Home >>Punjab

Kharar News: ਖਰੜ ਦੀ ਅਨਾਜ ਮੰਡੀ ਨਾ ਕਿਸਾਨ ਪਹੁੰਚੇ ਨਾ ਹੀ ਖਰੀਦਦਾਰ, ਮੰਡੀ ਦੇ ਹਾਲ ਬੇਹਾਲ

Kharar News: ਆੜ੍ਹਤੀਆਂ ਐਸੋਸੀਏਸ਼ਨ ਅੱਜ (1 ਅਕਤੂਬਰ) ਤੋਂ ਹੜਤਾਲ 'ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਸ਼ੈਲਰ ਮਾਲਕ ਵੀ ਝੋਨੇ ਦੀ ਲਿਫਟਿੰਗ ਨਾ ਕਰਨ ਦੇ ਆਪਣੇ ਫੈਸਲੇ 'ਤੇ ਅੜੇ ਹੋਏ ਹਨ।

Advertisement
Kharar News: ਖਰੜ ਦੀ ਅਨਾਜ ਮੰਡੀ ਨਾ ਕਿਸਾਨ ਪਹੁੰਚੇ ਨਾ ਹੀ ਖਰੀਦਦਾਰ, ਮੰਡੀ ਦੇ ਹਾਲ ਬੇਹਾਲ
Manpreet Singh|Updated: Oct 01, 2024, 11:04 AM IST
Share

Kharar News: ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਸੀ ਪਰ ਆੜ੍ਹਤੀਆਂ ਐਸੋਸੀਏਸ਼ਨ ਅਤੇ ਸ਼ੈਲਰ ਮਾਲਕ ਐਸੋਸੀਏਸ਼ਨ ਦੀ ਸਰਕਾਰ ਨਾਲ ਕਈ ਮੰਗਾਂ ਨੂੰ ਲੈ ਕੇ ਸਹਿਮਤੀ ਨਾ ਬਣਨ 'ਤੇ ਦੋਵਾਂ ਧਿਰਾਂ ਨੇ 1 ਅਕਤੂਬਰ ਤੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਫਸਲ ਨਹੀਂ ਖਰੀਦੀ ਜਾਵੇਗੀ।

ਜ਼ੀ ਮੀਡੀਆ ਦੀ ਟੀਮ ਨੇ ਚੰਡੀਗੜ੍ਹ ਤੋਂ ਸਿਰਫ਼ 12 ਕਿਲੋਮੀਟਰ ਦੂਰ ਅਤੇ ਮੋਹਾਲੀ ਸਥਿਤ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਖਰੜ ਸ਼ਹਿਰ ਦੀ ਅਨਾਜ ਮੰਡੀ ਦਾ ਨਿਰੀਖਣ ਕੀਤਾ ਤਾਂ ਪਤਾ ਲੱਗਾ ਕਿ ਇੱਥੇ ਨਾ ਤਾਂ ਕੋਈ ਆੜਤੀਆਂ ਇੱਥੇ ਨਜ਼ਰ ਆਇਆ ਅਤੇ ਨਾ ਹੀ ਕਿਸਾਨ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਈ।

ਇਸ ਦੇ ਨਾਲ ਜ਼ੀ ਮੀਡੀਆ ਦੀ ਟੀਮ ਨੇ ਦੇਖਿਆ ਕਿ ਖਰੜ ਦੀ ਅਨਾਜ ਮੰਡੀ ਵਿਚ ਪ੍ਰਸ਼ਾਸਨ ਵੱਲੋਂ ਖਰੀਦ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਮੰਡੀ ਵਿੱਚ ਨਾ ਫ਼ਸਲ ਸੀ ਅਤੇ ਨਾ ਹੀ ਮੰਡੀ ਵਿੱਚ ਸਫ਼ਾਈ ਦਾ ਕੋਈ ਪ੍ਰਬੰਧ ਸੀ। ਪੰਜਾਬ ਮੰਡੀ ਬੋਰਡ ਵੱਲੋਂ ਵੀ ਇੱਥੇ ਕਿਸਾਨਾਂ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ, ਚਾਰੇ ਪਾਸੇ ਗੰਦਗੀ ਹੀ ਦਿਖਾਈ ਦੇ ਰਹੀ ਸੀ, ਝੋਨੇ ਦੀ ਸਾਫ ਸਫਾਈ ਵਾਲੀਆਂ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਇੱਕ ਪਾਸੇ ਖੜ੍ਹੀਆਂ ਹਨ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆੜ੍ਹਤੀਆਂ ਨਾਲ ਮੀਟਿੰਗ ਬੁਲਾਈ ਹੈ ਤਾਂ ਜੋ ਇਸ ਸਮੱਸਿਆ ਦਾ ਕੋਈ ਹੱਲ ਕੱਢਿਆ ਜਾ ਸਕੇ। ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਆਗੂ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਦਾ 10 ਮੈਂਬਰੀ ਵਫ਼ਦ ਹਿੱਸਾ ਲਵੇਗਾ।

Read More
{}{}