Home >>Punjab

Bathinda News: ਪੰਜ ਪਿਆਰਿਆਂ ਦਾ ਪੱਤਰ ਆਇਆ ਸਾਹਮਣੇ; ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਸਬੰਧੀ ਲਿਖਿਆ

Bathinda News: ਤਿੰਨ ਮੈਂਬਰੀ ਜਾਂਚ ਕਮੇਟੀ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨਾ ਸਾਬਤ ਹੋਇਆ ਹੈ।

Advertisement
Bathinda News: ਪੰਜ ਪਿਆਰਿਆਂ ਦਾ ਪੱਤਰ ਆਇਆ ਸਾਹਮਣੇ; ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਸਬੰਧੀ ਲਿਖਿਆ
Ravinder Singh|Updated: Feb 23, 2025, 07:17 PM IST
Share

Bathinda News: ਤਿੰਨ ਮੈਂਬਰੀ ਜਾਂਚ ਕਮੇਟੀ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨਾ ਸਾਬਤ ਹੋਇਆ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਆਪਣੇ ਦਸਤਖਤਾਂ ਵਾਲੇ ਲਿਖਤੀ ਬਿਆਨ ਵਿੱਚ ਬਹੁਤ ਵੱਡੇ ਪ੍ਰਗਟਾਵੇ ਕੀਤੇ ਹਨ।
ਪੰਜ ਪਿਆਰਿਆਂ ਦਾ ਹੱਥ ਲਿਖ਼ਤ 5 ਫਰਵਰੀ, 2025 ਦਾ ਪੱਤਰ ਸਾਹਮਣੇ ਆਇਆ ਹੈ। ਪੰਜ ਪਿਆਰਿਆਂ ਨੇ ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਤਖ਼ਤ ਸਾਹਿਬ ਤੋਂ ਨਿੱਜੀ ਵਿਚਾਰ ਪੇਸ਼ ਕਰਨਾ ਉੱਚਿਤ ਨਹੀਂ ਸੀ। ਪੰਜ ਪਿਆਰਿਆਂ ਵੱਲੋਂ ਇਹ ਚਿੱਠੀ ਐੱਸ. ਜੀ. ਪੀ. ਸੀ. ਵੱਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ।

ਪੱਤਰ ਦੇ ਅੰਸ਼

1) ਗਿਆਨੀ ਹਰਪ੍ਰੀਤ ਸਿੰਘ ਜੀ ਨੇ 18 ਦਸੰਬਰ 2024 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਅੰਦਰ ਮਰਿਆਦਾ ਨੂੰ ਲੈਕੇ ਜੋ ਕੁੱਝ ਕੀਤਾ ਉਹ ਉਚਿਤ ਨਹੀਂ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮਰਯਾਦਾ ਤਖ਼ਤ ਸਾਹਿਬ ਦੀ ਮਰਯਾਦਾ ਭੰਗ ਕੀਤੀ ਹੈ।ਬਿਆਨ ਵਿੱਚ ਪੰਜ ਪਿਆਰਿਆਂ ਨੇ ਲਿਖਿਆ ਹੈ ਕਿ ਉਨਾਂ ਨੂੰ ਬਿਨਾਂ ਮਕਸਦ ਦੱਸੇ ਪਹਿਲਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਆਪਣੇ ਨਿੱਜੀ ਨਿਵਾਸ 'ਤੇ ਬੁਲਾਇਆ। ਫਿਰ ਸਾਡੇ ਵੱਲੋਂ ਬੁਲਾਏ ਜਾਣ ਦਾ ਕਾਰਣ ਪੁੱਛਣ 'ਤੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਨੂੰ ਕੁੱਝ ਨਹੀਂ ਦੱਸਿਆ ਤੇ ਬਿਨਾਂ ਮਕਸਦ ਦੱਸੇ ਪੰਜ ਪਿਆਰੇ ਸਾਹਿਬਾਨ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਅੰਦਰ ਲੈ ਗਏ। ਤਖਤ ਸਾਹਿਬ ਦੇ ਅੰਦਰ ਮਰਯਾਦਾ ਅਨੁਸਾਰ ਨਿਰੰਤਰ ਚੱਲਦੇ ਕੀਰਤਨ ਨੂੰ ਰੋਕਕੇ ਮਾਈਕ 'ਤੇ ਖੜਕੇ ਆਪਣਾ ਨਿੱਜੀ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਪੰਜ ਪਿਆਰੇ ਸਾਹਿਬਾਨ ਨੂੰ ਵੀ ਇਸ਼ਾਰੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਖੜ੍ਹੇ ਹੋਣ ਇਸ਼ਾਰਾ ਕੀਤਾ। ਉਨ੍ਹਾਂ ਦੇ ਇਸ਼ਾਰੇ 'ਤੇ ਅਸੀਂ ਸਾਰੇ ਪੰਜ ਪਿਆਰੇ ਸਾਹਿਬਾਨ ਖੜ੍ਹੇ ਹੋ ਗਏ।

