Home >>Punjab

Kiratpur Sahib News: ਨੌਜਵਾਨ ਦਾ ਭੇਦ ਭਰੇ ਹਲਾਤਾਂ 'ਚ ਕਤਲ, ਪੁਲਿਸ ਜਾਂਚ ’ਚ ਜੁਟੀ

Kiratpur Sahib News:ਨੌਜਵਾਨ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਿੰਦਰ ਸਿੰਘ ਉਰਫ ਮੰਗੂ ਜੋ ਕਿ ਟੋਲ ਪਲਾਜਾ ਮੋੜਾ ਵਿਖੇ ਕੰਮ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰ ਤੋਂ ਆਪਣੇ ਕੰਮ ਲਈ ਗਿਆ ਹੋਇਆ ਸੀ।

Advertisement
Kiratpur Sahib News: ਨੌਜਵਾਨ ਦਾ ਭੇਦ ਭਰੇ ਹਲਾਤਾਂ 'ਚ ਕਤਲ, ਪੁਲਿਸ ਜਾਂਚ ’ਚ ਜੁਟੀ
Manpreet Singh|Updated: Aug 19, 2024, 07:56 PM IST
Share

Kiratpur Sahib(ਬਿਮਲ ਕੁਮਾਰ): ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਦੀ ਹੱਦ ਵਿੱਚ ਰਾਤ ਕਰੀਬ 9:30 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਆਰੰਭ ਕੀਤੀ ਗਈ ਤਾਂ ਨੌਜਵਾਨ ਦੀ ਹੱਤਿਆ ਕੀਤੀ ਹੋਈ ਸੀ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਉਕਤ ਨੌਜਵਾਨ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਿੰਦਰ ਸਿੰਘ ਉਰਫ ਮੰਗੂ ਜੋ ਕਿ ਟੋਲ ਪਲਾਜਾ ਮੋੜਾ ਵਿਖੇ ਕੰਮ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰ ਤੋਂ ਆਪਣੇ ਕੰਮ ਲਈ ਗਿਆ ਹੋਇਆ ਸੀ। ਜਦੋਂ ਦੇਰ ਸ਼ਾਮ ਵਾਪਸ ਨਾ ਆਇਆ ਤਾਂ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਟੋਲ ਪਲਾਜੇ ਵਾਲਿਆਂ ਨੇ ਦੱਸਿਆ ਕਿ ਉਕਤ ਨੌਜਵਾਨ 8 ਵਜੇ ਦਾ ਆਪਣੇ ਕੰਮ ਤੋਂ ਵਾਪਸ ਜਾ ਚੁੱਕਿਆ ਹੈ।

ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦਾ ਫੋਨ ਆਇਆ ਕਿ ਇੱਕ ਨੌਜਵਾਨ ਦੀ ਲਾਸ਼ ਪਿੰਡ ਕਲਿਆਣਪੁਰ ਦੀ ਹੱਦ ਵਿੱਚ ਪਈ ਹੋਈ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹ ਉਸ ਦਾ ਭਰਾ ਸੀ ਜਿਸ ਦੇ ਗਲ ਵਿੱਚ ਪਰਨਾ ਪਾ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਹੋਵੇ।

ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਤਫਤੀਸ਼ੀ ਅਫਸਰ ਬਲਰਾਮ ਨੇ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜ ਕਰਕੇ ਉਕਤ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

Read More
{}{}