Home >>Punjab

Ludhiana News: 25 ਕਰੋੜ ਰੁਪਏ ਦੀ ਠੱਗ ਮਾਮਲੇ 'ਚ ਕਲਕੱਤਾ ਪੁਲਿਸ ਨੇ ਗੁਲਜ਼ਾਰ ਗਰੁੱਪ ਮਾਲਕ ਕੀਤੇ ਗ੍ਰਿਫ਼ਤਾਰ

Ludhiana News:  ਪੁਲਿਸ ਨੇ 25 ਕਰੋੜ ਦੀ ਧੋਖਾਧੜੀ ਮਾਮਲੇ ਵਿੱਚ ਕਾਬੂ ਕੀਤੇ ਗਏ ਲੁਧਿਆਣਾ ਦੇ ਨਾਮਵਰ ਉਦਯੋਗਪਤੀ ਨੂੰ ਕੋਰਟ ਵਿੱਚ ਟਰਾਂਜਿਟ ਰਿਮਾਂਡ ਲਈ ਪੇਸ਼ ਕੀਤਾ।

Advertisement
Ludhiana News: 25 ਕਰੋੜ ਰੁਪਏ ਦੀ ਠੱਗ ਮਾਮਲੇ 'ਚ ਕਲਕੱਤਾ ਪੁਲਿਸ ਨੇ ਗੁਲਜ਼ਾਰ ਗਰੁੱਪ ਮਾਲਕ ਕੀਤੇ ਗ੍ਰਿਫ਼ਤਾਰ
Ravinder Singh|Updated: Sep 08, 2024, 06:30 PM IST
Share

Ludhiana News: ਕਲਕੱਤਾ ਪੁਲਿਸ ਨੇ 25 ਕਰੋੜ ਦੀ ਧੋਖਾਧੜੀ ਮਾਮਲੇ ਵਿੱਚ ਕਾਬੂ ਕੀਤੇ ਗਏ ਲੁਧਿਆਣਾ ਦੇ ਨਾਮਵਰ ਉਦਯੋਗਪਤੀ ਨੂੰ ਕੋਰਟ ਵਿੱਚ ਟਰਾਂਜਿਟ ਰਿਮਾਂਡ ਲਈ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ  ਦਾ ਰਿਮਾਂਡ ਟਰਾਂਜਿਟ ਦੇ ਦਿੱਤਾ ਹੈ। ਲੁਧਿਆਣਾ ਦੇ ਨਾਮਵਰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਦੇ ਮਾਲਕ ਨੂੰ ਪੁਲਿਸ ਨੇ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਸ਼ਨਿੱਚਵਾਰ ਦੇਰ ਰਾਤ ਕੋਲਕਾਤਾ ਤੋਂ ਪੁਲਿਸ ਅਤੇ ਸੀਆਈਡੀ ਟੀਮ ਨੇ ਸ਼ਹਿਰ ਵਿੱਚ ਦਸਤਕ ਦਿੱਤੀ। ਉਸ ਨੂੰ ਸੂਚਨਾ ਸੀ ਕਿ ਗੁਲਜ਼ਾਰ ਗਰੁੱਪ ਦਾ ਮਾਲਕ ਸ਼ਹਿਰ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਛਾਪਾ ਮਾਰ ਕੇ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮਾਲਕਾਂ ਦੀ ਪਛਾਣ ਹਰਕੀਰਤ ਸਿੰਘ ਅਤੇ ਗੁਰਕੀਰਤ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਦੋਵਾਂ ਭਰਾਵਾਂ 'ਤੇ ਜੇਆਈਐਸ ਗਰੁੱਪ ਕੋਲਕਾਤਾ ਨਾਲ 25 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਆਡਿਟ ਦੌਰਾਨ ਇਹ ਧੋਖਾਧੜੀ ਸਾਹਮਣੇ ਆਈ ਹੈ। ਕੋਲਕਾਤਾ ਤੋਂ ਆਈ ਟੀਮ ਨੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਦੋਵਾਂ ਭਰਾਵਾਂ ਤੋਂ ਕਰੀਬ ਇੱਕ ਘੰਟੇ ਤੱਕ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਟੀਮ ਨੇ ਕੁਝ ਦਸਤਾਵੇਜ਼ ਵੀ ਚੈੱਕ ਕੀਤੇ ਹਨ।

ਰਾਤ ਕਰੀਬ 11.15 ਵਜੇ ਪੁਲਿਸ ਨੇ ਮੁਲਜ਼ਮ ਦਾ ਮੈਡੀਕਲ ਕਰਵਾਇਆ। ਕੋਲਕਾਤਾ ਦੀ ਟੀਮ ਨੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਨੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਲਕੱਤਾ ਪੁਲਿਸ ਨੂੰ ਜਿਨ੍ਹਾਂ ਲੁਧਿਆਣਾ ਦੇ ਉਦਯੋਗਪਤੀਆਂ ਤੇ 25 ਕਰੋੜ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ : Muktsar Murder News: ਕਲਯੁੱਗੀ ਪੁੱਤਰ 25 ਲੱਖ ਰੁਪਏ ਜੂਏ 'ਚ ਹਾਰਿਆ; ਪਿਤਾ ਨੂੰ ਕਤਲ ਕਰਕੇ ਲੁੱਟ ਦਾ ਡਰਾਮਾ ਰਚਿਆ

ਉਨ੍ਹਾਂ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ। ਬਚਾਓ ਪੱਖ ਦੇ ਵਕੀਲ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਮਾਮਲੇ ਦੇ ਵਿੱਚ ਕਲਕੱਤਾ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਐਪਲੀਕੇਸ਼ਨ ਲਗਾਉਣਗੇ। ਉਨ੍ਹਾਂ ਨੇ ਕਿਹਾ ਕਿ ਕਲਕੱਤਾ ਪੁਲਿਸ ਨੇ ਝੂਠਾ ਮਾਮਲਾ ਦਰਜ ਕੀਤਾ ਹੈ ਹੈ। ਜਿਸ ਦੇ ਆਧਾਰ ਉਤੇ ਇਹ ਗ੍ਰਿਫ਼ਤਾਰੀ ਹੋਈ ਹੈ। ਇਸ ਮਾਮਲੇ ਵਿੱਚ ਕਲਕੱਤਾ ਤੋਂ ਆਈ ਸੀਆਈਡੀ ਅਤੇ ਪੁਲਿਸ ਦੀ ਟੀਮ ਨੇ ਮੀਡੀਆ ਸਾਹਮਣੇ ਕੁਝ ਵੀ ਨਹੀਂ ਕਿਹਾ।

ਇਹ ਵੀ ਪੜ੍ਹੋ : Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲਖਣੀ ਜੀ ਦੇ ਵਿਆਹ ਪੁਰਬ 'ਤੇ ਵਿਸ਼ੇਸ਼ - ਜਾਣੋ ਗੁਰੂ ਘਰ ਦਾ ਇਤਿਹਾਸ

Read More
{}{}