Home >>Punjab

Punjab Liquor Price: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਪੰਜਾਬ 'ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ

Liquor Prices in Punjab: ਪੰਜਾਬ ਵਿੱਚ ਸ਼ਰਾਬ ਦੇ ਰੇਟ ਵਧਾ ਦਿੱਤੇ ਗਏ ਹਨ। ਹੁਣ ਦੇਸੀ ਸ਼ਰਾਬ ਦੀ ਬੋਤਲ 'ਤੇ 10 ਰੁਪਏ ਅਤੇ ਅੰਗਰੇਜ਼ੀ ਸ਼ਰਾਬ ਦੀ ਬੋਤਲ 'ਤੇ 20 ਰੁਪਏ ਦਾ ਵਾਧਾ ਕੀਤਾ ਗਿਆ ਹੈ।  

Advertisement
Punjab Liquor Price: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਪੰਜਾਬ 'ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ
Riya Bawa|Updated: Apr 01, 2024, 12:22 PM IST
Share

Punjab Liquor Price:  ਨਵਾਂ ਵਿੱਤੀ ਸਾਲ ਆ ਗਿਆ ਹੈ। ਇਸ ਦੇ ਪਹਿਲੇ ਦਿਨ 1 ਅਪ੍ਰੈਲ ਤੋਂ ਕਈ ਬਦਲਾਅ ਲਾਗੂ ਹੋਏ ਹਨ। ਜਿੱਥੇ ਕੁਝ ਪੁਰਾਣੇ ਸਿਸਟਮ ਬੰਦ ਕੀਤੇ ਜਾਣਗੇ, ਉਥੇ ਕਈ ਨਵੀਆਂ ਸਹੂਲਤਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਹਾਲ ਹੀ ਵਿੱਚ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿੱਚ ਅੱਜ ਤੋਂ ਸ਼ਰਾਬ ਮਹਿੰਗੀ ਮਿਲੇਗਾ।

ਦੱਸ ਦਈਏ ਕਿ 1 ਅਪ੍ਰੈਲ ਦਾ ਮਤਲਬ ਕਿ ਅੱਜ ਤੋਂ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ (Punjab Liquor Price) 15 ਫ਼ੀਸਦੀ ਮਹਿੰਗੀ ਸ਼ਰਾਬ ਖ਼ਰੀਦਣੀ ਪਵੇਗੀ। ਸ਼ਰਾਬ ਮਹਿੰਗੀ ਹੋਂ ਬਾਰੇ ਪਤਾ ਲੱਗਣ ਕਰਕੇ  ਕਈ ਸ਼ਰਾਬ ਪੀਣ ਵਾਲਿਆਂ ਨੇ 31 ਮਾਰਚ ਨੂੰ ਹੀ ਆਪਣਾ ਕੋਟਾ ਇਕੱਠਾ ਕਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ 31 ਮਾਰਚ ਨੂੰ ਸ਼ਰਾਬ ਦੀਆਂ ਕੀਮਤਾਂ ’ਚ ਕਰੀਬ 30 ਤੋਂ 40 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਸੀ।

ਇਹ ਵੀ ਪੜ੍ਹੋ: New Financial Rules: 1 ਅਪ੍ਰੈਲ, 2024 ਤੋਂ ਕੀ ਕੁਝ ਬਦਲ ਗਿਆ, ਕੀ ਤੁਸੀਂ ਦੇਖਿਆ! ਸਿੱਧਾ ਤੁਹਾਡੀ ਜੇਬ ਉੱਤੇ ਅਸਰ

ਅੱਜ ਵੀ ਠੇਕਿਆਂ ਉੱਤੇ ਸ਼ਰਾਬ ਦੇ ਸ਼ੌਕੀਨਾਂ  (Punjab Liquor Price)  ਦੀ ਭੀੜ ਸੀ ਪਰ ਓਨੀ ਨਹੀਂ ਜਿੰਨੀ ਕੱਲ੍ਹ ਠੇਕਿਆਂ ਦੇ ਟੁੱਟਣ ਵੇਲੇ ਹੁੰਦੀ ਸੀ। ਸ਼ਰਾਬ ਦੇ ਸ਼ੌਕੀਨ ਲੋਕ ਸਸਤੀ ਸ਼ਰਾਬ ਦੀ ਭਾਲ ’ਚ ਇਕ ਠੇਕੇ ਤੋਂ ਦੂਜੇ ਠੇਕੇ ਤੱਕ ਘੁੰਮਦੇ ਦੇਖੇ ਗਏ।

ਇਹ ਵੀ ਪੜ੍ਹੋ: LPG Cylinder Prices: ਅਪ੍ਰੈਲ ਦੇ ਪਹਿਲੇ ਦਿਨ ਆਈ ਵੱਡੀ ਖਬਰ! LPG ਸਿਲੰਡਰ ਹੋਇਆ ਸਸਤਾ, ਜਾਣੋ ਕੀ ਹੈ ਕੀਮਤ?

ਗੌਰਤਲਬ ਹੈ ਕਿ ਮਾਰਚ ਵਿੱਚ ਹੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ  (Punjab Liquor Price)  ਇੱਕ ਬੋਤਲ ਦੇ ਰੇਟ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਹੋਰਨਾਂ ਸੂਬਿਆਂ ਨਾਲੋਂ ਘੱਟ ਹਨ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਕਾਰਨ ਆਮਦਨ ਵਿੱਚ ਕਰੀਬ 43 ਫੀਸਦੀ ਵਾਧਾ ਹੋਇਆ ਹੈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਠੱਪ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 7,989 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ ਸੂਬੇ ਦੇ ਸਾਰੇ ਠੇਕਿਆਂ ਦੀ ਨਿਲਾਮੀ ਕਰਕੇ 8,007 ਕਰੋੜ ਰੁਪਏ ਕਮਾਏ ਹਨ। ਸਾਲ 2023-24 ਲਈ ਆਬਕਾਰੀ ਤੋਂ 9,745 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ।

Read More
{}{}