ਪੰਜ ਪਿਆਰੇ ਸਾਹਿਬਾਨ ਨੇ ਆਪਣੇ ਬਿਆਨ ਵਿੱਚ ਲਿਖਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖ਼ਤ ਸਾਹਿਬ ਅੰਦਰ ਜੋ ਸਪੱਸ਼ਟੀਕਰਨ ਦਿੱਤਾ ਉਸ ਬਾਰੇ ਨਾਂ ਤਾਂ ਉਨ੍ਹਾਂ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀ ਤੇ ਨਾਂ ਹੀ ਬਾਦ ਵਿੱਚ ਸਾਡੇ ਨਾਲ ਕੋਈ ਵਿਚਾਰ ਕੀਤੀ।ਤਖਤ ਸ਼੍ਰੀ ਦਮਦਮਾ ਸਾਹਿਬ ਅੰਦਰ ਗਿਆਨੀ ਹਰਪ੍ਰੀਤ ਸਿੰਘ ਜੀ ਇਸਤਰਾਂ ਮਰਿਆਦਾ ਭੰਗ ਕਰ ਦੇਣਗੇ ਇਸ ਸੰਬੰਧੀ ਪਹਿਲਾਂ ਸਾਨੂੰ ਕੋਈ ਜਾਣਕਾਰੀ ਨਹੀਂ ਸੀ। ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਨਿੱਜੀ ਸਪੱਸ਼ਟੀਕਰਨ ਦੇਣ ਤੋਂ ਬਾਦ ਅਸੀਂ ਤਖਤ ਸਾਹਿਬ ਤੋਂ ਬਾਹਰ ਚਲੇ ਗਏ ਤੇ ਨਾਲ ਹੀ ਰੁਕਿਆ ਹੋਇਆ ਕੀਰਤਨ ਦੁਬਾਰਾ ਸ਼ੁਰੂ ਹੋ ਗਿਆ।

2) ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 18 ਦਸੰਬਰ 2024 ਨੂੰ ਤਖਤ ਸਾਹਿਬ ਦੀ ਮਰਿਆਦਾ ਭੰਗ ਕਰਨ ਬਾਰੇ ਆਪਣਾ ਲਿਖਤੀ ਬਿਆਨ ਲੈਟਰਪੈਡ 'ਤੇ ਲਿਖਕੇ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਦੇਂਦਿਆਂ ਲਿਖਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਤਖਤ ਸਾਹਿਬ ਦੇ ਅੰਦਰ ਮਾਈਕ 'ਤੇ ਆਪਣਾ ਨਿੱਜੀ ਸਪੱਸ਼ਟੀਕਰਨ ਦਿੱਤਾ ਗਿਆ। ਉਨ੍ਹਾਂ ਦੇ ਮਾਈਕ 'ਤੇ ਬੋਲਣ ਦੌਰਾਨ ਤਖਤ ਸਾਹਿਬ ਦੇ ਅੰਦਰ ਮਰਿਆਦਾ ਅਨੁਸਾਰ ਚੱਲਦਾ ਨਿਰੰਤਰ ਕੀਰਤਨ ਕਰੀਬ 10 ਤੋਂ 15 ਮਿੰਟ ਰੁਕਿਆ ਰਿਹਾ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖ਼ਤ ਸਾਹਿਬ ਅੰਦਰ ਉਸ ਦਿਨ ਜੋ ਕੁੱਝ ਵੀ ਕੀਤਾ ਉਸਦੀ ਪਹਿਲਾਂ ਤੋਂ ਮੈਨੂੰ ਕੋਈ ਜਾਣਕਾਰੀ ਨਹੀਂ ਸੀ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੇ ਮੈਨੇਜਰ ਵੱਲੋਂ ਦਿੱਤੇ ਲਿਖਤੀ ਬਿਆਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਤਖ਼ਤ ਸਾਹਿਬ ਦੀ ਮਰਯਾਦਾ ਭੰਗ ਕਰਨ ਦੇ ਲੱਗੇ ਦੋਸ਼ਾਂ ਨੂੰ ਸਹੀ ਸਾਬਤ ਕੀਤਾ ਹੈ।

