India-Pak war live update: ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਦੇ ਬੁਖਲਾਹਟ ਵਿੱਚ ਹੈ। ਪਾਕਿਸਤਾਨ ਲਗਾਤਾਰ ਭਾਰਤ ਵਿੱਚ ਆਪਣੇ ਡਰੋਨ ਭੇਜਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਭਾਰਤੀ ਹਥਿਆਰਬੰਦ ਬਲਾਂ ਨੇ ਵੀਰਵਾਰ ਨੂੰ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਫੌਜੀ ਸਟੇਸ਼ਨਾਂ 'ਤੇ ਪਾਕਿਸਤਾਨ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਭਾਰਤ ਨੇ ਪਾਕਿਸਤਾਨ ਦੇ ਕੁਝ ਲੜਾਕੂ ਜਹਾਜ਼ਾਂ ਨੂੰ ਸੁੱਟ ਦਿੱਤਾ ਹੈ। ਭਾਰਤ ਦੀਆਂ ਤਿੰਨੋਂ ਫੌਜਾਂ ਨੇ ਪਾਕਿਸਤਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਆਈਐਨਐਸ ਵਿਕਰਾਂਤ ਵੀ ਸਰਗਰਮ ਹੈ। ਭਾਰਤ ਦੇ ਸਖ਼ਤ ਜਵਾਬੀ ਹਮਲੇ ਤੋਂ ਬਾਅਦ, ਪੂਰੇ ਪਾਕਿਸਤਾਨ ਵਿੱਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਹੈ। ਕਈ ਸ਼ਹਿਰਾਂ ਵਿੱਚ ਐਮਰਜੈਂਸੀ ਸਥਿਤੀਆਂ ਹਨ।
India-Pak War LIVE: ਜਲੰਧਰ ਦੇ ਕੰਗਣੀਵਾਲ ਪਿੰਡ ਵਿੱਚ ਡਰੋਨ ਡਿੱਗਿਆ, ਇੱਕ ਵਿਅਕਤੀ ਜ਼ਖ਼ਮੀ
ਜਲੰਧਰ ਦੇ ਕੰਗਣੀਵਾਲ ਪਿੰਡ ਵਿੱਚ ਡਰੋਨ ਡਿੱਗਿਆ ਹੈ। ਇਸ ਹਮਲੇ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ।
India-Pak War LIVE: ਅੰਮ੍ਰਿਤਸਰ ਵਿੱਚ ਵੱਜਿਆ ਸਾਇਰਨ
ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ 6.04 ਵਜੇ ਸਾਇਰਨ ਵੱਜਿਆ। ਲੋਕ ਪੂਰੀ ਤਰ੍ਹਾਂ ਚੌਕਸ ਨਜ਼ਰ ਆਏ।
India-Pak War LIVE: ਅੰਮ੍ਰਿਤਸਰ ਵਿੱਚ ਭਾਰਤ ਨੇ ਪਾਕਿਸਤਾਨ ਦੇ ਹਮਲੇ ਨੂੰ ਕੀਤਾ ਨਾਕਾਮ
ਭਾਰਤ ਨੇ ਅੰਮ੍ਰਿਤਸਰ ਵਿੱਚ ਪਾਕਿਸਤਾਨ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਇੰਡੀਆ ਗੇਟ ਉਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
India-Pak War LIVE: ਅੰਮ੍ਰਿਤਸਰ ਵਿੱਚ ਰੈੱਡ ਅਲਰਟ ਜਾਰੀ
ਡੀਸੀ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਲਾਈਟਾਂ ਬੰਦ ਅਤੇ ਘਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ ਹੈ।
India-Pak War LIVE: ਪਾਕਿਸਤਾਨ ਵਿੱਚ ਅੱਜ ਸਵੇਰੇ 01.44 ਵਜੇ (IST) ਰਿਕਟਰ ਪੈਮਾਨੇ 'ਤੇ 4.0 ਦੀ ਤੀਬਰਤਾ ਵਾਲਾ ਭੂਚਾਲ ਆਇਆ- NCS
India-Pak War LIVE: ਭਾਰਤ ਨੇ 32 ਹਵਾਈ ਅੱਡੇ ਬੰਦ ਕੀਤੇ
ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਅਤੇ ਹੋਰ ਹਵਾਬਾਜ਼ੀ ਵਿਭਾਗਾਂ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਤੋਂ ਸਾਰੀਆਂ ਨਾਗਰਿਕ ਉਡਾਣਾਂ 9 ਮਈ 2025 ਤੋਂ 14 ਮਈ 2025 ਤੱਕ ਬੰਦ ਰਹਿਣਗੀਆਂ। ਇਹ ਫੈਸਲਾ ਕੁਝ ਤਕਨੀਕੀ ਕਾਰਨਾਂ ਕਰਕੇ ਲਿਆ ਗਿਆ ਹੈ। ਇਹ ਬੰਦ 15 ਮਈ, 2025 ਨੂੰ ਸਵੇਰੇ 5:29 ਵਜੇ ਤੱਕ ਲਾਗੂ ਰਹੇਗਾ।
ਬੰਦ ਹੋਣ ਵਾਲੇ ਹਵਾਈ ਅੱਡਿਆਂ ਦੇ ਨਾਮ ਇਸ ਪ੍ਰਕਾਰ ਹਨ:
India-Pak War LIVE: ਜਲੰਧਰ ਵਿੱਚ ਵੀ ਡਰੋਨ ਵੇਖੇ ਗਏ
ਜਲੰਧਰ ਵਿੱਚ ਵੀ ਡਰੋਨ ਵੇਖੇ ਗਏ ਹਨ, ਜਿਸ ਤੋਂ ਬਾਅਦ ਇਲਾਕੇ ਵਿਚ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਅਤੇ ਬਲੈਕ ਆਊਟ ਜਾਰੀ ਕਰ ਦਿੱਤਾ ਗਿਆ ਹੈ।
