Home >>Punjab

Barnala: ਸਿਵਲ ਹਸਪਤਾਲ ਬਰਨਾਲਾ ਵਿੱਚ ਸਹੂਲਤਾਂ ਦੀ ਘਾਟ; ਪਰਚੀ ਕਟਵਾਉਣ ਲਈ ਕਈ-ਕਈ ਘੰਟੇ ਕਰਨਾ ਪੈਂਦਾ ਇੰਤਜ਼ਾਰ

Barnala: ਸਿਵਲ ਹਸਪਤਾਲ ਬਰਨਾਲਾ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਵਿੱਚ ਅੱਤ ਦੀ ਗਰਮੀ ਵਿੱਚ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisement
Barnala: ਸਿਵਲ ਹਸਪਤਾਲ ਬਰਨਾਲਾ ਵਿੱਚ ਸਹੂਲਤਾਂ ਦੀ ਘਾਟ; ਪਰਚੀ ਕਟਵਾਉਣ ਲਈ ਕਈ-ਕਈ ਘੰਟੇ ਕਰਨਾ ਪੈਂਦਾ ਇੰਤਜ਼ਾਰ
Ravinder Singh|Updated: May 22, 2025, 11:30 AM IST
Share

Barnala (ਦਵਿੰਦਰ ਸ਼ਰਮਾ) : ਸਿਵਲ ਹਸਪਤਾਲ ਬਰਨਾਲਾ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਵਿੱਚ ਅੱਤ ਦੀ ਗਰਮੀ ਵਿੱਚ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਥੇ ਪੱਖੇ ਅਤੇ ਪਾਣੀ ਦੀ ਘਾਟ ਹੈ ਉਥੇ ਹੀ ਡਾਕਟਰ ਲਈ ਪਰਚੀ ਜਾਰੀ ਕਰਨ ਲਈ ਇੱਕ ਹੀ ਕਾਊਂਟਰ ਬਣਾਇਆ ਗਿਆ ਹੈ। ਭੀੜ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਤ ਦੀ ਗਰਮੀ ਵਿੱਚ ਮਰੀਜ਼ ਲਈ ਵਾਰੀ ਲਈ ਆਪਸ ਵਿੱਚ ਲੜਦੇ ਦੇਖੇ ਜਾ ਸਕਦੇ ਹਨ। ਮਰੀਜ਼ਾਂ ਦੀ ਮੰਗ ਹੈ ਕਿ ਸਰਕਾਰ ਗਰਮੀ ਦੇ ਮੱਦੇਨਜ਼ਰ ਢੁਕਵੇਂ ਪ੍ਰਬੰਧ ਕਰੇ ਤੇ ਕਾਊਂਟਰ ਵਧਾਏ।

ਇਸ ਮੌਕੇ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਵਾਈ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਸਿਵਲ ਹਸਪਤਾਲ ਵਿੱਚ ਸਿਰਫ਼ ਇੱਕ ਕਾਊਂਟਰ ਹੈ ਜਿੱਥੇ ਡਾਕਟਰ ਦੀਆਂ ਪਰਚੀਆਂ ਜਾਰੀ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਇੰਨੀ ਭੀੜ ਦੇ ਬਾਵਜੂਦ, ਘੱਟੋ-ਘੱਟ ਤਿੰਨ ਕਾਊਂਟਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿੱਚ ਪੱਖੇ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਲਿੱਪ ਇੱਕ ਮਹੀਨੇ ਲਈ ਵੈਧ ਸੀ ਪਰ ਹੁਣ ਇਸ ਸਲਿੱਪ ਨੂੰ ਤਿੰਨ ਦਿਨਾਂ ਬਾਅਦ ਰੀਨਿਊ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਟਿਕਟ ਕਾਊਂਟਰ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਰਚੀ ਛਪਵਾਉਣ ਲਈ ਦੋ ਤੋਂ ਚਾਰ ਘੰਟੇ ਕਤਾਰ ਵਿੱਚ ਉਡੀਕ ਕਰਨੀ ਪੈਂਦੀ ਹੈ। ਗਰਮੀ ਕਾਰਨ ਔਰਤਾਂ ਅਤੇ ਬਜ਼ੁਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕਾਊਂਟਰ ਵਧਾ ਦਿੱਤੇ ਜਾਣ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ।

ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਨੇ ਕਿਹਾ ਕਿ ਓਪੀਡੀ ਸਲਿੱਪਾਂ ਨੂੰ ਲੈ ਕੇ ਵਿਵਾਦ ਦਾ ਕਾਰਨ ਇਹ ਹੈ ਕਿ ਸਲਿੱਪਾਂ ਆਨਲਾਈਨ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿਸ ਕਾਰਨ ਲੋਕਾਂ ਦਾ ਸਰਕਾਰੀ ਅਦਾਰਿਆਂ ਵੱਲ ਝੁਕਾਅ ਵਧਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਫਾਰਮੇਸੀ ਅਫਸਰ ਭੇਜੇ ਹਨ ਅਤੇ ਦੋ ਕੰਪਿਊਟਰ ਆਪਰੇਟਰਾਂ ਦੀ ਮੰਗ ਕੀਤੀ ਗਈ ਹੈ। ਬਰਨਾਲਾ ਡੀ.ਸੀ. ਦੋ ਕੰਪਿਊਟਰ ਮੁਹੱਈਆ ਕਰਵਾ ਰਹੇ ਹਨ, ਇਸ ਲਈ ਕੁਝ ਦਿਨਾਂ ਵਿੱਚ ਕਾਊਂਟਰ ਵਧਾ ਦਿੱਤੇ ਜਾਣਗੇ ਅਤੇ ਸਲਿੱਪ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।

ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਪਹਿਲਾਂ ਇੱਕ ਸਲਿਪ ਹੁੰਦੀ ਸੀ ਜੋ ਇੱਕ ਮਹੀਨੇ ਲਈ ਵੈਧ ਹੁੰਦੀ ਸੀ ਪਰ ਹੁਣ ਦਵਾਈ ਆਨਲਾਈਨ ਦਿੱਤੀ ਜਾਣ ਕਾਰਨ ਦੁਬਾਰਾ ਭਰਨੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾਣਾ ਚਾਹੀਦਾ ਹੈ। ਇਸ ਵਿੱਚ ਕਿਸੇ ਵੀ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ।

Read More
{}{}