Khanna News: ਖੰਨਾ ਦੇ ਜੀਟੀ ਰੋਡ ਉਤੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਿੰਨ ਟਰੱਕ ਡਰਾਈਵਰ ਤੇ ਇੱਕ ਸਹਾਇਕ ਜੀਟੀ ਰੋਡ ਕਿਨਾਰੇ ਖਰਾਬ ਖੜ੍ਹੇ ਟਰੱਕ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਦੱਸਿਆ ਗਿਆ ਕਿ ਪਸ਼ੂ ਮੰਡੀ ਵੱਲ ਜਾਂਦੇ ਸਮੇਂ ਸੜਕ ਉਤੇ ਇੱਕ ਟਰੱਕ ਖਰਾਬ ਖੜ੍ਹਾ ਸੀ। ਪਿੱਛੇ ਆ ਰਹੇ ਟਰੱਕ ਦੇ ਡਰਾਈਵਰ ਨੇ ਸੜਕ ਨੂੰ ਕਲੀਅਰ ਕਰਨ ਲਈ ਟਰੱਕ ਨੂੰ ਸਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ ਆਪਣੇ ਸਹਾਇਕ ਅਤੇ ਇੱਕ ਹੋਰ ਡਰਾਈਵਰ ਦੀ ਮਦਦ ਨਾਲ ਟਰੱਕ ਨੂੰ ਧੱਕਾ ਲਗਾਉਣ ਲੱਗੇ, ਅਚਾਨਕ ਟਰੱਕ ਵਿੱਚ ਕਰੰਟ ਆ ਗਿਆ। ਕਰੰਟ ਦੀ ਲਪੇਟ ਵਿੱਚ ਆ ਕੇ ਤਿੰਨੇ ਜ਼ਮੀਨ ਉਤੇ ਡਿੱਗ ਪਏ।
ਇਸ ਵਿੱਚ ਦੂਜੇ ਟਰੱਕ ਦੇ ਡਰਾਈਵਰ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ। ਜ਼ਖਮੀ ਡਰਾਈਵਰ ਸ਼ਾਮ ਕਿਸ਼ੋਰ ਅਤੇ ਸਹਾਇਕ ਅਜੈ ਨੇ ਦੱਸਿਆ ਕਿ ਉਹ ਨੇੜੇ ਦੀ ਮਿੱਲ ਵਿੱਚ ਸਮਾਨ ਛੱਡ ਕੇ ਵਾਪਸ ਜਾ ਰਹੇ ਸਨ। ਟਰੱਕ ਨੂੰ ਜਿਵੇਂ ਹੀ ਸਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਦ ਹੀ ਕਰੰਟ ਲੱਗ ਗਿਆ।
ਇਹ ਵੀ ਪੜ੍ਹੋ : Hoshiarpur News: ਨਸ਼ੇ ਦੀ ਸ਼ਿਕਾਇਤ ਮਿਲਣ ਉਤੇ ਪਿੰਡ ਪੁੱਜੀ ਪੁਲਿਸ ਨਾਲ ਹੱਥੋਪਾਈ; ਵਰਦੀ ਵੀ ਪਾੜ੍ਹੀ
ਮੌਕੇ ਉਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਸੁਮਿਤ ਕੁਮਾਰ ਨੇ ਦੱਸਿਆ ਕਿ ਟਰੱਕ ਬਿਜਲੀ ਦੀ ਲਾਈਨ ਦੇ ਬਿਲਕੁਲ ਕੋਲ ਖੜ੍ਹਾ ਸੀ, ਜਿਸ ਕਰਕੇ ਉਸ ਵਿੱਚ ਕਰੰਟ ਆ ਗਿਆ। ਵਿਭਾਗ ਦੀ ਟੀਮ ਨੇ ਟਰੱਕ ਨੂੰ ਲਾਈਨ ਤੋਂ ਹਟਾ ਕੇ ਸੜਕ ਸਾਫ਼ ਕਰਵਾਈ। ਸਿਵਲ ਹਸਪਤਾਲ ਦੀ ਡਾਕਟਰ ਫਰੈਂਕੀ ਨੇ ਕਿਹਾ ਕਿ ਦੋਹਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ। ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Patiala News: ਪਟਿਆਲਾ ਤੋਂ ਸਰਹੰਦ ਬਾਈਪਾਸ ਉਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਧੁੱਕਾਮੁੱਕੀ; ਕਈ ਕਿਸਾਨ ਗ੍ਰਿਫ਼ਤਾਰ