India-Pak War LIVE: ਅੰਮ੍ਰਿਤਸਰ ਵਿੱਚ ਮੁੜ ਸਾਇਰਨ ਵੱਜਣਾ ਹੋਇਆ ਸ਼ੁਰੂ
ਅੰਮ੍ਰਿਤਸਰ ਵਿੱਚ ਮੁੜ ਤੋਂ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਡੀਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਰੈੱਡ ਅਲਰਟ ਹੇਠ ਹਾਂ। ਘਬਰਾਓ ਨਾ, ਪਹਿਲਾਂ ਵਾਂਗ, ਲਾਈਟਾਂ ਬੰਦ ਰੱਖੋ, ਖਿੜਕੀਆਂ ਤੋਂ ਦੂਰ ਚਲੇ ਜਾਓ। ਬਿਜਲੀ ਸਪਲਾਈ ਮੁੜ ਸ਼ੁਰੂ ਕਰਨ ਲਈ ਤਿਆਰ ਹੋਣ 'ਤੇ ਅਸੀਂ ਤੁਹਾਨੂੰ ਸੂਚਿਤ ਕਰਾਂਗੇ।
India-Pak War LIVE: ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਡਰੋਨ ਨਾਲ ਹਮਲਾ
ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਪਾਕਿਸਤਾਨ ਨੇ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੇ 4 ਵਾਰ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਹਨ।
India-Pak War LIVE: ਸ੍ਰੀ ਮੁਕਤਸਰ ਸਾਹਿਬ ਵਿੱਚ ਬਲੈਕ ਆਊਟ ਖ਼ਤਮ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸੂਚਨਾ ਦਿੱਤੀ ਹੈ ਕਿ ਜ਼ਿਲ੍ਹੇ ਵਿੱਚ ਸਭ ਕੁਝ ਠੀਕ ਠਾਕ ਹੈ। ਫਿਲਹਾਲ ਕੋਈ ਖਤਰਾ ਨਹੀਂ ਹੈ। ਇਸਦੇ ਮੱਦੇਨਜ਼ਰ ਬਲੈਕ ਆਊਟ ਥੋੜੀ ਦੇਰ ਵਿੱਚ ਖਤਮ ਕੀਤਾ ਜਾ ਰਿਹਾ ਹੈ । ਪਰ ਫਿਰ ਵੀ ਰਾਤ ਸਮੇਂ ਲਾਈਟਾਂ ਜਗਾਉਣ ਤੋਂ ਗੁਰੇਜ਼ ਕਰੋ। ਸੁਚੇਤ ਰਹੋ ਪਰ ਘਬਰਾਓ ਨਾ।
India-Pak War LIVE: 26 ਸ਼ਹਿਰਾਂ ਵਿੱਚ ਹਮਲਾ ਕਰਨ ਦੀ ਕੋਸ਼ਿਸ਼
ਪਾਕਿਸਤਾਨ ਨੇ ਹੁਣ ਤੱਕ ਭਾਰਤ ਦੇ 26 ਸ਼ਹਿਰਾਂ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
India-Pak War LIVE: ਅਮੀਰਕਾ ਦੀ ਭਾਰਤ ਅਤੇ ਪਾਕਿਸਾਤਨ ਨੂੰ ਸਲਾਹ
ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਬਾਰੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲਵਿਟ ਨੇ ਕਿਹਾ, 'ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਤਣਾਅ ਜਲਦੀ ਤੋਂ ਜਲਦੀ ਖਤਮ ਹੋਵੇ।' ਰਾਸ਼ਟਰਪਤੀ ਸਮਝਦੇ ਹਨ ਕਿ ਦੋਵੇਂ ਦੇਸ਼ ਦਹਾਕਿਆਂ ਤੋਂ ਇੱਕ ਦੂਜੇ ਨਾਲ ਮਤਭੇਦਾਂ ਵਿੱਚ ਰਹੇ ਹਨ, ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਹੁਤ ਪਹਿਲਾਂ।ਹਾਲਾਂਕਿ, ਰਾਸ਼ਟਰਪਤੀ ਦੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਚੰਗੇ ਸਬੰਧ ਹਨ।
ਵਿਦੇਸ਼ ਮੰਤਰੀ ਮਾਰਕੋ ਰੂਬੀਓ ਲਗਾਤਾਰ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਸੰਪਰਕ ਵਿੱਚ ਹਨ ਅਤੇ ਇਸ ਟਕਰਾਅ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
India-Pak War LIVE: ਅੰਮ੍ਰਿਤਸਰ ਵਿੱਚ ਵੱਡਾ ਸਰਚ ਆਪਰੇਸ਼ਨ ਜਾਰੀ
ਅੰਮ੍ਰਿਤਸਰ ਵਿੱਚ ਡਰੋਨ ਦਿਖਾਈ ਦੇਣ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
India-Pak War LIVE: ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਹਮਲਾ
ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਹਮਲਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿੱਚ ਤਿੰਨ ਤੋਂ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਇਹ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਘਰ ਦੀਆਂ ਲਾਇਟਾਂ ਜਗ ਰਹੀਆਂ ਸੀ।
