Home >>Punjab

Lawrence Bishnoi: ਫਰਜ਼ੀ ਪਾਸਪੋਰਟ ਕੇਸ- ਯੂਪੀ 'ਚ ਖੰਗਾਲਾ ਜਾ ਰਿਹਾ ਲਾਰੇਂਸ ਬਿਸ਼ਨੋਈ ਦਾ ਨੈੱਟਵਰਕ!

Lawrence Bishnoi:  ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੁਰਗੇ ਪੱਛਮੀ ਯੂ.ਪੀ ਵਿੱਚ ਲਗਾਤਾਰ ਵੱਧ ਹਨ। ਹੁਣ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਪਾਸਪੋਰਟ ਬਣਾਉਣ ਦੇ ਮਾਮਲੇ 'ਚ ਮੇਰਠ ਅਤੇ ਗਾਜ਼ੀਆਬਾਦ 'ਚ ਨੈੱਟਵਰਕ ਦੀ ਤਲਾਸ਼ੀ ਲਈ ਹੈ।

Advertisement
Lawrence Bishnoi: ਫਰਜ਼ੀ ਪਾਸਪੋਰਟ ਕੇਸ- ਯੂਪੀ 'ਚ ਖੰਗਾਲਾ ਜਾ ਰਿਹਾ ਲਾਰੇਂਸ ਬਿਸ਼ਨੋਈ ਦਾ ਨੈੱਟਵਰਕ!
Riya Bawa|Updated: Apr 26, 2024, 08:54 AM IST
Share

Lawrence Bishnoi Gang: ਲਾਰੇਂਸ ਬਿਸ਼ਨੋਈ ਨਾਲ ਜੁੜੀ ਖ਼ਬਰ ਅੱਜ ਕੱਲ੍ਹ ਚਰਚਾ ਦਾ ਮੁੱਦਾ ਬਣੀ ਹੋਈ ਹੈ। ਦਰਅਸਲ ਹੁਣ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਜਾਅਲੀ ਪਾਸਪੋਰਟ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹਿਲਾ ਦਿੱਤਾ ਹੈ। ਇਸ ਤੋਂ ਬਾਅਦ ਬੀਕਾਨੇਰ ਕ੍ਰਾਈਮ ਬ੍ਰਾਂਚ ਅਲਰਟ ਮੋਡ ਉੱਤੇ ਹੈ।

ਬੀਕਾਨੇਰ ਕ੍ਰਾਈਮ ਬ੍ਰਾਂਚ ਨੇ  ਦੁਆਰਾ ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਮੇਰਠ ਅਤੇ ਗਾਜ਼ੀਆਬਾਦ ਵਿੱਚ ਨੈਟਵਰਕ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ। ਲਾਰੈਂਸ ਦੇ ਗੁਰਗਿਆਂ ਨਾਲ ਰਾਜੂ ਵੈਦ ਵਾਸੀ ਸੁਭਾਸ਼ਪੁਰੀ, ਕੰਕਰਖੇੜਾ ਦੇ ਸਬੰਧਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋCanada death News: ਕੈਨੇਡਾ ਦੇ ਸਰ੍ਹੀਂ ਵਿੱਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਬੀਕਾਨੇਰ ਕ੍ਰਾਈਮ ਬ੍ਰਾਂਚ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਰਾਜਸਥਾਨ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਇਹ ਜਾਣਨ ਲਈ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਲਾਰੈਂਸ ਦੇ ਕਿੰਨੇ ਗੁਰਗਿਆਂ ਦੇ ਰਾਜੂ ਦੁਆਰਾ ਜਾਅਲੀ ਪਾਸਪੋਰਟ ਬਣਾਏ ਗਏ ਹਨ।

ਰਾਹੁਲ ਸਰਕਾਰ, ਜਿਸ ਨੇ ਬਿਸ਼ਨੋਈ ਦੇ ਚੋਟੀ ਦੇ ਗੁਰਗਿਆਂ ਨੂੰ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੱਜਣ ਵਿਚ ਮਦਦ ਕੀਤੀ ਸੀ, ਨੂੰ ਬੀਕਾਨੇਰ ਪੁਲਿਸ ਨੇ 31 ਮਾਰਚ ਨੂੰ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਵਾਸੀ ਰਾਹੁਲ ਸਰਕਾਰ ਨੇ ਗੈਂਗਸਟਰ ਰੋਹਿਤ ਗੋਦਾਰਾ ਨੂੰ ਫਰਜ਼ੀ ਪਾਸਪੋਰਟ ਦਿੱਤਾ ਸੀ। ਇਸ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ। ਰਾਹੁਲ ਸਰਕਾਰ ਵੱਲੋਂ ਕੁਝ ਹੋਰ ਬਦਮਾਸ਼ਾਂ ਦੇ ਵੀ ਜਾਅਲੀ ਪਾਸਪੋਰਟ ਬਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

 

 

Read More
{}{}