Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਨਾਮਜ਼ਦਗੀ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਈ ਸੀ, ਇਹ ਚੋਣ 13,237 ਪੰਚਾਇਤਾਂ ਲਈ ਹੈ। ਚੋਣਾਂ 15 ਅਕਤੂਬਰ ਨੂੰ ਬੈਲਟ ਪੇਪਰ ਰਾਹੀਂ ਹੋਣਗੀਆਂ, 1.33 ਕਰੋੜ ਵੋਟਰ ਕਰਨਗੇ ਵੋਟਿੰਗ, ਚੋਣਾਂ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
Punjab Breaking News Live Updates:
Punjab Breaking Live Updates: ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ
ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇੇ ਮੁਲਾਕਾਤ ਕੀਤੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ-ਚਾਲ ਪੁੱਛਿਆ ਹੈ। ਇਸ ਮੌਕੇ ਦੋਵਾਂ ਵਿਚਾਲੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਦਾ ਵਫਦ ਕਰੇਗਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਲ ਮੁਲਾਕਾਤ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਅਰ ਕਰਨਗੇ ਮੁਲਾਕਾਤ। 4.30ਵਜੇ ਇਲੈਕਸ਼ਨ ਕਮਿਸ਼ਨ ਦਫਤਰ ਚੰਡੀਗੜ੍ਹ ਵਿੱਚ ਹੋਵੇਗੀ ਮੁਲਾਕਾਤ ਪੰਚਾਇਤੀ ਚੋਣਾਂ ਨੂੰ ਲੈ ਕੇ ਦਿੱਤਾ ਜਾਵੇਗਾ ਮੰਗ ਪੱਤਰ
ਤਰਨਤਾਰਨ ਦੇ ਨੌਸ਼ਹਿਰਾ ਪੰਨੂਆ 'ਚ 'ਆਪ' ਤੇ ਕਾਂਗਰਸ 'ਚ ਝੜਪ, ਗੋਲੀਬਾਰੀ 'ਚ ਦੋ ਜ਼ਖਮੀ, ਮੌਕੇ 'ਤੇ ਪੁੱਜੀ ਪੁਲਿਸ ਨੂੰ ਭੀੜ 'ਤੇ ਲਾਠੀਚਾਰਜ ਕਰਨਾ ਪਿਆ।
ਏਜੀਟੀਐਫ ਅਤੇ ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚਾਰ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਣੇ ਕੀਤਾ ਗ੍ਰਿਫਤਾਰ
ਭੱਲਾ ਅਤੇ ਸੇਖੋ ਗਰੁੱਪ ਨਾਲ ਸਨ ਅਟੈਚ ਦੱਸੇ ਜਾ ਰਹੇ ਨੇ
ਸੂਚਨਾ ਦੇ ਆਧਾਰ ਤੇ ਚਾਰੇ ਨੌਜਵਾਨਾਂ ਨੂੰ ਹਥਿਆਰਾਂ ਸਣੇ ਕੀਤਾ ਗਿਆ ਗ੍ਰਿਫਤਾਰ
ਬਠਿੰਡਾ ਡੀਏਵੀ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਆਏ ਸਨ ਸੁਰਖੀਆਂ ਚ
ਫੜੇ ਗਏ ਨੌਜਵਾਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ
ਪੁਲਿਸ ਵੱਲੋਂ ਲਗਾਤਾਰ ਪੁੱਛ ਕੇ ਜਾਰੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ
ਡੇਰਾਬੱਸੀ ਮੋਟਰਸਾਈਕਲ ਦੇ ਪਿੱਛੇ ਬੈਠੀ ਜਾ ਰਹੀ ਮਹਿਲਾ ਦੇ ਆਸ਼ਿਕਾ ਨੇ ਮੋਟਰਸਾਈਕਲ ਸਵਾਰ ਨੂੰ ਚਾਕੂਆਂ ਨਾਲ ਬਿੰਨਿਆ
ਡੇਰਾਬੱਸੀ ਮੋਟਰਸਾਈਕਲ ਦੇ ਪਿੱਛੇ ਬੈਠੀ ਜਾ ਰਹੀ ਮਹਿਲਾ ਦੇ ਆਸ਼ਿਕਾ ਨੇ ਮੋਟਰਸਾਈਕਲ ਸਵਾਰ ਨੂੰ ਚਾਕੂਆਂ ਨਾਲ ਬਿੰਨਿਆ, ਹਸਪਤਾਲ ਪਹੁੰਚਣ ਟਤੇ ਹੋਈ ਮੌਤ