India-Pak War LIVE: ਫਿਰੋਜ਼ਪੁਰ ਵਿੱਚ 20 ਦੇ ਕਰੀਬ ਬਲਾਸਟ ਹੋਏ
ਫਿਰੋਜ਼ਪੁਰ ਵਿਚ 20 ਦੇ ਕਰੀਬ ਡਰੋਨ ਦੇਖੇ ਜਾਣ ਦੀ ਜਾਣਕਾਰੀ ਸਹਾਮਣੇ ਆਈ ਹੈ।
India-Pak War LIVE: ਗੁਰਦਾਸਪੁਰ ਵਿੱਚ ਇੱਕੋ ਸਮੇਂ ਤਿੰਨ ਧਮਾਕੇ
ਗੁਰਦਾਸਪੁਰ ਵਿੱਚ ਮੁੜ ਤੋਂ ਡਰੋਨ ਹਮਲੇ ਹੋਣ ਸ਼ੁਰੂ ਹੋ ਗਏ ਹਨ। ਇੱਕੋ ਸਮੇਂ ਤਿੰਨ ਬਲਾਸਟ ਹੋਏ ਹਨ।
India-Pak War LIVE: ਪਠਾਨਕੋਟ ਵਿੱਚ ਵੱਡਾ ਡਰੋਨ ਹਮਲਾ
ਪਠਾਨਕੋਟ ਵਿੱਚ ਵੱਡਾ ਡਰੋਨ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 30 ਤੋਂ 35 ਡਰੋਨ ਸੁੱਟੇ ਜਾ ਚੁੱਕੇ ਹਨ।
India-Pak War LIVE: ਏਮਜ਼ ਦਿੱਲੀ ਵਿੱਚ ਛੁੱਟੀਆਂ ਰੱਦ
ਏਮਜ਼ ਦਿੱਲੀ ਵਿੱਚ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੁਕਮਾਂ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ ਅਗਲੇ ਹੁਕਮਾਂ ਤੱਕ ਮੈਡੀਕਲ ਆਧਾਰ ਤੋਂ ਇਲਾਵਾ ਸਟੇਸ਼ਨ ਛੁੱਟੀ ਸਮੇਤ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਪਹਿਲਾਂ ਹੀ ਮਨਜ਼ੂਰ ਕੀਤੀ ਗਈ ਛੁੱਟੀ, ਜੇਕਰ ਕੋਈ ਹੈ, ਰੱਦ ਕਰ ਦਿੱਤੀ ਗਈ ਹੈ ਅਤੇ ਛੁੱਟੀ 'ਤੇ ਮੌਜੂਦ ਅਧਿਕਾਰੀਆਂ ਨੂੰ ਤੁਰੰਤ ਡਿਊਟੀ 'ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
India-Pak War LIVE: ਫਿਰੋਜ਼ਪੁਰ ਵਿੱਚ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ
India Pakistan Conflict: ਰੂਪਨਗਰ ਵਿੱਚ ਅੱਜ ਰਾਤ ਰਹੇਗਾ ਬਲੈਕ ਆਊਟ
ਰੂਪਨਗਰ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੌਕ ਡ੍ਰਿਲ ਦੀ ਤਰਜ 'ਤੇ 9 ਮਈ, 2025 ਨੂੰ ਰਾਤ 8 ਵਜੇ ਤੋਂ ਲੈ ਕੇ ਸਵੇਰੇ 5.30 ਵਜੇ ਤੱਕ ਬਲੈਕ ਆਊਟ ਰਹੇਗਾ। ਮੌਜ਼ੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 8 ਵਜੇ ਤੋਂ 10 ਵਜੇ ਤੱਕ ਜ਼ਿਲ੍ਹਾ ਰੂਪਨਗਰ ਵਿੱਚ ਬਿਜਲੀ ਦੀ ਸਪਲਾਈ ਮੁਕੰਮਲ ਤੌਰ ਉੱਤੇ ਬੰਦ ਰਹੇਗੀ। ਰਾਤ 10 ਵਜੇ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਜਿਸ ਉਪਰੰਤ ਜ਼ਿਲ੍ਹਾ ਰੂਪਨਗਰ ਦੇ ਨਾਗਰਿਕ ਆਪਣੇ ਪੱਧਰ ਉੱਤੇ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਦੀਆਂ ਲਾਈਟਾਂ ਸਵੇਰੇ 5.30 ਵਜੇ ਤੱਕ ਬੰਦ ਰੱਖਣਗੇ। ਸਟਰੀਟ ਲਾਈਟਾਂ ਪੂਰੀ ਰਾਤ ਬੰਦ ਰਹਿਣਗੀਆਂ।
India-Pak War LIVE: ਜੰਮੂ ਦੇ ਕਈ ਇਲਾਕਿਆਂ ਵਿੱਚ ਬਲੈਕ ਆਊਟ
ਜੰਮੂ ਦੇ ਕਈ ਇਲਾਕਿਆਂ ਵਿੱਚ ਪ੍ਰਸ਼ਾਸਨ ਨੇ ਬਲੈਕ ਆਊਟ ਕਰ ਦਿੱਤਾ ਗਿਆ ਹੈ।
India-Pak War LIVE: ਚੰਡੀਗੜ੍ਹ ਵਿੱਚ ਮਾਲ ਅਤੇ ਦੁਕਾਨਾਂ ਬੰਦ
ਚੰਡੀਗੜ੍ਹ ਡੀਸੀ ਵੱਲੋਂ ਸ਼ਹਿਰ ਵਿੱਚ ਸਾਰੇ ਮਾਲ ਅਤੇ ਦੁਕਾਨਾਂ ਨੂੰ ਬੰਦ 7 ਵਜੇ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਤੋਂ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਬਾਅਦ ਸਾਰੀਆਂ ਦੁਕਾਨਾਂ ਅਤੇ ਮਾਲ ਬੰਦ ਕਰ ਦਿੱਤੇ ਗਏ ਹਨ।
India-Pak War LIVE: ਅੰਮ੍ਰਿਤਸਰ ਏਅਰਪੋਰਟ ਨੂੰ 15 ਮਈ ਤੱਕ ਕੀਤਾ ਗਿਆ ਬੰਦ
