Punjab Assembly Session Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Assembly Session Live Updates
Punjab Assembly Monsoon Session Live Updates
ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਕੱਲ੍ਹ(4 ਸਤੰਬਰ) ਸਵੇਰੇ 10 ਵਜੇ ਤੱਕ ਮੁਲਤਵੀ ਹੋਈ।
PAPRA BILL 2024
ਪੰਜਾਬ ਵਿਧਾਨ ਸਭਾ ਵਿੱਚ PAPRA ਸੋਧ ਬਿੱਲ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋਇਆ।
Punjab Assembly Monsoon Session
ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਅਤੇ ਦੇਵ ਖਰੋੜ ਵਿਧਾਨ ਸਭਾ ਦੀ ਕਾਰਵਾਈ ਦੇਖਣ ਪਹੁੰਚੇ।
-ਨਾਜਾਇਜ਼ ਕਲੋਨੀਆਂ ਕੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਨਾਜਾਇਜ਼ ਕਾਲੋਨੀਆਂ ਨੂੰ ਰੋਕਿਆ ਜਾ ਸਕੇ
-ਅਸ਼ੋਕ ਪਰਾਸ਼ਰ ਨੇ CM ਮਾਨ ਦੀ ਤਰਫੋਂ NOC ਨੂੰ ਲੈ ਕੇ ਲਿਆ ਵੱਡਾ ਫੈਸਲਾ
--ਸਾਡੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਗਰੀਬ ਅਤੇ ਆਮ ਲੋਕਾਂ ਦੀ ਸਰਕਾਰ ਹੈ।
-ਕੁਲਵੰਤ ਸਿੰਘ... ਮੁੱਖ ਮੰਤਰੀ ਸਾਹਿਬ ਨੇ ਲਿਆ ਇਤਿਹਾਸਕ ਫੈਸਲਾ
-ਇਹ ਸੋਧ ਬਿਲ ਲੋਕਾਂ ਨੂੰ NOC ਖੱਜਲ ਖੁਆਰੀ ਤੋਂ ਬਚਾਉਣਗੀਆਂ
-ਹਰਿਆਣਾ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਗੈਰ ਕਨੂੰਨੀ ਕਾਲੋਨੀ ਨਹੀਂ ਹਨ ਪਰ ਪੰਜਾਬ ਵਿੱਚ ਬਹੁਤ ਜ਼ਿਆਦਾ ਹਨ ।
-ਇਹ ਪੱਕੀ ਝੌਂਪੜੀਆਂ ਹਨ, ਨਾਜਾਇਜ਼ ਕਾਲੋਨੀਆਂ ਵਿੱਚ ਬਣੇ ਮਕਾਨ ਹਨ।
-31 ਜੁਲਾਈ 2024 ਤੱਕ ਖਰੀਦਦਾਰੀ ਲਈ NOC ਦੀ ਲੋੜ ਨਹੀਂ ਹੈ, ਉਸ ਤੋਂ ਬਾਅਦ NOC ਲੈਣੀ ਪਵੇਗੀ ਜਿਸ ਨਾਲ ਗੈਰ-ਕਾਨੂੰਨੀ ਕਾਲੋਨੀਆਂ ਬਣਨ ਤੋਂ ਰੋਕਿਆ ਜਾ ਸਕੇਗਾ।
-ਇਸ ਬਿੱਲ ਰਾਹੀਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਧਾਰਾ 36 ਦੀ ਉਪ ਧਾਰਾ (1) ਵਿੱਚ ਵੀ ਸੋਧ ਕੀਤੀ ਗਈ ਹੈ, ਜਿਸ ਤਹਿਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ, ਜਿਸ ਤਹਿਤ ਕਿਹਾ ਗਿਆ ਹੈ ਕਿ ਜੇ , ਪ੍ਰਮੋਟਰ ਜਾਂ ਉਸਦਾ ਏਜੰਟ ਜੇਕਰ ਉਪ ਧਾਰਾ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦਾ ਹੈ ਜਾਂ ਇਸਦੀ ਉਲੰਘਣਾ ਕਰਦਾ ਹੈ, ਤਾਂ ਜੇਕਰ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ 25 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਦਿੱਤੀ ਜਾਵੇਗੀ ਜੋ ਇੱਕ ਕਰੋੜ ਰੁਪਏ ਤੱਕ ਹੋ ਸਕਦੀ ਹੈ ਅਤੇ ਪੰਜ ਸਾਲ ਦੀ ਕੈਦ ਵੀ ਹੋ ਸਕਦੀ ਹੈ ਜੋ ਕਿ 10 ਸਾਲ ਤੱਕ ਦਾ ਵਧਾਈ ਜਾ ਸਕਦੀ ਹੈ ਉਸ ਵਿੱਚ ਸੋਧ ਕੀਤਾ ਗਿਆ ਹੈ ।
-ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) ਸੋਧ ਬਿੱਲ 2024 'ਤੇ ਚਰਚਾ ਜਾਰੀ ਹੈ।
-ਵਿਧਾਇਕ ਮਦਨ ਲਾਲ ਬੱਗਾ ਨੇ ਬਿੱਲ ਦਾ ਸਮਰਥਨ ਕੀਤਾ
-ਮਹਿੰਦਰ ਭਗਤ ਨੇ ਪਹਿਲੀ ਵਾਰ ਬੋਲਣਾ ਸ਼ੁਰੂ ਕੀਤਾ
-ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸਰਕਾਰ ਨੂੰ ਪੂਰੇ ਨਿਯਮਾਂ ਨਾਲ ਕਲੋਨੀ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ।
Punjab Assembly Session Live Updates:
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿਚ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (PAPRA) ਸੋਧ ਬਿੱਲ 2024 ਪੇਸ਼ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ
ਵਿਧਾਨ ਸਭਾ ਵਿੱਚ ਦਾ ਈਸਟ ਪੰਜਾਬ ਵਾਰ ਅਵਾਰਡਜ (ਸੋਧ) ਬਿੱਲ, 2024 ਪਾਸ ਹੋਇਆ। ਵਿਰੋਧੀ ਧਿਰ ਵੱਲੋਂ ਵੀ ਇਸ ਬਿੱਲ ਨੂੰ ਪਾਸ ਕਰਨ ਲਈ ਸਮਰਥਨ ਦਿੱਤਾ ਗਿਆ।
ਦੁਪਹਿਰ ਦੇ ਖਾਣੇ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ
ਸਦਨ ਕੀ ਕਾਰਵਾਈ 2:30 ਤੱਕ ਮੁਲਤਵੀ ਕੀਤੀ ਗਈ। ਲੰਚ ਤੋਂ ਬਾਅਦ PAPRA ਸੋਧ ਬਿੱਲ 2024 'ਤੇ ਚਰਚਾ ਹੋਵੇਗੀ।
ਕਾਲੇ ਪਾਣੀ ਦਾ ਮੋਰਚੇ ਦੇ ਆਗੂਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ
ਕਾਲੇ ਪਾਣੀ ਦਾ ਮੋਰਚੇ ਦੇ ਆਗੂ ਅਮਿਤੋਜ ਮਾਨ ,ਜਸਕੀਰਤ ਸਿੰਘ, ਲੱਖਾ ਸਿਧਾਣਾ ਕੁਲਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ ਨੂੰ ਸੈਕਟਰ 3 ਦੇ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ , ਕਿਉਂਕਿ ਉਹ ਬੁੱਢੇ ਦਰਿਆ (ਬੁੱਢੇ ਨਾਲ਼ੇ)ਦੇ ਮੁੱਦੇ ਨੂੰ ਸੈਸ਼ਨ ਦੌਰਾਨ ਉਠਾਉਣ ਲਈ ਚੰਡੀਗੜ੍ਹ ਗਏ ਸਨ।
ਵਿਧਾਨ ਸਭਾ ਵਿੱਚ ਦੋ ਬਿੱਲ ਪੇਸ਼ ਕੀਤੇ ਗਏ
