Home >>Punjab

Kultar Singh Sandhwan: ਹਰਿਆਣਾ ਵੱਲੋਂ ਕੁੱਝ ਪੁਲਿਸ ਅਧਿਕਾਰੀਆਂ ਨੂੰ ਗਲੈਂਟਰੀ ਐਵਾਰਡ ਦੇਣ 'ਤੇ ਸਪੀਕਰ ਸੰਧਵਾ ਨੇ ਇਤਰਾਜ਼ ਜ਼ਾਹਿਰ ਕੀਤਾ

Kultar Singh Sandhwan: ਕਿਸਾਨਾਂ ਵੱਲੋਂ ਲਗਾਤਾਰ ਪੁਲਿਸ ਅਫਸਰਾਂ ਦੇ ਨਾਂ ਰਾਸ਼ਟਰਪਤੀ ਐਵਾਰਡ ਲਈ ਸਿਫਾਰਸ਼ ਕਰਨ ਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ।

Advertisement
Kultar Singh Sandhwan: ਹਰਿਆਣਾ ਵੱਲੋਂ ਕੁੱਝ ਪੁਲਿਸ ਅਧਿਕਾਰੀਆਂ ਨੂੰ ਗਲੈਂਟਰੀ ਐਵਾਰਡ ਦੇਣ 'ਤੇ ਸਪੀਕਰ ਸੰਧਵਾ ਨੇ ਇਤਰਾਜ਼ ਜ਼ਾਹਿਰ ਕੀਤਾ
Manpreet Singh|Updated: Aug 02, 2024, 04:44 PM IST
Share

Kultar Singh Sandhwan(ਰੋਹਿਤ ਬਾਂਸਲ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਿਛਲੇ ਦਿਨਾਂ ਵਿੱਚ ਹਰਿਆਣਾ ਸਰਕਾਰ ਵੱਲੋਂ ਆਪਣੇ ਕੁਝ ਕਰਮਚਾਰੀਆਂ ਗਲੈਂਟਰੀ ਅਵਾਰਡ ਦਿੱਤਾ ਜਾਣ ਨੂੰ ਲੈ ਕੇ ਇਤਰਾਜ ਜ਼ਾਹਿਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਵਰਨਰ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਰਾਸ਼ਟਰਪਤੀ ਨੂੰ ਚਿੱਠੀ ਵੀ ਲਿਖੀ ਹੈ।

ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ 31 ਜੁਲਾਈ 2024 ਨੂੰ ਪੰਜਾਬ ਨੂੰ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਮਿਲੇ ਪਰ ਇਸ ਦਿਨ ਦੇ ਲਈ ਜੋ ਨੋਟੀਫਿਕੇਸ਼ਨ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਕੀਤਾ ਗਿਆ। ਉਹ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਕੀਤਾ ਗਿਆ। ਇਸੇ ਚੀਜ਼ ਨੂੰ ਇਤਰਾਜ਼ ਜਾਹਿਰ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇੱਕ ਚਿੱਠੀ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖੀ ਗਈ। ਜਿਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਵੀ ਰਾਸ਼ਟਰਪਤੀ ਭਵਨ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਤਾਂ ਉਸ ਨੂੰ ਸਥਾਨਕ ਭਾਸ਼ਾਵਾਂ ਵਿੱਚ ਵੀ ਭੇਜਿਆ ਜਾਵੇ। ਕਿਉਂਕਿ ਭਾਰਤ ਵਿਭਿੰਨ ਭਾਸ਼ਾਵਾਂ ਦਾ ਦੇਸ਼ ਹੈ ਅਤੇ ਇਸ ਲਈ ਹਰ ਇੱਕ ਸੂਬੇ ਦੀ ਭਾਸ਼ਾ ਨੂੰ ਸਤਕਾਰ ਦੇਣ ਲਈ ਸਥਾਨਕ ਭਾਸ਼ਾ ਵਿੱਚ ਵੀ ਉਹ ਨੋਟੀਫਿਕੇਸ਼ਨ ਨੂੰ ਭੇਜਿਆ ਜਾਵੇ। ਇਸੇ ਦੇ ਬਾਬਤ ਇੱਕ ਚਿੱਠੀ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੀ ਗਈ।

ਇਸ ਦੇ ਨਾਲ ਹੀ ਸਪੀਕਰ ਸੰਧਵਾ ਨੇ ਪਿਛਲੇ ਦਿਨਾਂ ਵਿੱਚ ਹਰਿਆਣਾ ਸਰਕਾਰ ਵੱਲੋਂ ਆਪਣੇ ਕੁਝ ਕਰਮਚਾਰੀਆਂ ਦਾ ਨਾਮ ਗਲੈਂਟਰੀ ਅਵਾਰਡ ਲਈ ਭੇਜਿਆ ਗਿਆ ਇਸ ਚੀਜ਼ ਨੂੰ ਲੈ ਕੇ ਉਨ੍ਹਾਂ ਨੇ ਇਤਰਾਜ ਜ਼ਾਹਿਰ ਕੀਤਾ ਹੈ। ਉਹਨਾਂ ਨੇ ਕਿਹਾ ਜਿਹੜੇ ਪੁਲਿਸ ਕਰਮਚਾਰੀਆਂ ਨੇ ਹਰਿਆਣਾ ਸਰਕਾਰ ਦੇ ਹੁਕਮ ਮੰਨ ਕੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਕਿਸਾਨਾਂ ਨੂੰ ਰੋਕਣ ਦਾ ਕੰਮ ਕੀਤਾ ਉਨ੍ਹਾਂ ਹੀ ਪੁਲਿਸ ਕਰਮਚਾਰੀਆਂ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ।  ਜਿਹੜੇ ਕਿਸਾਨਾਂ ਨੇ ਅੰਦੋਲਨ ਵੇਲੇ ਆਪਣੀ ਸ਼ਹਾਦਤ ਦਿੱਤੀ, ਉਨ੍ਹਾਂ ਕਿਸਾਨਾਂ ਦੀ ਸ਼ਹਾਦਤ ਦਾ ਅਪਮਾਨ ਹੈ ਅਜਿਹਾ ਨਹੀਂ ਕਰਨਾ ਚਾਹੀਦਾ। ਅਤੇ ਇਸ ਕੰਮ ਲਈ ਇਹ ਪੁਰਸਕਾਰ ਨਹੀਂ ਮਿਲਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇ ਚੰਗਾ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਦਾ ਸਨਮਾਨ ਹੋਵੇ ਪਰ ਅਜਿਹਾ ਕਰਕੇ ਤੁਸੀਂ ਜਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕਰ ਰਹੇ ਹੋ।

Read More
{}{}