਨ ਡੱਲੇਵਾਲ ਦੀ ਸਿਹਤ 'ਤੇ ਪੈ ਰਿਹਾ ਮਾੜਾ ਅਸਰ; ਕਿਸਾਨ ਆਗੂ ਕੋਟੜਾ ਨੇ ਚਿੰਤਾ ਪ੍ਰਗਟਾਈ

Khanauri Border News: ਅੱਜ ਖਨੌਰੀ ਬਾਰਡਰ 'ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਚਲਦਿਆਂ ਰੋਟੀ ਨਹੀਂ ਪਕਾਈ ਗਈ ਅਤੇ ਜਗਜੀਤ ਸਿੰਘ ਡਲੇਵਾਲ ਦੇ ਪਿੰਡ ਦੇ ਲੋਕ ਵੀ ਭੁੱਖ ਹੜਤਾਲ 'ਤੇ ਬੈਠੇ ਹਨ।   

Advertisement
Khanauri Border News: ਮਰਨ ਵਰਤ ਕਾਰਨ ਡੱਲੇਵਾਲ ਦੀ ਸਿਹਤ 'ਤੇ ਪੈ ਰਿਹਾ ਮਾੜਾ ਅਸਰ; ਕਿਸਾਨ ਆਗੂ ਕੋਟੜਾ ਨੇ ਚਿੰਤਾ ਪ੍ਰਗਟਾਈ
Ravinder Singh|Updated: Dec 10, 2024, 08:02 PM IST
Share

Khanauri Border News: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਉਤੇ ਬੈਠੇ ਨੂੰ 15 ਦਿਨ ਹੋ ਗਏ ਹਨ। ਇਸ ਮੌਕੇ ਬੋਲਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦਿਨੋਂ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ  ਕਿਉਂਕਿ ਉਨ੍ਹਾਂ ਦੇ ਉੱਪਰ ਦੋਹਰੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਇੱਕ ਤਾਂ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੀ ਦਵਾਈ ਨਹੀਂ ਲੈ ਰਹੇ ਦੂਜਾ ਉਨ੍ਹਾਂ ਵੱਲੋਂ ਕੋਈ ਖਾਣਾ ਵੀ ਨਹੀਂ ਖਾਦਾ ਜਾ ਰਿਹਾ। ਜਿਸ ਕਾਰਨ ਇੱਕ ਮਾਰ ਉਨ੍ਹਾਂ ਉੱਪਰ ਕੈਂਸਰ ਦੀ ਬਿਮਾਰੀ ਦੇ ਨਾਲ ਪੈ ਰਹੀ ਹੈ ਅਤੇ ਦੂਸਰਾ ਮਰਨ ਵਰਤ ਦੇ ਭੁੱਖ ਹੜਤਾਲ 'ਤੇ ਬੈਠਣ ਕਰਕੇ ਸਰੀਰ 'ਤੇ ਵੀ ਅਸਰ ਪੈ ਰਿਹਾ।

ਇਹ ਵੀ ਪੜ੍ਹੋ: Farmar Portest: ਹਾਈ ਕੋਰਟ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦ ਖੋਲ੍ਹਣ ਲਈ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਬੋਲਦੇ ਕਿਹਾ ਕਿ ਸਰਕਾਰ ਚਾਹੇ ਸਾਡੇ ਨਾਲ ਕੋਈ ਮੀਟਿੰਗ ਵੀ ਨਾ ਕਰੇ ਪਰ ਜੋ ਮੰਨੀਆਂ ਹੋਈਆਂ ਮੰਗਾਂ ਨੇ ਉਹ ਹੀ ਸਰਕਾਰ ਲਾਗੂ ਕਰ ਦੇਵੇ। ਅੱਜ ਖਨੌਰੀ ਬਾਰਡਰ ਵਿਖੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਚੱਲਦਿਆਂ ਇੱਕ ਟਾਈਮ ਦੀ ਰੋਟੀ ਨਹੀਂ ਪਕਾਈ ਗਈ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਦੇ ਲੋਕ ਵੀ ਭੁੱਖ ਹੜਤਾਲ 'ਤੇ ਬੈਠੇ ਹਨ।

ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਗਿਆ। ਇਸ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਸਰਦਾਰ ਮੇਜਰ ਸਿੰਘ ਜੋ ਦੋ ਦਿਨ ਪਹਿਲਾਂ ਦਿੱਲੀ ਲਈ ਰਵਾਨਾ ਹੋਏ ਸਨ, ਦੇ ਮੱਥੇ 'ਤੇ ਰਬੜ ਦੀ ਗੋਲੀ ਵੱਜੀ ਸੀ। ਉਸ ਨੂੰ ਪੀਜੀਆਈ ਰੈਫਰ ਕੀਤਾ ਜਾ ਰਿਹਾ ਹੈ।

ਸਾਡੇ ਨੇਤਾ ਜੋ ਹਸਪਤਾਲਾਂ ਤੋਂ ਠੀਕ ਹੋ ਚੁੱਕੇ ਹਨ, ਉਹ ਇਸ ਸਮੇਂ ਠੀਕ ਤਰ੍ਹਾਂ ਤੁਰ ਵੀ ਨਹੀਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਆਪਣਾ ਭਰੋਸਾ ਗੁਆ ਚੁੱਕੇ ਹਨ। ਪਹਿਲਾਂ ਉਹ ਪੈਦਲ ਜਾਣ ਨੂੰ ਕਹਿੰਦੇ ਸਨ, ਪਰ ਹੁਣ ਹੋਰ ਵਾਹਨਾਂ ਰਾਹੀਂ ਜਾਣ ਨੂੰ ਕਹਿੰਦੇ ਹਨ।

ਇਹ ਵੀ ਪੜ੍ਹੋ: Punjab BJP Candidate List: ਭਾਜਪਾ ਵੱਲੋਂ ਪਟਿਆਲਾ ਨਗਰ ਨਿਗਮ ਲਈ 60 ਉਮੀਦਵਾਰਾਂ ਦੀ ਸੂਚੀ ਜਾਰੀ

 

Read More
{}{}