ਪੰਜ ਪਿਆਰੇ ਸਾਹਿਬਾਨ ਨੇ ਆਪਣਾ ਲਿਖਤੀ ਬਿਆਨ ਗੁ: ਬਾਬਾ ਬੀਰ ਸਿੰਘ,ਬਾਬਾ ਧੀਰ ਸਿੰਘ ਵਿੱਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਿੱਤਾ। ਹੁਣ ਸਵਾਲ ਉੱਠਦਾ ਹੈ ਕਿ ਗੁਰਮਤਿ ਤੇ ਮਰਯਾਦਾ ਬਾਰੇ ਥੋੜੀ ਜਿੰਨੀ ਵੀ ਜਾਣਕਾਰੀ ਰੱਖਣ ਵਾਲੇ ਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 18 ਦਸੰਬਰ 2024 ਨੂੰ ਕੀਰਤਨ ਰੋਕਕੇ,ਪੰਜ ਪਿਆਰਿਆਂ ਨੂੰ ਆਪਣੀ ਇੱਛਾ ਅਨੁਸਾਰ ਬਿਨਾਂ ਦੱਸੇ ਤਖ਼ਤ ਸਾਹਿਬ 'ਚ ਖੜਾ ਕਰਕੇ ਮਾਈਕ 'ਤੇ ਆਪਣਾ ਨਿੱਜੀ ਸਪੱਸ਼ਟੀਕਰਨ ਦੇਣਾ ਗੁਰਮਤਿ ਤੇ ਮਰਿਆਦਾ ਦੇ ਵਿਰੁੱਧ ਹੈ।

ਪਰ ਹੈਰਾਨੀ ਹੈ ਕਿ ਗੁਰਮਤਿ ਤੇ ਮਰਯਾਦਾ ਦੇ ਵੱਡੇ ਜਾਣੂੰ ਹੋਣ ਦੇ ਬਾਵਜੂਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੁਆਰਾ ਤਖ਼ਤ ਸਾਹਿਬ ਦੀ ਮਰਯਾਦਾ ਭੰਗ ਕਰਨ ਦੇ ਕੀਤੇ ਇਸ ਗੁਨਾਹ ਨੂੰ ਵੱਡੀ ਧਾਰਮਿਕ ਅਵੱਗਿਆ ਦੱਸਣ ਤੇ ਧਾਰਮਿਕ ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਗੁਨਾਹ ਨੂੰ ਢੱਕਿਆ ਕਿਉਂ ਜਾ ਰਿਹਾ ਹੈ ? ਗੁਰਮਤਿ ਤੇ ਮਰਯਾਦਾ ਦੇ ਸੂਝਵਾਨਾਂ ਦਾ ਜਥੇਦਾਰ ਰਘਬੀਰ ਸਿੰਘ ਜੀ ਨੂੰ ਇਹ ਬੇਨਤੀ ਰੂਪੀ ਸਵਾਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਵਰਤਾਰੇ ਦਾ ਸੰਗਤ ਨੂੰ ਜ਼ਵਾਬ ਜਰੂਰ ਦਿਓ।

Read More
{}{}