ਪਾਕਿਸਤਾਨ ਅਤੇ ਭਾਰਤ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਅੰਮ੍ਰਿਤਸਰ ਏਅਰਪੋਰਟ ਨੂੰ 15 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ।
India-Pak War LIVE: ਫਾਜ਼ਿਲਕਾ ਵਿੱਚ ਬਾਜ਼ਾਰ ਬੰਦ ਕਰਨ ਦੇ ਹੁਕਮ
ਫਾਜ਼ਿਲਕਾ ਵਿੱਚ ਅੱਜ ਸ਼ਾਮ 7 ਵਜੇ ਬਾਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਦੇ ਨਾਲ-ਨਾਲ ਲੋਕ ਲਾਈਟਾਂ ਪੂਰੀ ਤਰ੍ਹਾਂ ਬੰਦ ਕਰਕੇ ਘਰਾਂ ਨੂੰ ਪਰਤਣ ਲਈ ਵੀ ਆਖਿਆ ਗਿਆ ਹੈ।
India-Pak War LIVE: ਪਾਕਿਸਤਾਨ ਇਸ ਮੁੱਦੇ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ- ਮਿਸਰੀ
ਪਾਕਿਸਤਾਨ ਕਹਿ ਰਿਹਾ ਹੈ ਕਿ ਅਸੀਂ ਨਨਕਾਣਾ ਸਾਹਿਬ 'ਤੇ ਡਰੋਨ ਹਮਲਾ ਕੀਤਾ ਹੈ। ਪਾਕਿਸਤਾਨ ਇਸ ਮੁੱਦੇ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਪਹਿਲਗਾਮ ਹਮਲੇ ਵਿੱਚ ਦੇਖਿਆ ਗਿਆ ਸੀ।
India-Pak War LIVE: ਪਾਕਿਸਤਾਨ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ, ਸਾਡੇ ਉੱਤੇ ਇਲਜ਼ਾਮ ਲਗਾ ਰਿਹਾ- ਵਿਕਰਮ ਮਿਸਰੀ
ਪਾਕਿਸਤਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਧਾਰਮਿਕ ਸਥਾਨ 'ਤੇ ਹਮਲਾ ਨਹੀਂ ਕੀਤਾ। ਉਨ੍ਹਾਂ ਨੇ ਪੁਣਛ ਦੇ ਗੁਰਦੁਆਰੇ 'ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ, ਪਾਕਿਸਤਾਨ ਕਹਿ ਰਿਹਾ ਹੈ ਕਿ ਭਾਰਤੀ ਫੌਜ ਇਹ ਕਰ ਰਹੀ ਹੈ। ਪਾਕਿਸਤਾਨ ਆਪਣੀਆਂ ਕਾਰਵਾਈਆਂ ਅਤੇ ਹਮਲਾਵਰਤਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਿਹਾ ਹੈ ਅਤੇ ਦੁਨੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
India-Pak War LIVE: ਪਾਕਿਸਤਾਨ ਨੇ ਕੱਲ੍ਹ ਰਾਤ ਭੜਕਾਊ ਕਾਰਵਾਈ ਕੀਤੀ- ਵਿਕਰਮ ਮਿਸਰੀ
ਵਿਕਰਮ ਮਿਸਰੀ ਨੇ ਕਿਹਾ ਕਿ ਤੁਹਾਨੂੰ ਕੱਲ੍ਹ ਰਾਤ ਪਾਕਿਸਤਾਨੀ ਫੌਜ ਦੀਆਂ ਕਾਇਰਤਾਪੂਰਨ ਗਤੀਵਿਧੀਆਂ ਬਾਰੇ ਸੂਚਿਤ ਕੀਤਾ ਗਿਆ ਹੈ। ਇਹ ਭੜਕਾਊ ਕਾਰਵਾਈਆਂ ਸਨ, ਉਨ੍ਹਾਂ ਨੇ ਭਾਰਤੀ ਸ਼ਹਿਰਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਅਤੇ ਕੁਝ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜੀ ਨੇ ਇਸਦਾ ਜਵਾਬ ਦਿੱਤਾ।
India-Pak War LIV: ਐਲਓਸੀ 'ਤੇ ਭਾਰੀ ਗੋਲੀਬਾਰੀ ਵਿੱਚ ਕੁਝ ਸੈਨਿਕ ਜ਼ਖਮੀ ਹੋ ਗਏ
ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਿਹਾ, ਪਾਕਿਸਤਾਨ ਨੇ ਐਲਓਸੀ 'ਤੇ ਭਾਰੀ ਗੋਲੀਬਾਰੀ ਕੀਤੀ, ਜਿਸ ਵਿੱਚ ਕੁਝ ਸੈਨਿਕ ਜ਼ਖਮੀ ਹੋ ਗਏ। 7 ਮਈ 2025 ਨੂੰ, ਰਾਤ 8:30 ਵਜੇ, ਭਾਰਤ ਨੇ ਇੱਕ ਮਿਜ਼ਾਈਲ ਅਤੇ ਡਰੋਨ ਹਮਲਾ ਕੀਤਾ ਅਤੇ ਉਸ ਸਮੇਂ ਦੌਰਾਨ ਆਪਣਾ ਹਵਾਈ ਖੇਤਰ ਬੰਦ ਨਹੀਂ ਕੀਤਾ। ਆਮ ਨਾਗਰਿਕਾਂ ਨੂੰ ਢਾਲ ਵਜੋਂ ਵਰਤਿਆ ਜਾਂਦਾ ਸੀ।
'ਪੰਜਾਬ ਸੈਕਟਰ ਵਿੱਚ ਹਾਈ ਏਅਰ ਡਿਫੈਂਸ ਅਲਰਟ ਦੌਰਾਨ, ਸਾਡਾ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਬੰਦ ਹੈ ਪਰ ਇੱਕ ਨਾਗਰਿਕ ਉਡਾਣ ਪਾਕਿਸਤਾਨੀ ਖੇਤਰ ਦੇ ਉੱਪਰੋਂ ਲੰਘ ਰਹੀ ਸੀ।' ਭਾਰਤੀ ਹਵਾਈ ਸੈਨਾ ਨੇ ਆਪਣੀ ਪ੍ਰਤੀਕਿਰਿਆ ਵਿੱਚ ਸੰਜਮ ਦਿਖਾਇਆ ਅਤੇ ਅੰਤਰਰਾਸ਼ਟਰੀ ਸਿਵਲ ਹਵਾਈ ਸੇਵਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।
