Kumbra Murder Case: ਕੁੰਬੜਾ ਕਤਲ ਕਾਂਡ ਮਾਰੇ ਗਏ ਦੂਸਰੇ ਨੌਜਵਾਨ ਦਿਲਪ੍ਰੀਤ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਾਹ ਸਸਕਾਰ ਕਰ ਦਿੱਤਾ ਗਿਆ। ਦੱਸਦਈਏ ਕਿ ਦੂਸਰੇ ਨੌਜਵਾਨ ਦਿਲਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਉਸ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਸੀ। ਜਿਸ ਦੀ ਮੌਤ ਦੀ ਖ਼ਬਰ ਬੀਤੇ ਦਿਨ ਸਹਾਮਣੇ ਆਈ ਸੀ। ਜਿਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਕਾਫੀ ਜ਼ਿਆਦਾ ਅਲਰਟ ਉੱਤੇ ਸੀ। ਮੋਹਾਲੀ ਵਿੱਚ 250 ਦੇ ਕਰੀਬ ਪੁਲਿਸ ਮੁਲਜ਼ਮ ਤੈਨਾਤ ਕਰ ਦਿੱਤੇ ਗਏ ਸਨ।
ਪੀਜੀਆਈ ਵਿੱਚ ਪੋਸਟਮਾਰਟਮ ਤੋਂ ਬਾਅਦ ਦਿਲਪ੍ਰੀਤ ਦੀ ਲਾਸ਼ ਨੂੰ ਮੋਹਾਲੀ ਉਸ ਦੇ ਘਰ ਪੂਰੇ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਅੰਤਿਮ ਕਿਰਿਆਵਾਂ ਪੂਰੀਆਂ ਕਰਨ ਉਪਰੰਤ ਮੋਹਾਲੀ ਦੇ ਸ਼ਮਸ਼ਾਨ ਘਾਟ ਵਿਖੇ ਉਸਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਅਤੇ ਪੁਲਿਸ ਦੇ ਸਖਤ ਸੁਰੱਖਿਆ ਪੈ ਰਿਹਾ ਵਿੱਚ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਦਿਲਪ੍ਰੀਤ ਸਿੰਘ ਦੇ ਚਾਰ ਭੈਣ-ਭਰਾ ਹਨ। ਮ੍ਰਿਤਕ ਅਤੇ ਉਸ ਦਾ ਭਰਾ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਪ੍ਰਸ਼ਾਸਨ ਨੇ ਦੋਹਾਂ ਪ੍ਰਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਹੈ। ਦੋਹਾਂ ਪ੍ਰਵਾਰਾਂ ਨੂੰ ਰੈਡ ਕਰੋਸ ਸੁਸਾਇਟੀ ਵੱਲੋਂ 2-2 ਲੱਖ ਰੁਪਏ ਦੀ ਮਾਲੀ ਮਦਦ ਦਾ ਚੈੱਕ ਸੌਂਪਿਆ ਗਿਆ।