Home >>Punjab

ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਜਿਲ੍ਹਾ ਖੰਨਾ ਦੇ ਪਿੰਡ ਸੋਹੀਆਂ ਵਿੱਚ ਇੱਕ 40 ਸਾਲਾ ਨੌਜਵਾਨ ਬਹਾਦਰ ਸਿੰਘ ਭੋਲਾ ਦਾ ਉਸ ਦੀ ਆਪਣੀ ਪਤਨੀ ਜਸਵੀਰ ਕੌਰ ਅਤੇ ਉਸਦੇ ਪ੍ਰੇਮੀ ਸੁਖਪ੍ਰੀਤ ਸਿੰਘ ਵੱਲੋਂ ਬੇਹਰਿਮੀ ਗੇ ਨਾਲ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਲਾਸ਼

Advertisement
ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ
Manpreet Singh|Updated: May 15, 2025, 05:43 PM IST
Share

Khanna News(ਧਰਮਿੰਦਰ ਸਿੰਘ): ਜਿਲ੍ਹਾ ਖੰਨਾ ਦੇ ਪਿੰਡ ਸੋਹੀਆਂ ਵਿੱਚ ਇੱਕ 40 ਸਾਲਾ ਨੌਜਵਾਨ ਬਹਾਦਰ ਸਿੰਘ ਭੋਲਾ ਦਾ ਉਸ ਦੀ ਆਪਣੀ ਪਤਨੀ ਜਸਵੀਰ ਕੌਰ ਅਤੇ ਉਸਦੇ ਪ੍ਰੇਮੀ ਸੁਖਪ੍ਰੀਤ ਸਿੰਘ ਵੱਲੋਂ ਬੇਹਰਿਮੀ ਗੇ ਨਾਲ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਖਿਲਾਫ ਮਾਮਲੇ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਹਾਦਰ ਸਿੰਘ ਭੋਲਾ ਦੇ ਕੋਲ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਉਹ ਘਰ ਦੀ ਲਾਬੀ ਵਿੱਚ ਸੌ ਰਿਹਾ ਸੀ, ਜਦੋਂ ਉਸਨੇ ਅਚਾਨਕ ਚੀਕਾਂ ਸੁਣੀਆਂ। ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ 'ਤੇ ਸੌਂਦੇ ਭੋਲਾ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ। ਇੰਦਰਜੀਤ ਨੇ ਕੰਧ ਟੱਪ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਭੋਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਡੂੰਘੇ ਜ਼ਖ਼ਮਾਂ ਦੇ ਕਾਰਨ ਲੁਧਿਆਣਾ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ।

ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਭੋਲਾ ਮਿੱਟੀ ਭਰਤ ਦਾ ਕੰਮ ਕਰਦਾ ਸੀ ਅਤੇ ਸੁਖਪ੍ਰੀਤ ਸਿੰਘ ਵੀ ਪਹਿਲਾਂ ਉਸਦੇ ਨਾਲ ਕੰਮ ਕਰਦਾ ਰਿਹਾ ਸੀ। ਕੰਮ ਦੌਰਾਨ ਸੁਖਪ੍ਰੀਤ ਦਾ ਘਰ ਆਉਣਾ-ਜਾਣਾ ਹੋਇਆ ਜਿਸ ਦੌਰਾਨ ਉਸਦੇ ਜਸਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਸਬੰਧ ਘਰੇਲੂ ਤਣਾਅ ਦਾ ਕਾਰਨ ਬਣਦੇ ਰਹੇ ਅਤੇ ਅੰਤ ਵਿੱਚ ਕਤਲ ਤੱਕ ਪਹੁੰਚ ਗਏ।ਪੁਲਿਸ ਨੇ ਮੌਕੇ ''ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਡੀਐਸਪੀ ਮੁਤਾਬਕ ਦੋਵੇਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

Read More
{}{}