India-Pak War LIVE: ਪਾਕਿਸਤਾਨ ਨੇ ਤੁਰਕੀ ਡਰੋਨ ਦੀ ਵਰਤੋਂ ਕੀਤੀ
ਉਨ੍ਹਾਂ ਦਾ ਉਦੇਸ਼ ਹਵਾਈ ਰੱਖਿਆ ਪ੍ਰਣਾਲੀਆਂ ਬਾਰੇ ਖੁਫੀਆ ਜਾਣਕਾਰੀ ਅਤੇ ਜਾਣਕਾਰੀ ਇਕੱਠੀ ਕਰਨਾ ਹੈ। ਇਹ ਤੁਰਕੀ ਦੇ ਡਰੋਨ ਸਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਯੂਏਵੀ ਵੀ ਮਿਲਿਆ, ਜਿਸਨੂੰ ਅਕਿਰਿਆਸ਼ੀਲ ਕਰ ਦਿੱਤਾ ਗਿਆ ਸੀ।
India-Pak War LIVE: ਅੰਤਰਰਾਸ਼ਟਰੀ ਸਰਹੱਦ ਦੇ ਨਾਲ 36 ਥਾਵਾਂ 'ਤੇ ਘੁਸਪੈਠ ਦੀਆਂ ਕੋਸ਼ਿਸ਼ਾਂ
8-9 ਮਈ ਦੀ ਵਿਚਕਾਰਲੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਭਾਰਤੀ ਲੜਾਈ ਖੇਤਰ ਵਿੱਚ ਕਈ ਹਮਲੇ ਕੀਤੇ, ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਅੰਤਰਰਾਸ਼ਟਰੀ ਸਰਹੱਦ ਦੇ ਨਾਲ 36 ਥਾਵਾਂ 'ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਗੋਲੀਬਾਰੀ ਹੋਈ। ਭਾਰਤ ਨੇ ਘੁਸਪੈਠੀਆਂ ਨੂੰ ਮਾਰ ਦਿੱਤਾ।
India-Pak War LIVE: ਸ੍ਰੀ ਅਨੰਦਪੁਰ ਸਾਹਿਬ ਵਿੱਚ ਪੂਰਨ ਬਲੈਕ ਆਊਟ
ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠ ਤੋਂ 10 ਵਜੇ ਤੱਕ ਪੂਰਨ ਬਲੈਕ ਆਊਟ ਦੇ ਹੁਕਮ ਜਾਰੀ ਕੀਤੇ ਗਏ ਹਨ, ਇਸ ਦੌਰਾਨ ਬਿਜਲੀ ਸਪਲਾਈ ਪੂਰਨ ਰੂਪ ਵਿੱਚ ਰਹੇਗੀ ਬੰਦ।
India-Pak War LIVE: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੱਡਾ ਫੈਸਲਾ ਲਿਆ ਹੈ। 17 ਮਈ ਤੱਕ ਆਪਣੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਵੀਆਂ ਤਰੀਕਾਂ ਦਾ ਜਲਦ ਐਲਾਨ ਕੀਤਾ ਜਾਵੇਗਾ।
India-Pak War LIVE: ਭਾਰਤ ਨੇ ਪਾਕਿਸਤਾਨ ਦੀ ਚੌਂਕੀ ਉਡਾ ਦਿੱਤੀ
ਭਾਰਤ ਨੇ ਆਪਣੀ ਕਾਰਵਾਈ ਦੌਰਾਨ ਪਾਕਿਸਤਾਨ ਵਿਚੋਂ ਚੌਂਕੀ ਉਡਾ ਦਿੱਤੀ ਗਈ ਹੈ।
India-Pak War LIVE: ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਡਿਪਟੀ ਕਮਿਸ਼ਨਰ ਦਾ ਦਫਤਰ ਖੁੱਲ੍ਹਾ ਰਹੇਗਾ
ਚੰਡੀਗੜ੍ਹ ਡਿਪਟੀ ਕਮਿਸ਼ਨਰ ਦਾ ਦਫ਼ਤਰ ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਖੁੱਲ੍ਹਾ ਰਹੇਗਾ।
India-Pak War LIVE: ਇਮਰਾਨ ਖਾਨ ਦੀ ਰਿਹਾਈ ਲਈ ਇਸਲਾਮਾਬਾਦ ਹਾਈ ਕੋਰਟ ਦਾ ਕੀਤਾ ਰੁਖ਼
ਇਮਰਾਨ ਖਾਨ ਦੀ ਰਿਹਾਈ ਲਈ ਇਸਲਾਮਾਬਾਦ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਹੈ। ਮੁੱਖ ਮੰਤਰੀ ਕੇਪੀ ਅਲੀ ਅਮੀਨ ਵੱਲੋਂ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ। ਇਹ ਅਪੀਲ ਕੀਤੀ ਗਈ ਹੈ ਕਿ ਰਾਸ਼ਟਰੀ ਸਦਭਾਵਨਾ ਅਤੇ ਏਕਤਾ ਦੇ ਮੱਦੇਨਜ਼ਰ ਮੌਜੂਦਾ ਜੰਗੀ ਸਥਿਤੀ ਦੇ ਮੱਦੇਨਜ਼ਰ ਅਤੇ ਅਦਿਆਲਾ ਜੇਲ੍ਹ ਵਿੱਚ ਡਰੋਨ ਹਮਲੇ ਦੇ ਡਰ ਕਾਰਨ, ਉਨ੍ਹਾਂ ਨੂੰ ਪੈਰੋਲ/ਪ੍ਰੋਬੇਸ਼ਨ 'ਤੇ ਰਿਹਾਅ ਕੀਤਾ ਜਾਵੇ।
India-Pak War LIVE: ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਸਰਹੱਦੀ ਇਲਾਕੇ ਵਿੱਚ ਐਂਟੀ ਡਰੋਨ ਸਿਸਟਮ ਲਗਾਏ ਜਾਣਗੇ। 9 ਥਾਵਾਂ ਉਤੇ ਐਂਟੀ ਡਰੋਨ ਸਿਸਟਮ ਲਗਾਉਣ ਦਾ ਫੈਸਲਾ ਲਿਆ ਹੈ।
India-Pak War LIVE: ਪੰਜਾਬ ਦੇ ਸਾਰੇ ਆਈਏਐਸ ਅਧਿਕਾਰੀਆਂ ਦੀ ਛੁੱਟੀਆਂ ਕੀਤੀਆਂ ਰੱਦ
ਭਾਰਤ-ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
India-Pak War LIVE: ਆਈਪੀਐਲ ਮੈਚ ਰੱਦ ਕਰਨ ਦਾ ਫੈਸਲਾ!