ਡੇਰਾਬੱਸੀ ਖੇੜੀ ਗੁਜਰਾ ਰੋਡ ਤੇ ਸਵੇਰ ਵੇਲੇ ਇੱਕ ਮੋਟਰਸਾਈਕਲ ਦੇ ਪਿੱਛੇ ਬੈਠੀ ਜਾ ਰਹੀ ਮਹਿਲਾ ਦੇ ਆਸ਼ਿਕਾਂ ਨੇ ਮੋਟਰਸਾਈਕਲ ਚਾਲਕ ਨੂੰ ਚਾਕੂਆਂ ਨਾਲ ਬਿੰਨ ਦਿੱਤਾ ਉਸ ਦੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ 45 ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਮਪੁਰ ਬਹਾਲ ਡੇਰਾਬੱਸੀ ਦੇ ਤੌਰ ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਸਿੰਘ ਦੇ ਪਿੰਡ ਦੀ ਹੀ ਉਕਤ ਔਰਤ ਉਸ ਦੇ ਪਿੱਛੇ ਮੋਟਰਸਾਈਕਲ ਤੇ ਜਾ ਰਹੀ ਸੀ। ਜਦੋਂ ਉਹ ਡੇਰਾ ਬੱਸੀ ਬੀੜ ਦੇ ਜੰਗਲ ਕੋਲ ਪਹੁੰਚੇ ਤਾਂ ਉਕਤ ਔਰਤ ਦੇ ਆਸ਼ਿਕਾਂ ਨੇ ਇਸ ਰੰਜਿਸ਼ ਨੂੰ ਲੈ ਕੇ ਉਸ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਨਾਂ ਦੀ ਪੁਲਿਸ ਭਾਲ ਕਰ ਰਹੀ ਹੈ। ਫਿਲਹਾਲ ਲਾਸ਼ ਨੂੰ ਡੇਰਾ ਬੱਸੀ ਸਿਵਿਲ ਹਸਪਤਾਲ ਵਿਖੇ ਰਖਵਾ ਕੇ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਸੈਕਟਰ-10 'ਚ ਕਾਰੋਬਾਰੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਗੋਲਡੀ ਬਰਾੜ ਗੈਂਗ ਦੇ 8 ਮੈਂਬਰਾਂ ਖਿਲਾਫ ਦੋਸ਼ ਤੈਅ
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਗੋਲਡੀ ਬਰਾੜ ਗਰੋਹ ਦੇ 8 ਮੈਂਬਰਾਂ ਖ਼ਿਲਾਫ਼ ਯੂਏਪੀਏ ਅਤੇ ਆਰਮਜ਼ ਐਕਟ ਤਹਿਤ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ 19 ਜਨਵਰੀ 2024 ਦਾ ਹੈ, ਜਦੋਂ 3 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ 'ਤੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ ਸੀ। ਮੁੱਖ ਦੋਸ਼ੀ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਅਜੇ ਫਰਾਰ ਹਨ ਅਤੇ ਉਨ੍ਹਾਂ ਖਿਲਾਫ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ।
ਵਿਧਾਨ ਸਭਾ ਹਲਕਾ ਖੇਮਕਰਨ ਦੇ ਭਿੱਖੀਵਿੰਡ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪਥਰਾਅ।
ਤਰਨਤਾਰਨ: ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਭਿੱਖੀਵਿੰਡ ਵਿੱਚ ‘ਆਪ’ ਅਤੇ ਕਾਂਗਰਸੀ ਸਮਰਥਕਾਂ ਵਿੱਚ ਝਗੜਾ ਹੋ ਗਿਆ। ਜਿਸ ਦੌਰਾਨ ਵਿਧਾਇਕ ਸਰਵਣ ਸਿੰਘ ਧੁੰਨ ਦੇ ਪੀਏ ਦੇ ਇਸ਼ਾਰੇ 'ਤੇ ਪੱਥਰਬਾਜ਼ੀ ਹੋਈ। ਜਿਸ ਦੌਰਾਨ ਛੇ ਲੋਕ ਜ਼ਖਮੀ ਹੋ ਗਏ। ਜ਼ਖਮੀ ਹੋਏ ਕਾਂਗਰਸੀ ਸਮਰਥਕਾਂ ਨੇ ਧਰਨਾ ਦਿੱਤਾ ਅਤੇ ਵਿਧਾਇਕ ਧੁੰਨ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੋਸ਼ ਲਾਇਆ ਕਿ ਵਿਧਾਇਕ ਧੁੰਨ ਨੇ ਆਪਣੇ ਪੀਏ ਰਾਹੀਂ ਦਿਨ-ਦਿਹਾੜੇ ਗੁੰਡਾਗਰਦੀ ਦਾ ਨਾਅਰਾ ਲਾਇਆ ਹੈ।
ਲੁਧਿਆਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਵਿਚ ਮਹਿਲਾ ਪੁਲਸ ਕਾਂਸਟੇਬਲ ਨਾਲ ਲੁਟੇਰਿਆ ਨੇ ਸੋਨੇ ਦੀ ਚੈਨ ਕੀਤੀ ਖੋਹ ਸੀ ਸੀ ਟੀਵੀ ਆਈ ਸਾਹਮਣੇ ਪੁਲਸ ਨੇ ਕੁਝ ਹੀ ਸਮੇ ਵਿੱਚ ਤਿੰਨੋ ਲੁੱਟ ਕਰਨ ਵਾਲੇ ਕੀਤੇ ਕਾਬੂ
ਲੁਧਿਆਣਾ ਵਿੱਚ ਲੁਟਾਂ-ਖੋਹਾਂ ਦੀਆਂ ਵਾਰਦਾਤਾਂ ਇਸ ਕਦਰ ਵੱਧ ਗਈਆਂ ਹਨ ਕਿ ਹੁਣ ਪੁਲਿਸ ਮੁਲਾਜ਼ਮ ਵੀ ਸੁਰੱਖਿਤ ਨਹੀਂ ਹਨ। ਤਾਜ਼ਾ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਹੈ, ਜਿੱਥੇ ਐਕਟਿਵਾ ''ਤੇ ਜਾ ਰਹੀ ਮਹਿਲਾ ਕਾਂਸਟੇਬਲ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਿੰਨ ਐਕਟਵਾ ਸਵਾਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸਨ। ਵਾਰਦਾਤ ਦੇ ਦੌਰਾਨ ਪੁਲਿਸ ਕਰਮਚਾਰੀ ਹੇਠਾਂ ਡਿੱਗ ਗਈ। ਉਧਰ ਪੁਲਿਸ ਨੇ ਮਾਮਲੇ ਵਿੱਚ ਤੇਜ਼ਧਾਰ ਹਥਿਆਰ ਸਣੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਿਹਾ ਕਿ ਰਿਮਾਂਡ ਲੈਕੇ ਲੁੱਟ ਕੀਤਾ ਮੰਗਲਸੂਤਰ ਬਰਾਮਦ ਕੀਤਾ ਜਾਵੇਗਾ। ਜਿਕਰਯੋਗ ਹੈ। ਕਿ ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਜਿਸ ਦੇ ਆਧਾਰ ਉੱਪਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਇੱਕ ਮਹਿਲਾ ਕਾਂਸਟੇਬਲ ਮੁਲਾਜ਼ਮ ਦੇ ਨਾਲ ਤਿੰਨ ਐਕਟਵਾ ਸਵਾਰ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ ਮਹਿਲਾ ਕਾਂਸਟੇਬਲ ਦੇ ਗਲ ਵਿੱਚ ਪਾਇਆ ਸੋਨੇ ਦਾ ਮੰਗਲ ਸੂਤਰ ਲੁੱਟਿਆ ਗਿਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਸੀਸੀਟੀਵੀ ਆਧਾਰ ਉੱਪਰ ਤਫਤੀਸ਼ ਸ਼ੁਰੂ ਕੀਤੀ ਅਤੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਇੱਕ ਕਮਾਣੀਦਾਰ ਚਾਕੂ ਬਰਾਮਦ ਹੋਇਆ ਹੈ ਪਰ ਰਿਮਾਂਡ ਦੇ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪਰ ਇਥੇ ਵੱਡਾ ਸਵਾਲ ਇਹ ਹੈ ਕਿ ਜੇਕਰ ਪੁਲਿਸ ਖੁਦ ਸ਼ਹਿਰ ਦੇ ਵਿੱਚ ਸੁਰੱਖਿਅਤ ਨਹੀਂ ਹੈ ਤੇ ਪੁਲਿਸ ਲਾਈਨ ਦੇ ਨੇੜੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਆਮ ਆਦਮੀ ਦੀ ਸੁਰੱਖਿਆ ਕਿਸ ਦੇ ਸਹਾਰੇ ਹੋਵੇਗੀ।
ਪੰਜਾਬ ਅੰਦਰ ਸਟੋਰੋਜ ਦੀ ਸਮੱਸਿਆ ਦਾ ਨਿਕਲਿਆ ਹੱਲ!
