VR Punjab Mall(ਮਨੀਸ਼ ਸ਼ੰਕਰ): ਖਰੜ 'ਚ ਬਣੇ 'ਵੀਆਰ ਪੰਜਾਬ ਮਾਲ' ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਿਸ ਨੂੰ ਭਾਜੜ ਪੈ ਗਈ ਹੈ। ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਵੀਆਰ ਪੰਜਾਬ ਮਾਲ ਨੂੰ ਚਾਰੋਂ ਤਰਫ ਘੇਰ ਹੈ। ਪੁਲਿਸ ਨੇ ਮਾਲ ਨੂੰ ਖਾਲੀ ਕਰਵਾ ਦਿੱਤਾ ਹੈ ਅਤੇ ਮਾਲ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ।
ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਰੂਰਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਈਮੇਲ ਮਿਲੀ ਸੀ ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਵੀ ਆਰ ਮਾਲ ਪੰਜਾਬ ਵਿੱਚ ਬੰਬ ਰੱਖਿਆ ਹੋਇਆ ਹੈ ਜਿਸ ਨੂੰ ਸੀਰੀਅਸਲੀ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਉਧਰ ਬੰਬ ਨਿਰੋਧਕ ਦਸਤੇ ਅਤੇ ਡੋਗ ਸਕੁਐਡ ਟੀਮਾਂ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਲੇਕਿਨ ਮਾਲ ਵਿੱਚ ਕੁਝ ਵੀ ਬੰਬਨੁਮਾ ਚੀਜ਼ ਨਹੀਂ ਮਿਲੀl