ਜੰਗ ਦੀ ਸਥਿਤੀ ਦੇ ਮੱਦੇਨਜ਼ਰ, ਬਾਕੀ ਰਹਿੰਦੇ ਆਈਪੀਐਲ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ - ਸਰੋਤ
India-Pak War LIVE: ਪਠਾਨਕੋਟ ਦੇ ਸੁਜਾਨਪੁਰ ਵਿੱਚ ਰਾਕੇਟ ਸ਼ੈੱਲ ਮਿਲਿਆ
ਪਠਾਨਕੋਟ ਦੇ ਸੁਜਾਨਪੁਰ ਵਿੱਚ ਰਾਕੇਟ ਸ਼ੈੱਲ ਮਿਲਿਆ ਹੈ। ਪੁਲਿਸ ਤੇ ਫੌਜ ਦੇ ਅਧਿਕਾਰੀ ਮੌਕੇ ਉਤੇ ਪੁੱਜ ਗਏ ਹਨ।
India-Pak War LIVE: ਇੰਡੀਆਨ ਆਇਲ ਕੋਲ ਤੇਲ ਉਪਲਬੱਧ
ਇੰਡੀਅਨ ਆਇਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈ। ਸਾਰੇ ਆਊਟਲੈਟਾਂ 'ਤੇ ਤੇਲ ਉਪਲਬਧ ਹੈ। ਇੰਡੀਅਨ ਆਇਲ ਕੋਲ ਕਾਫ਼ੀ ਤੇਲ ਸਟਾਕ ਹੈ।
India-Pak War LIVE: ਉਰੀ ਤੇ ਐਲਓਸੀ ਸਰਹੱਦ ਦੇ ਨੇੜੇ ਦੇ ਪਿੰਡਾਂ ਨੂੰ ਖਾਲੀ ਕਰਵਾਇਆ
India-Pak War LIVE: ਉਰੀ ਅਤੇ ਐਲਓਸੀ ਸਰਹੱਦ ਦੇ ਨੇੜੇ ਦੇ ਪਿੰਡਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸੁਨੇਹਾ ਹੈ ਕਿ ਉੱਥੇ ਅਤੇ ਇਸਦੇ ਆਲੇ-ਦੁਆਲੇ ਰਹਿਣਾ ਸੁਰੱਖਿਅਤ ਨਹੀਂ ਹੈ। ਇਹ ਫੈਸਲਾ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਗੋਲੀਬਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਰਹੇਗਾ ਬੰਦ
ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬੰਦ ਰਹੇਗਾ।
ਚੰਡੀਗੜ੍ਹ ਵਿੱਚ ਵੱਜਿਆ ਸਾਇਰਨ
ਚੰਡੀਗੜ੍ਹ ਵਿੱਚ ਸਾਇਰਨ ਵੱਜਿਆ ਗਿਆ ਹੈ। ਏਅਰ ਫੋਰਸ ਸਟੇਸ਼ਨ ਤੋਂ ਸੰਭਾਵੀ ਡਰੋਨ ਹਮਲੇ ਦੀ ਚੇਤਾਵਨੀ ਮਿਲੀ ਹੈ।
ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਡਰੋਨ ਡਿੱਗਿਆ
ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਡਰੋਨ ਵਿੱਚ ਡਿੱਗਿਆ ਹੈ। ਇਸ ਦੌਰਾਨ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਭਾਰਤ ਨੇ ਚਿਨਾਬ ਦਰਿਆ ਵਿੱਚ ਛੱਡਿਆ ਪਾਣੀ
ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਦਰਮਿਆਨ ਭਾਰਤ ਨੇ ਚਿਨਾਬ ਦਰਿਆ ਵਿੱਚ ਪਾਣੀ ਛੱਡ ਦਿੱਤਾ ਹੈ। ਸਲਾਲ ਡੈਮ ਰਾਹੀਂ ਚਿਨਾਬ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ।
ਪਾਕਿਸਤਾਨ ਦੇ ਨਾਰੋਵਾਲ ਵਿੱਚ ਐਮਰਜੈਂਸੀ ਦਾ ਐਲਾਨ; ਨਾਰੋਵਾਲ ਵਿੱਚ ਸਥਿਤ ਹੈ ਕਰਤਾਰਪੁਰ ਸਾਹਿਬ
ਭਾਰਤ-ਪਾਕਿਸਤਾਨ ਜੰਗ ਵਿਚਾਲੇ ਪਾਕਿਸਤਾਨ ਦੇ ਨਾਰੋਵਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ। ਨਾਰੋਵਾਲ ਵਿੱਚ ਕਰਤਾਰਪੁਰ ਸਾਹਿਬ ਸਥਿਤ ਹੈ।
ਭਾਰਤ-ਪਾਕਿਸਤਾਨ ਜੰਗ ਵਿਚਾਲੇ ਅੰਮ੍ਰਿਤਸਰ ਵਿੱਚ ਵੱਜਿਆ ਸਾਈਰਨ
ਭਾਰਤ-ਪਾਕਿਸਤਾਨ ਜੰਗ ਵਿਚਾਲੇ ਅੰਮ੍ਰਿਤਸਰ ਦੇ ਅਟਾਰੀ ਇਲਾਕੇ ਵਿੱਚ ਸਾਈਬਨ ਵੱਜਿਆ ਹੈ। ਸਾਈਰਨ ਦਾ ਮਤਲਬ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰ ਦਿੱਤੀ ਗਈ ਹੈ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਪਰ ਸਾਵਧਾਨ ਰਹੋ ਤੇ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ।
ਭਾਰਤੀ ਫੌਜ ਨੇ ਪਾਕਿਸਤਾਨ ਦੇ ਸਾਰੇ ਡਿਫੈਂਸ ਸਿਸਟਮਾਂ ਨੂੰ ਕੀਤਾ ਤਬਾਹ
ਭਾਰਤੀ ਫੌਜ ਨੇ ਪਾਕਿਸਤਾਨ ਦੇ ਸਾਰੇ ਸ਼ਹਿਰਾਂ ਦੇ ਡਿਫੈਂਸ ਸਿਸਟਮਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਮਲੇ ਰਾਹੀਂ ਕਈ ਚੌਂਕੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਕੁਪਵਾੜਾ ਤੇ ਹੋਰ ਇਲਾਕਿਆਂ ਵਿੱਚ ਗੋਲੀਬਾਰੀ ਜਾਰੀ ਹੈ।
India-Pak War LIVE: ਪਾਕਿਸਤਾਨ ਦੇ ਛੰਬ ਅਤੇ ਸਿਆਲਕੋਟ ਵਿੱਚ ਐਮਰਜੈਂਸੀ ਵਰਗੀ ਸਥਿਤੀ
ਭਾਰਤ ਦੇ ਤੇਜ਼ ਹਮਲੇ ਕਾਰਨ ਪਾਕਿਸਤਾਨ ਵਿੱਚ ਭਾਰੀ ਤਬਾਹੀ ਹੋਈ ਹੈ। ਚੰਬ ਅਤੇ ਸਿਆਲਕੋਟ ਵਿੱਚ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਾਕਿਸਤਾਨੀ ਫੌਜ ਨੇ ਇਨ੍ਹਾਂ ਸੈਕਟਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
