Home >>Punjab

Khanna Bus Viral Video: ਮੁਸਾਫ਼ਰਾਂ ਦੀ ਜਾਨ ਨਾਲ ਖਿਲਵਾੜ; ਧੁੰਦ 'ਚ ਬੱਸ ਦੀ ਛੱਤ ਤੇ ਬਾਹਰ ਲਟਕਦੇ ਵਿਦਿਆਰਥੀਆਂ ਦੀ ਵੀਡੀਓ ਵਾਇਰਲ

Khanna Bus Viral Video: ਖੰਨਾ 'ਚ ਓਵਰਲੋਡ ਬੱਸ ਦੀ ਛੱਤ 'ਤੇ ਬੈਠੇ ਵਿਦਿਆਰਥੀ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਟ੍ਰੈਫਿਕ ਇੰਚਾਰਜ ਨੇ ਕਿਹਾ- ਚਲਾਨ ਕੀਤਾ ਜਾਵੇਗਾ।  

Advertisement
Khanna Bus Viral Video: ਮੁਸਾਫ਼ਰਾਂ ਦੀ ਜਾਨ ਨਾਲ ਖਿਲਵਾੜ; ਧੁੰਦ 'ਚ ਬੱਸ ਦੀ ਛੱਤ ਤੇ ਬਾਹਰ ਲਟਕਦੇ ਵਿਦਿਆਰਥੀਆਂ ਦੀ ਵੀਡੀਓ ਵਾਇਰਲ
Riya Bawa|Updated: Nov 19, 2024, 02:50 PM IST
Share

Khanna Bus Viral Video: ਲੁਧਿਆਣਾ ਜ਼ਿਲ੍ਹੇ ਦੇ ਖੰਨਾ 'ਚ ਧੁੰਦ ਦੇ ਵਿਚਕਾਰ ਯਾਤਰੀਆਂ ਦੀ ਸੁਰੱਖਿਆ ਨਾਲ ਖੇਡਦੇ ਹੋਏ ਅਤੇ ਖੁੱਲ੍ਹੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਇੱਕ ਓਵਰਲੋਡ ਬੱਸ ਸਮਰਾਲਾ ਤੋਂ ਮਾਛੀਵਾੜਾ ਜਾ ਰਹੀ ਸੀ। ਇਸ ਦੇ ਪਿੱਛੇ ਕਾਰ 'ਚ ਸਫਰ ਕਰ ਰਹੇ ਇਕ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਗਏ।

ਸਮਰਾਲਾ ਤੋਂ ਮਾਛੀਵਾੜਾ ਸਾਹਿਬ ਜਾ ਰਹੀ ਬੱਸ
ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਕਹਿੰਦੇ ਵੀ ਸੁਣਿਆ ਗਿਆ ਹੈ ਕਿ ਇਹ ਸਥਿਤੀ ਯੂਪੀ ਦੀ ਨਹੀਂ ਪੰਜਾਬ ਦੀ ਹੈ। ਛੱਤ ’ਤੇ ਬੈਠ ਕੇ ਇਸ ਬੱਸ ਵਿੱਚ ਵਿਦਿਆਰਥੀਆਂ ਨੂੰ ਸਮਰਾਲਾ ਤੋਂ ਮਾਛੀਵਾੜਾ ਸਾਹਿਬ ਲਿਜਾਇਆ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉੱਠ ਰਹੇ ਹਨ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ।

ਇਹ ਵੀ ਪੜ੍ਹੋ: Sarson ka Saag: ਸਰਦੀਆਂ ਵਿੱਚ ਖਾਓ ਸਰ੍ਹੋਂ ਦਾ ਸਾਗ, ਮਿਲਣਗੇ ਇਹ ਫਾਇਦੇ 
 

ਟਰੈਫਿਕ ਪੁਲੀਸ ਦੇ ਇੰਚਾਰਜ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀਡੀਓ ਦੇਖ ਕੇ ਹੀ ਆਇਆ। ਬੱਸ ਦਾ ਪਤਾ ਲਗਾਇਆ ਜਾ ਰਿਹਾ ਹੈ। 

Read More
{}{}