ਮੁੱਖ ਮੰਤਰੀ ਭਗਵੰਤ ਮਾਨ ਨੇ PAPRA ਸੋਧ ਬਿੱਲ 2024 ਪੇਸ਼ ਕੀਤਾ ਗਿਆ।
'IC 814: The Kandahar Hijack' ਵੈੱਬ ਸੀਰੀਜ਼
Netflix 'ਤੇ ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ 'IC 814: The Kandahar Hijack' ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ 'ਚ ਘਿਰੀ ਹੋਈ ਹੈ। ਹੁਣ ਇਸ ਮਾਮਲੇ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਉਸ ਵੇਲੇ ਦੀ ਮੌਜੂਦਾਂ ਅਕਾਲੀ ਅਤੇ ਬੀਜੇਪੀ ਭਾਈਵਾਲੀ ਵਾਲੀ ਸਰਕਾਰ 'ਤੇ ਸਵਾਲ ਚੁੱਕੇ ਹਨ। ਕਾਂਗਰਸ ਦੀ ਸੀਨੀਅਰ ਆਗੂ ਸੁਪ੍ਰਿਯਾ ਸ਼੍ਰੀਨਾਤੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਵਿੱਚ 45 ਮਿੰਟ ਲਈ ਇਹ ਫਲਾਈਟ ਰੁਕੀ - ਜਿੱਥੇ ਭਾਜਪਾ ਦੀ ਹਿੱਸੇਦਾਰ ਪਾਰਟੀ ਸਰਕਾਰ ਸੀ - ਪਰ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਇਹ ਕੰਧਾਰ ਪਹੁੰਚ ਗਈ।
यह IC814 के OTT शो पर बवाल मचा हुआ है क्योंकि सच कड़वा है, लेकिन सच तो सच है. आगे पढ़िए
▪️काठमांडू से दिल्ली जाने वाली IC814 फ्लाइट को 24 दिसंबर, 1999 को हरकत-उल-मुजाहिद्दीन के 5 आतंकवादियों ने हाईजैक किया
▪️विमान पर सवार लोगों को छोड़ने के बदले हिंदुस्तान की सरकार ने 3… pic.twitter.com/uuoLJi8xjw
— Supriya Shrinate (@SupriyaShrinate) September 3, 2024
ਵਿਧਾਨ ਸਭਾ ਦਾ ਮਾਨਸੂਨ ਸ਼ੈਸਨ- ਧਿਆਨ ਦਿਵਾਊ ਨੋਟਿਸ
ਵਿਧਾਇਕ ਪ੍ਰੋ. ਬਲਜਿੰਦਰ ਕੌਰ ਵੱਲੋਂ ਨੇ ਤਲਵੰਡੀ ਸਾਬੋ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇਹ ਯੂਨੀਵਰਸਿਟੀ ਨੇ ਜਾਅਲੀ ਵੈਟਨਰੀ ਡਿਪਲੋਮਾਂ ਸਰਟੀਫਿਕੇਟ ਦਿੱਤੇ ਹਨ ਕਿਉਂਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਜੋ ਵੈਟਨਰੀ ਅਫਸਰਾਂ ਦੀ ਭਰਤੀ ਕੀਤੀ ਗਈ ਹੈ ਉਸ ਲਈ ਸਰਕਾਰ ਦਾ ਇੱਕ ਨੋਟਿਸ ਅਖਬਾਰ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਤੋ ਕੋਰਸ ਕਰਨ ਵਾਲੇ ਵਿਦਿਆਰਥੀ ਇਸ ਨੌਕਰੀ ਦੇ ਹੱਕਦਾਰ ਨਹੀਂ ਹੋਣਗੇ। ਇਸ ਸਬੰਧ ਵਿੱਚ ਬਹੁਤ ਸਾਰੇ ਵਿਦਿਆਰਥੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਏ ਸਨ ਕਿ ਸਾਨੂੰ ਜਾਅਲੀ ਸਰਟੀਫਿਕੇਟ ਦੇਣ ਕਰਕੇ ਅਸੀਂ ਨੌਕਰੀ ਨਹੀਂ ਲੈ ਸਕੇ ਅਤੇ ਸਾਡੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਕਰਕੇ ਬਲਜਿੰਦਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇਸ ਕੰਮ ਦੀ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਵਿਦਿਆਰਥੀਆਂ ਨੂੰ ਬਣਦਾ ਹੱਕ ਦਿਵਾਇਆ ਜਾਵੇ।
ਵਿਧਾਨ ਸਭਾ ਦਾ ਮਾਨਸੂਨ ਸ਼ੈਸਨ- ਧਿਆਨ ਦਿਵਾਊ ਨੋਟਿਸ
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ਼, ਪੀਣ ਵਾਲੇ ਪਾਣੀ ਅਤੇ ਕੂੜਾ ਚੁੱਕਣ ਵਰਗੀਆਂ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਨਜਿੱਠਣ ਵਿੱਚ ਅੰਮ੍ਰਿਤਸਰ ਨਗਰ ਨਿਗਮ ਪੂਰੀ ਤਰ੍ਹਾਂ ਨਾਕਾਮ ਹੈ, ਜਿਸ ਕਾਰਨ ਨਾਗਰਿਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਉਹ ਪਾਣੀ ਤੋਂ ਹੋਣ ਵਾਲੀਆਂ ਛੂਤ ਦੀਆਂ ਬਿਮਾਰੀਆਂ ਤੋਂ ਪੀੜਤ ਹਨ । ਇਸ ਤਰ੍ਹਾਂ ਅੰਮ੍ਰਿਤਸਰ ਦੇ ਲੋਕ ਉਪਰੋਕਤ ਵਰਣਿਤ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਤਰਸਯੋਗ ਹਾਲਤ ਵਿੱਚ ਰਹਿ ਰਹੇ ਹਨ।
ਸਦਨ ਦੀ ਕਾਰਵਾਈ ਸ਼ਰੂ ਹੋਈ, ਸਭ ਤੋਂ ਪਹਿਲਾ ਪ੍ਰਸ਼ਨ ਕਾਲ ਸ਼ਰੂ ਕੀਤਾ ਗਿਆ
ਪੰਜਾਬੀ ਗਾਇਕ ਅਤੇ ਅਦਾਕਾਰ ਰੁਪਿੰਦਰ ਸਿੰਘ ਉਰਫ ਗਿੱਪੀ ਗਰੇਵਾਲ ਅੱਜ ਮੋਹਾਲੀ ਅਦਾਲਤ ਵਿੱਚ ਛੇ ਸਾਲ ਪੁਰਾਣੇ ਮੁਕਦਮੇ ਵਿੱਚ ਗਵਾਹੀ ਦੇਣ ਲਈ ਪੇਸ਼ ਹੋਣਾ ਹੈ ਲੇਕਿਨ ਪਿਛਲੀ ਚਾਰ ਤਰੀਕਾਂ ਵਿੱਚ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਕਾਰਨ ਅਦਾਲਤ ਵੱਲੋਂ ਉਹਨਾਂ ਦੇ ਜਮਾਨਤੀ ਵਰੰਟ ਕੱਢੇ ਗਏ ਸਨ ਉਸ ਤੋਂ ਬਾਅਦ 20 ਅਗਸਤ ਨੂੰ ਉਹਨਾਂ ਦੇ ਵਕੀਲ ਵੱਲੋਂ ਪੇਸ਼ ਹੋ ਕੇ ਅਦਾਲਤ ਤੋਂ ਪੇਸ਼ ਹੋਣ ਲਈ ਸਮਾਂ ਮੰਗਿਆ ਗਿਆ ਸੀ l ਜਿਸ ਤੇ ਅੱਜ ਸੁਣਵਾਈ ਕਰਦੇ ਹੋਏ ਮੋਹਾਲੀ ਅਦਾਲਤ ਨੇ ਕੇਸ ਦੀ ਸੁਣਵਾਈ 3 ਸਤੰਬਰ ਤੱਕ ਟਾਲ ਦਿੱਤੀl ਹੁਣ ਵੇਖਣਾ ਹੋਵੇਗਾ ਕਿ ਅੱਜ ਗਿੱਪੀ ਗਰੇਵਾਲ ਮੋਹਾਲੀ ਅਦਾਲਤ ਵਿੱਚ ਪੇਸ਼ ਹੋਣਗੇ ਜਾਂ ਨਹੀਂl