India-Pak war live: ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਫਟਕਾਰ ਲਗਾਈ, ਕਿਹਾ- ਨਾਗਰਿਕਾਂ 'ਤੇ ਹਮਲਾ ਇੱਕ ਗੰਭੀਰ ਮੁੱਦਾ ਹੈ
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਤਣਾਅ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਵੀ ਫਟਕਾਰ ਲਗਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ 'ਤੇ ਹਮਲਾ ਇੱਕ ਗੰਭੀਰ ਮੁੱਦਾ ਹੈ।
India-Pak War LIVE: ਬੀਐਸਐਫ ਨੇ ਸਰਹੱਦ 'ਤੇ ਵੱਡੀ ਕਾਰਵਾਈ ਕੀਤੀ, ਸੱਤ ਅੱਤਵਾਦੀ ਮਾਰੇ ਗਏ
ਭਾਰਤੀ ਹਮਲੇ ਦੇ ਵਿਚਕਾਰ, ਭਾਰਤ ਨੇ ਸਰਹੱਦ 'ਤੇ ਵੱਡੀ ਕਾਰਵਾਈ ਕੀਤੀ ਹੈ। ਬੀਐਸਐਫ ਨੇ ਸੱਤ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਦੌਰਾਨ, ਪੀਓਕੇ ਵਿੱਚ ਭਾਰੀ ਗੋਲੀਬਾਰੀ ਜਾਰੀ ਹੈ।
India-Pak War LIVE: ਪਠਾਨਕੋਟ ਜ਼ਿਲ੍ਹੇ ਵਿੱਚ ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਕੁੱਝ ਪਿੰਡ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਪਰ ਪਿੰਡ ਵਿੱਚ ਅਜੇ ਤੱਕ ਕੋਈ ਹਰਕਤ ਨਹੀਂ ਹੋਈ।
India-Pak war Live Update: ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬਲੈਕ ਆਊਟ ਹੋਇਆ ਖ਼ਤਮ
ਚੰਡੀਗੜ੍ਹ ਅਤੇ ਮੋਹਾਲੀ ਵਿੱਚ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਖ਼ਤਮ ਕਰ ਦਿੱਤਾ ਹੈ।
India-Pak war Live Update: ਸ੍ਰੀ ਮੁਕਤਸਰ ਸਾਹਿਬ ਵਿੱਚ ਬਲੈਕ ਆਊਟ ਹੋਇਆ ਖਤਮ
ਸ੍ਰੀ ਮੁਕਤਸਰ ਸਾਹਿਬ ਵਿੱਚ ਬਲੈਕ ਆਊਟ ਹੋਇਆ ਖਤਮ ਲੋਕਾਂ ਦੇ ਘਰਾਂ ਵਿੱਚ ਬਿਜਲੀ ਸਪਲਾਈ ਹੋਈ ਬਹਾਲ।
India-Pak war Live Update: ਇੰਡੀਆ ਗੇਟ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਇਆ ਗਿਆ
ਇੰਡੀਆ ਗੇਟ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ। ਇੰਡੀਆ ਗੇਟ ਦੇ ਨੇੜੇ ਕਿਸੇ ਨੂੰ ਵੀ ਰੁਕਣ ਦੀ ਇਜਾਜ਼ਤ ਨਹੀਂ ਹੈ।
India-Pak war Live Update: ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਬੰਕਰ ਵਿੱਚ ਲੁਕੇ
ਭਾਰਤ ਦੇ ਤੇਜ਼ ਹਮਲਿਆਂ ਵਿਚਕਾਰ ਵੱਡੀ ਖ਼ਬਰ ਆਈ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਇੱਕ ਬੰਕਰ ਵਿੱਚ ਲੁਕੇ ਹੋਏ ਹਨ। ਇਸ ਦੇ ਨਾਲ ਹੀ, ਪਾਕਿਸਤਾਨ ਦੇ ਕਈ ਸ਼ਹਿਰਾਂ 'ਤੇ ਭਾਰਤ ਦਾ ਸਿੱਧਾ ਹਮਲਾ ਜਾਰੀ ਹੈ। ਭਾਰਤ ਦੀਆਂ ਤਿੰਨੋਂ ਫੌਜਾਂ ਨੇ ਪਾਕਿਸਤਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
India-Pak war Live Update: ਭਾਰਤੀ ਜਲ ਸੈਨਾ ਦਾ ਪਾਕਿਸਤਾਨ 'ਤੇ ਸਿੱਧਾ ਹਮਲਾ
ਭਾਰਤੀ ਫੌਜ ਅਤੇ ਹਵਾਈ ਫੌਜ ਤੋਂ ਬਾਅਦ, ਹੁਣ ਭਾਰਤੀ ਜਲ ਸੈਨਾ ਨੇ ਵੀ ਪਾਕਿਸਤਾਨ 'ਤੇ ਸਿੱਧਾ ਹਮਲਾ ਕਰ ਦਿੱਤਾ ਹੈ। INS ਵਿਕਰਾਂਤ ਨੇ ਪਾਕਿਸਤਾਨ 'ਤੇ ਹਮਲਾ ਕੀਤਾ। ਇਸ ਤਰ੍ਹਾਂ, ਭਾਰਤ ਦੀਆਂ ਤਿੰਨੋਂ ਫੌਜਾਂ ਨੇ ਪਾਕਿਸਤਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ, ਭਾਰਤ ਨੇ ਪਾਕਿਸਤਾਨ ਦੀਆਂ ਦੋ ਪਾਇਲਟਾਂ ਨੂੰ ਫੜ ਲਿਆ।
India-Pak war Live Update: ਪਾਕਿਸਤਾਨ ਨੇ ਪੂਰੇ ਦੇਸ਼ ਵਿੱਚ ਕਰਫਿਊ ਲਗਾਇਆ
ਭਾਰਤ ਦੇ ਤੇਜ਼ ਹਮਲਿਆਂ ਤੋਂ ਬਾਅਦ, ਪਾਕਿਸਤਾਨ ਨੇ ਪੂਰੇ ਦੇਸ਼ ਵਿੱਚ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਜਲ ਸੈਨਾ ਨੇ ਵੀ ਪਾਕਿਸਤਾਨ 'ਤੇ ਸਿੱਧਾ ਹਮਲਾ ਕੀਤਾ ਹੈ।
India-pak War Live Update: ਭਾਰਤ ਨੇ ਪਾਕਿਸਤਾਨ ਦੇ ਚਾਰ ਵੱਡੇ ਸ਼ਹਿਰਾਂ 'ਤੇ ਹਮਲਾ ਕੀਤਾ
India-pak War Live Update: ਭਾਰਤ ਦੇ ਜਵਾਬੀ ਹਮਲੇ ਨਾਲ ਪਾਕਿਸਤਾਨ ਹਿੱਲ ਗਿਆ ਹੈ। ਭਾਰਤ ਦੇ ਹਮਲੇ ਵਿੱਚ ਪਾਕਿਸਤਾਨ ਦਾ ਹਵਾਈ ਰੱਖਿਆ ਪ੍ਰਣਾਲੀ ਤਬਾਹ ਹੋ ਗਿਆ ਹੈ। ਇਸ ਦੇ ਨਾਲ ਹੀ, ਭਾਰਤ ਨੇ ਪਾਕਿਸਤਾਨ ਦੇ ਚੌਥੇ ਜਹਾਜ਼ ਨੂੰ ਵੀ ਸੁੱਟ ਦਿੱਤਾ ਹੈ।
ਭਾਰਤ ਦਾ ਪਾਕਿਸਤਾਨ 'ਤੇ ਵੱਡਾ ਹਮਲਾ, 100 ਮਿਜ਼ਾਈਲਾਂ ਦਾਗੀਆਂ
