Home >>Punjab

Lok Sabha Election Voting: ਤੀਜੇ ਪੜਾਅ 'ਚ 7 ਮੰਤਰੀਆਂ ਦੀ ਕਿਸਮਤ ਈਵੀਐਮ 'ਚ ਕੈਦ

Lok Sabha Chunav 2024 3rd Phase Voting:  11 ਸੂਬਿਆਂ ਦੀਆਂ 93 ਸੀਟਾਂ 'ਤੇ ਵੋਟਿੰਗ ਸ਼ੁਰੂ: 7 ਕੇਂਦਰੀ ਮੰਤਰੀ ਤੇ 4 ਸਾਬਕਾ ਮੁੱਖ ਮੰਤਰੀ ਮੈਦਾਨ 'ਚ; ਮੋਦੀ-ਸ਼ਾਹ ਨੇ ਅਹਿਮਦਾਬਾਦ 'ਚ ਵੋਟ ਪਾਈ

Advertisement
Lok Sabha Election Voting: ਤੀਜੇ ਪੜਾਅ 'ਚ 7 ਮੰਤਰੀਆਂ ਦੀ ਕਿਸਮਤ ਈਵੀਐਮ 'ਚ ਕੈਦ
Manpreet Singh|Updated: May 07, 2024, 07:39 PM IST
Share
LIVE Blog

3rd Phase Lok Sabha Election 2024  News: ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ ਮੰਗਲਵਾਰ (7 ਮਈ) ਨੂੰ ਵੋਟਿੰਗ ਹੋਵੇਗੀ ਹੈ। ਤੀਜੇ ਪੜਾਅ 'ਚ 11 ਰਾਜਾਂ ਦੀਆਂ ਕੁੱਲ 93 ਸੀਟਾਂ 'ਤੇ ਵੋਟਾਂ ਪੈਣਗੀਆਂ । ਹਾਲਾਂਕਿ, ਇਸ ਤੋਂ ਪਹਿਲਾਂ ਜਦੋਂ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ, ਤੀਜੇ ਪੜਾਅ ਵਿੱਚ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 94 ਸੀਟਾਂ 'ਤੇ ਵੋਟਿੰਗ ਹੋਣੀ ਸੀ। ਮੱਧ ਪ੍ਰਦੇਸ਼ ਦੀ ਬੈਤੂਲ ਸੀਟ 'ਤੇ ਦੂਜੇ ਪੜਾਅ 'ਚ ਵੋਟਿੰਗ ਹੋਣੀ ਸੀ ਪਰ ਇੱਥੇ ਬਸਪਾ ਉਮੀਦਵਾਰ ਦੀ ਮੌਤ ਹੋਣ ਕਾਰਨ ਵੋਟਿੰਗ ਨੂੰ ਤੀਜੇ ਪੜਾਅ ਲਈ ਟਾਲ ਦਿੱਤਾ ਗਿਆ।

ਅਜਿਹੇ 'ਚ ਤੀਜੇ ਪੜਾਅ ਦੀ ਵੋਟਿੰਗ ਲਈ ਕੁੱਲ ਸੀਟਾਂ ਦੀ ਗਿਣਤੀ 95 ਹੋ ਗਈ ਹੈ। ਗੁਜਰਾਤ ਦੀ ਸੂਰਤ ਸੀਟ ਤੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਦੇ ਬਿਨਾਂ ਮੁਕਾਬਲਾ ਚੁਣੇ ਜਾਣ ਕਾਰਨ ਇੱਥੇ ਕੋਈ ਚੋਣ ਨਹੀਂ ਹੋਣੀ ਹੈ। ਅਜਿਹੇ 'ਚ ਤੀਜੇ ਪੜਾਅ ਦੀ ਵੋਟਿੰਗ ਲਈ ਸੀਟਾਂ ਦੀ ਗਿਣਤੀ ਫਿਰ ਘਟ ਕੇ 94 ਰਹਿ ਗਈ ਹੈ। ਤੀਜੇ ਪੜਾਅ ਦੀ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ 'ਤੇ ਖਰਾਬ ਮੌਸਮ ਕਾਰਨ ਤੀਜੇ ਪੜਾਅ ਦੀ ਬਜਾਏ ਛੇਵੇਂ ਪੜਾਅ ਲਈ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹੇ 'ਚ ਤੀਜੇ ਪੜਾਅ 'ਚ ਜਿਨ੍ਹਾਂ ਸੀਟਾਂ 'ਤੇ ਵੋਟਿੰਗ ਹੋਣੀ ਹੈ, ਉਨ੍ਹਾਂ ਦੀ ਗਿਣਤੀ ਘੱਟ ਕੇ 93 ਰਹਿ ਗਈ ਹੈ।

ਮੰਗਲਵਾਰ ਨੂੰ ਦੋ ਵੱਡੀਆਂ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ,ਉਸ ਵਿੱਚ ਗੁਜਰਾਤ ਦਾ ਗਾਂਧੀਨਗਰ ਹੈ। ਜਿੱਥੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਕਾਂਗਰਸ ਦੇ ਸੋਨਲ ਰਮਨਭਾਈ ਪਟੇਲ ਚੋਣ ਲੜ ਰਹੇ ਹਨ ਅਤੇ ਮਹਾਰਾਸ਼ਟਰ ਦੀ ਬਾਰਾਮਤੀ ਸੀਟ 'ਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਆਪਣੇ ਭਤੀਜੇ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਦੇ ਖਿਲਾਫ ਚੋਣ ਲੜ ਰਹੀ ਹੈ।

Read More
{}{}