ਸੈਸ਼ਨ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਮਿਆਦ ਦੇ ਦੌਰਾਨ, ਪਹਿਲੇ ਪ੍ਰਸ਼ਨ ਕਾਲ ਤੋਂ ਬਾਅਦ, ਮੁੱਖ ਤੌਰ 'ਤੇ ਤਿੰਨ ਕਾਲਿੰਗ ਧਿਆਨ ਮੋਸ਼ਨ ਆਉਣਗੇ। ਇਸ ਵਿੱਚ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਸਥਾਨਕ ਸਰਕਾਰਾਂ ਬਾਰੇ ਮੰਤਰੀ ਦਾ ਧਿਆਨ ਅੰਮ੍ਰਿਤਸਰ ਦੀਆਂ ਬੁਨਿਆਦੀ ਨਾਗਰਿਕ ਸੇਵਾਵਾਂ ਜਿਵੇਂ ਸੀਵਰੇਜ, ਪੀਣ ਵਾਲੇ ਪਾਣੀ ਅਤੇ ਇਲਾਕੇ ਦੀ ਸਫਾਈ ਵਿਵਸਥਾ ਵੱਲ ਖਿੱਚਣਗੇ। ਜਦੋਂ ਕਿ ਵਿਧਾਇਕਾ ਅਤੇ ਚੀਫ਼ ਵ੍ਹਿਪ ਪ੍ਰੋਫ਼ੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਸਥਿਤ ਇੱਕ ਯੂਨੀਵਰਸਿਟੀ ਵੱਲੋਂ ਜਾਅਲੀ ਵੈਟਰਨਰੀ ਡਿਪਲੋਮਾ ਸਰਟੀਫਿਕੇਟ ਜਾਰੀ ਕਰਨ ਵੱਲ ਤਕਨੀਕੀ ਸਿੱਖਿਆ ਮੰਤਰੀ ਅਤੇ ਉਦਯੋਗ ਮੰਤਰੀ ਦਾ ਧਿਆਨ ਖਿੱਚਣਗੇ। ਇਸ ਦੇ ਨਾਲ ਹੀ ਸਰਬਜੀਤ ਮਨੂੰ ਦੇ ਕਿਸਾਨ ਪਿੰਡ ਡੱਲਾ, ਮਲਕ ਵਿੱਚ ਅਬੋਹਰ ਨਹਿਰ ਦੀਆਂ ਬਰਾਂਚਾਂ ’ਤੇ ਸਥਿਤ ਪੁਲਾਂ ਦੀ ਮਾੜੀ ਹਾਲਤ ਦਾ ਮੁੱਦਾ ਉਠਾਉਣਗੇ।
ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਅੱਜ (ਮੰਗਲਵਾਰ) ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲਿਆਂ 'ਤੇ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਦਸ ਸਾਲ ਤੱਕ ਦੀ ਸਜ਼ਾ ਵੀ ਹੋਵੇਗੀ। ਇਸ ਨਾਲ ਲੋਕ 31 ਜੁਲਾਈ 2024 ਤੋਂ ਪਹਿਲਾਂ ਖਰੀਦੇ ਗਏ 500 ਵਰਗ ਗਜ਼ ਦੇ ਪਲਾਟਾਂ ਦੀ ਬਿਨਾਂ ਐਨ.ਓ.ਸੀ. ਤੋਂ ਰਜਿਸਟਰੇਸ਼ਨ ਕਰਵਾ ਸਕਣਗੇ। ਇਸ ਤੋਂ ਇਲਾਵਾ ਇਸ ਦੌਰਾਨ ਦਿ ਈਸਟ ਵਾਰ ਅਵਾਰਡ ਸੋਧ ਬਿੱਲ ਵੀ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੀਜੀਪੀ ਵੱਲੋਂ ਕੋਟਕਪੂਰਾ ਦੇ ਇੱਕ ਪੁਲਿਸ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ।
ਬਨੂੜ ਖੇਤਰ ਦੇ ਪਿੰਡ ਖ਼ਿਜ਼ਰ ਗੜ੍ਹ ਕਨੋੜ ਦੀ ਮੈਡਮ ਸਰਪੰਚ ਸੰਦੀਪ ਕੌਰ ਨਾਲ ਵਿਸ਼ੇਸ਼ ਗੱਲਬਾਤ
ਬਨੂੜ -Madam Sarpanch ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਬਨੂੜ - ਜੀਰਕਪੁਰ ਹਾਈਵੇ ਦੇ ਉੱਤੇ ਪੈਂਦੇ ਪਿੰਡ ਖਿਜਰ ਗੜ ਕਨੌੜ ਦੀ ਮੈਡਮ ਸਰਪੰਚ ਸੰਦੀਪ ਕੌਰ ਦੇ ਨਾਲ। ਮੈਡਮ ਸਰਪੰਚ ਸੰਦੀਪ ਕੌਰ ਨੇ ਜੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹ ਹੋਣ ਤੋਂ ਕੁਝ ਸਮਾਂ ਬਾਅਦ ਹੀ 27 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪਿੰਡ ਦੀ ਸਰਪੰਚ ਵੱਜੋਂ ਜਿੰਮੇਦਾਰੀ ਸੰਭਾਲ ਦਿੱਤੀ ਗਈ ਸੀ।