India-pak War Live Update: ਭਾਰਤ ਦੇ ਹਮਲੇ ਨੇ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਪਾਕਿਸਤਾਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਭਾਰਤੀ ਫੌਜ ਨੇ ਪਾਕਿਸਤਾਨ 'ਤੇ 100 ਮਿਜ਼ਾਈਲਾਂ ਦਾਗੀਆਂ। ਇਸ ਦੇ ਨਾਲ ਹੀ ਭਾਰਤ ਨੇ ਇੱਕ ਪਾਕਿਸਤਾਨੀ ਪਾਇਲਟ ਨੂੰ ਫੜ ਲਿਆ ਹੈ।
ਪੰਜਾਬ ਸਰਕਾਰ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ਼ ਅਤੇ ਯੂਨੀਵਰਸਿਟੀਆਂ ਅਗਲੇ 3 ਦਿਨ ਲਈ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ |
Pakistan Attack Jammu Airport LIVE: ਨੰਗਲ ਵਿੱਚ ਬਲੈਕ ਆਊਟ
ਨੰਗਲ ਵਿੱਚ ਪ੍ਰਸ਼ਾਸਨ ਵੱਲੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 6ਵਜੇ ਤੱਕ ਦੇ ਲਈ ਬਲੈਕ ਆਊਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਾਰਿਆਂ ਨੂੰ ਸਹਿਯੋਗ ਕਰਨ ਦੀ ਬੇਨਤੀ ਹੈ।
Pakistan Attack Jammu Airport LIVE: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਨਾਲ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ। ਪਾਕਿਸਤਾਨ ਤੋਂ ਸਤਵਾਰੀ, ਸਾਂਬਾ, ਆਰਐਸ ਪੁਰਾ ਅਤੇ ਅਰਨੀਆ 'ਤੇ 8 ਮਿਜ਼ਾਈਲਾਂ ਦਾਗੀਆਂ ਗਈਆਂ। ਭਾਰਤੀ ਹਵਾਈ ਰੱਖਿਆ ਇਕਾਈਆਂ ਨੇ ਸਾਰਿਆਂ ਨੂੰ ਰੋਕਿਆ ਅਤੇ ਰੋਕ ਦਿੱਤਾ।
Pakistan Attack Jammu Airport LIVE: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਿਵਾਸ ਸਥਾਨ ਤੋਂ ਸਾਰੀਆਂ ਸਥਿਤੀਆਂ 'ਤੇ ਨਜ਼ਰ ਰੱਖ ਰਹੇ ਹਨ। ਅਧਿਕਾਰੀਆਂ ਤੋਂ ਹਰੇਕ ਸਥਿਤੀ ਬਾਰੇ ਜਾਣਕਾਰੀ ਲੈਣੀ
ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰੱਦ
ਧਰਮਸ਼ਾਲਾ ਵਿੱਚ ਹਨੇਰਾ ਹੋਣ ਕਾਰਨ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਆਈਪੀਐਲ ਮੈਚ ਅੱਧ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ।
Pakistan Attack Jammu Airport LIVE: ਪਾਕਿਸਤਾਨ ਵੱਲੋਂ ਜੈਸਲਮੇਰ ਵਿੱਚ ਅਕੈਟ ਦੀ ਕੋਸ਼ਿਸ਼
ਪਾਕਿਸਤਾਨ ਵੱਲੋਂ ਜੈਸਲਮੇਰ ਵਿੱਚ 30 ਮਿਜ਼ਾਈਲਾਂ ਦਾਗੀਆਂ ਜਾਣ ਦੀ ਜਾਣਕਾਰੀ ਮਿਲ ਰਹੀ ਹੈ> ਸਾਰੀਆਂ ਮਿਜ਼ਾਈਲਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਬੇਅਸਰ ਕਰ ਦਿੱਤਾ ਗਿਆ ਹੈ।
Pakistan Attack Jammu Airport LIVE: ਫਿਰੋਜ਼ਪੁਰ ਵਿਚ ਬਲੈਕ ਆਊਟ
ਫਿਰੋਜ਼ਪੁਰ ਵਿਚ ਵੀ ਬਲੈਕ ਆਊਟ ਹੋਇਆ ਗਿਆ ਹੈ, ਹਾਲਾਂਕਿ ਅੱਜ ਸਰਕਾਰੀ ਬਲੈਕ ਆਊਟ ਲਈ ਕੋਈ ਟਾਈਮ ਨਿਰਧਾਰਿਤ ਨਹੀਂ ਸੀ। ਪਰ ਜੰਮੂ ਅਤੇ ਪਠਾਨਕੋਟ ਉਪਰ ਡ੍ਰੋਨ ਮਿਸਾਇਲ ਦੇ ਅਟੈਕ ਤੋਂ ਬਾਦ ਫਿਰੋਜ਼ਪੁਰ ਵਿਚ ਬਲੈਕ ਆਊਟ ਕਰ ਦਿੱਤਾ ਗਿਆ ਹੈ
ਕਪੂਰਥਲਾ ਵਿੱਚ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਲੈਕ ਆਊਟ ਰਹੇਗਾ
ਚੰਡੀਗੜ੍ਹ ਅਤੇ ਮੋਹਾਲੀ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ। ਸਾਇਰਨ ਵਜਾਏ ਜਾ ਰਹੇ ਹਨ।
Pakistan Attack Jammu Airport LIVE: ਜੰਮੂ ਅਤੇ ਪੰਜਾਬ ਵਿੱਚ ਕਈ ਥਾਵਾਂ 'ਤੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਪਾਕਿਸਤਾਨੀ F-16 ਜਹਾਜ਼ ਨੂੰ ਮਾਰ ਸੁੱਟਿਆ। ਇਸ ਦੌਰਾਨ, ਊਧਮਪੁਰ ਵਿੱਚ ਵੀ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਅਖਨੂਰ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ ਗਿਆ।
Manpreet Singh has been working in the news industry for a long time now. He has an overall experience of over 8 years in the news industry. He is currently working as Senior Sub Editor in Zee Punj... और पढ़ें
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.