ਸਰਪੰਚ ਸਨਦੀਪ ਕੌਰ ਨੇ ਦੱਸਿਆ ਪਿੰਡ ਦੇ ਲੋਕਾਂ ਨਾਲ ਜਾਨ ਪਹਿਚਾਣ ਨਹੀਂ ਸੀ। ਪਰ ਉਹਨਾਂ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਸਨਦੀਪ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਤੋਂ ਬਾਅਦ ਸਿਲਸਲਾ ਸ਼ੁਰੂ ਹੋਇਆ ਪਿੰਡ ਦੇ ਵਿਕਾਸ ਕਾਰਜਾਂ ਵੱਲ ਕਦਮ ਪੁੱਟਣ ਦਾ। ਸਰਪੰਚ ਸੰਦੀਪ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹਨਾਂ ਪਿੰਡ ਦੀਆਂ ਗਲੀਆਂ ਦਾ ਵਿਕਾਸ ਕਰਵਾਇਆ ਕਿਉਂਕਿ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਕਾਫੀ ਦਿੱਕਤਾਂ ਝੱਲਣੀਆਂ ਪੈਂਦੀਆਂ ਸਨ। ਗਲੀਆਂ ਪੱਕੀਆਂ ਕਰਵਾਉਣ ਦੇ ਨਾਲ ਨਾਲ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਕਰਵਾਇਆ ਗਿਆ। ਸੰਦੀਪ ਕੌਰ ਦੇ ਦੱਸਣ ਅਨੁਸਾਰ ਪਿੰਡ ਤੋਂ ਡੇਰਾ ਬਸੀ ਵੱਲ ਜਾਂਦੀ ਸੜਕ ਨੂੰ ਪੱਕਾ ਕਰਵਾਇਆ ਗਿਆ। ਜਿਸ ਦਾ ਜਿੱਥੇ ਰਾਹਗੀਰਾਂ ਨੂੰ ਫਾਇਦਾ ਹੋ ਰਿਹਾ ਹੈ ਉੱਥੇ ਹੀ ਕਿਸਾਨ ਵੀ ਇਸ ਸੜਕ ਤੋ ਫਾਇਦਾ ਚੁੱਕ ਰਹੇ ਹਨ।
ਅੱਜ ਫਿਰ ਇੱਕ 40 ਕੁ ਸਾਲਾਂ ਦੇ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ।
ਅੱਜ ਫਿਰ ਇੱਕ 40 ਕੁ ਸਾਲਾਂ ਦੇ ਵਿਅਕਤੀ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦੀ ਗਈ ਹੈ, ਜਿਸ ਨੇ ਦਰਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਹਿਚਾਨ ਕਮਲਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੋਮਲ ਖੇੜੀ ਥਾਣਾ ਮਲੌਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਕੁੱਬੇ ਦੇ ਟੋਲ ਪਲਾਜਾ ਦੇ ਨਜ਼ਦੀਕ ਕਿਸੇ ਅਣਜਾਣ ਵਿਅਕਤੀ ਨੇ ਜਦੋਂ ਨਹਿਰ ਸਰਹਿੰਦ ਦੇ ਕੰਢੇ ਦਰਖਤ ''ਤੇ ਪਰਨੇ ਨਾਲ ਲਟਕ ਰਹੀ ਲਾਸ਼ ਵੇਖੀ ਤਾਂ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਮੋਟਰਸਾਈਕਲ ਦੇ ਨੰਬਰ ਤੋਂ ਮ੍ਰਿਤਕ ਦੀ ਭਾਲ ਕੀਤੀ ਤਾਂ ਮੋਟਰਸਾਈਕਲ ਦੇ ਮਾਲਕ ਜੋ ਮਲੇਰਕੋਟਲਾ ਦੇ ਠੇਕੇਦਾਰ ਹਨ ਅਤੇ ਪਹਿਲਾ ਇਨ੍ਹਾਂ ਕੋਲ ਹੀ ਮਿਰਤਕ ਨੇ ਕੁਝ ਪਹਿਲਾਂ ਨੌਕਰੀ ਵੀ ਕਰਦਾ ਰਿਹਾ ਸੀ, ਨੇ ਦੱਸਿਆ ਕਿ ਮਿਰਤਕ ਉਹਨਾਂ ਦਾ ਦੋਸਤ ਸੀ ਅਤੇ 20 ਕੂ ਦਿਨ ਪਹਿਲਾਂ ਉਹਨਾਂ ਤੋਂ ਉਹ ਮੋਟਰਸਾਈਕਲ ਮੰਗ ਕੇ ਲੈ ਗਿਆ ਸੀ।
ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਵੱਲੋਂ ਪੰਜਾਬ ਭਰ ਵਿੱਚ ਦੁੱਧ ਵਿੱਚ ਮਿਲਾਵਟ ਦੀ ਮੁਫ਼ਤ ਜਾਂਚ ਦੀ ਮੁਹਿੰਮ ਦੀ ਸ਼ੁਰੂ ਕੀਤੀ ਜਾ ਰਹੀ ਹੈ।
ਲੁਧਿਆਣਾ, ਗੁਡਵਾਸੂ ਦੇ ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਲੁਧਿਆਣਾ ਦੇ ਸਹਿਯੋਗ ਨਾਲ, ਇੱਕ ਮੁਫਤ ਦੁੱਧ ਮਿਲਾਵਟ ਜਾਂਚ-ਅਤੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਡੀਨ ਡੇਅਰੀ ਐਡ ਫੂਡ ਸਾਇੰਸ ਆਰ ਐੱਸ ਸੇਠੀ ਨੇ ਕਿਹਾ ਕਿ ਪਿਛਲੇ ਦਿਨੀਂ ਦੁੱਧ ਵਿਚ ਮਿਲਾਵਟ ਕਰਨ ਦੀਆ ਆ ਰਹੀਆ ਖਬਰਾਂ ਤੋ ਬਾਦ ਗੁਡਵਾਸ਼ੁ ਯੂਨੀਵਰਸਿਟੀ ਇਹ ਪਹਿਲਕਦਮੀ ਖਪਤਕਾਰਾਂ ਵਿੱਚ ਦੁੱਧ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਗਈ ਹੈ
ਨਾਲ ਹੀ ਦੁੱਧ ਸਪਲਾਇਰ। ਸਾਫ਼ ਦੁੱਧ ਦੇ ਉਤਪਾਦਨ ਬਾਰੇ ਉਤਪਾਦਕਾਂ ਦੀ ਜਾਗਰੂਕਤਾ ਇਸ ਮੁਹਿੰਮ ਦੀ ਇੱਕ ਹੋਰ ਵਿਸ਼ੇਸ਼ਤਾ ਹੋਵੇਗੀ। ਇਸ ਮੁਹਿੰਮ ਵਿੱਚ ਪੰਜਾਬ ਭਰ ਤੋਂ ਕਿਸੇ ਵੀ ਖਪਤਕਾਰ ਦੁਆਰਾ ਦੁੱਧ ਦੀ ਗੁਣਵੱਤਾ ਲਈ ਲਿਆਂਦੇ ਦੁੱਧ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਸ਼ਾਮਲ ਹੋਵੇਗੀ, ਜਿਸ ਵਿੱਚ ਦੁੱਧ ਦੀ ਗੁਣਵਤਾ ਅਤੇ ਠੋਸ ਪਦਾਰਥਾਂ ਦੀ ਰਚਨਾ ਦੇ ਨਾਲ-ਨਾਲ ਗੁਣਵੱਤਾ ਅਤੇ ਸੁਰੱਖਿਅਤਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਮਿਲਾਵਟਾਂ ਦੀ ਮੌਜੂਦਗੀ ਦੀ ਜਾਂਚ ਕੀਤੀ ਜਾਵੇਗੀ।
ਪੰਜਾਬ ਦੇ ਇੱਕ ਆਈਪੀਐਸ ਅਧਿਕਾਰੀ ਡਾ: ਰਾਹੁਲ ਐਸ ਨੂੰ ਡੈਪੂਟੇਸ਼ਨ 'ਤੇ ਐਨਆਈਏ ਵਿੱਚ ਡੀਆਈਜੀ ਨਿਯੁਕਤ ਕੀਤਾ ਗਿਆ ਸੀ।
Riya Bawa has been working in the Digital news industry for a long time now. She has an overall experience of 8 years in the Digital industry. She is currently working as Sub Editor in Zee Punjab H... और पढ़ें
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.