ਪੰਜਾਬ ਵਿੱਚ ਸਟੋਰੇਜ ਦੀ ਸਮੱਸਿਆ ਦਾ ਹੱਲ ਕੱਢ ਲਿਆ ਗਿਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲਗਾਤਾਰ ਮੀਟਿੰਗਾਂ ਸਫਲ ਰਹੀਆਂ ਹਨ। ਕਿਹਾ ਗਿਆ ਹੈ ਕਿ ਪੰਜਾਬ ਵਿੱਚ ਅਕਤੂਬਰ ਮਹੀਨੇ ਦੇ ਆਸ-ਪਾਸ 13 ਲੱਖ ਮੀਟ੍ਰਿਕ ਟਨ ਸਟੋਰੇਜ ਸਪੇਸ ਬਣਾਈ ਜਾਵੇਗੀ। ਰੇਲ ਅਤੇ ਸੜਕ ਰਾਹੀਂ ਸਪੇਸ ਬਣਾਇਆ ਜਾਵੇਗਾ। ਪੰਜਾਬ ਦੇ ਮੰਤਰੀ ਲਾਲਚੰਦ ਕਟਾਰੂਚੱਕ ਪ੍ਰੈੱਸ ਕਾਨਫਰੰਸ ਕਰਕੇ ਯੋਜਨਾ ਦਾ ਖੁਲਾਸਾ ਕਰਨਗੇ।
ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ
ਰਾਜਪੁਰਾ ਦੇ ਪਟੇਲ ਕਾਲਜ ਵਿੱਚ ਪੰਚਾਂ ਸਰਪੰਚਾਂ ਵੱਲੋਂ ਪੇਪਰ ਦਾਖਲ ਕਰਨ ਦੇ ਲਈ ਮੇਲਾ ਲੱਗਿਆ ਹੋਇਆ ਹੈ, ਉੱਥੇ ਹੀ ਸਾਬਕਾ ਵਿਧਾਇਕ ਕਾਂਗਰਸੀ ਮਦਨ ਲਾਲ ਜਲਾਲਪੁਰ ਨੇ ਪੰਜਾਬ ਸਰਕਾਰ ਤੇ ਦੋਸ਼ ਲਾਏ ਹਨ।ਮਦਲ ਲਾਲ ਜਲਾਲਪੁਰ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਗੇਟ ਬੰਦ ਕਰਵਾ ਕੇ ਆਪਣੇ ਉਮੀਦਵਾਰਾਂ ਦੇ ਪੇਪਰ ਭਰਵਾਏ ਜਾ ਰਹੇ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਬੰਦਿਆਂ ਦੇ ਪੇਪਰ ਨਹੀਂ ਭਰੇ ਗਏ ਤਾਂ ਉਹਨਾਂ ਵੱਲੋਂ ਹਾਈਵੇ ਜਾਮ ਕਰਕੇ ਧਰਨਾ ਲਾਇਆ ਜਾਵੇਗਾ
ਮੀਟਿੰਗ ਲਈ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ.ਕੇ.ਸਿੰਘ ਪੰਜਾਬ ਭਵਨ ਪੁੱਜੇ ਸਨ।
ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਨਾਮਜ਼ਾਦਗੀਆਂ ਭਰਨ ਅੱਜ ਅਖੀਰਲਾ ਦਿਨ ਆ , ਨਾਭਾ ਬਲਾਕ ਦੀਆਂ 141 ਪੰਚਾਇਤਾਂ ਦੀਆਂ ਨਾਮਜ਼ਦਗੀਆਂ ਭਰਨ ਲਈ 16 ਕਲਸਟਰ ਬਣਾਏ ਗਏ ਹਨ। ਕਈ ਕਲਸਟਰਾਂ ਤੇ ਬਹੁਤ ਜ਼ਿਆਦਾ ਭੀੜ ਆ ਜਿਹੜੀ ਵੇਖੀ ਗਈ ਹੈ ਪ੍ਰਸ਼ਾਸਨ ਵੱਲੋਂ ਬੈਠਣ ਦਾ ਅਤੇ ਪਾਣੀ ਦੇ ਪੀਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਲੋਕਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ
ਇਸ ਮੌਕੇ ਤੇ ਕਾਗਜ ਦਾਖਲ ਕਰਨ ਆਏ ਲੋਕਾਂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ, ਫਾਰਮ ਭਰਨ ਦੇ ਲਈ ਬਹੁਤ ਜਿਆਦਾ ਸ਼ਰਤਾਂ ਸਨ ਤੇ ਅੱਜ ਇੱਕ ਦਿਨ ਹੀ ਬਾਕੀ ਬਚਿਆ ਹੈ, ਉਹਨਾਂ ਕਿਹਾ ਕਿ 25 ਸਾਲ ਦੌਰਾਨ ਅਜਿਹੇ ਘਟੀਆ ਇੰਤਜ਼ਾਮ ਕਦੇ ਨਹੀਂ ਵੇਖੇ।
ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਅੱਜ ਦੇ ਹਾਲਾਤ ਵੇਖ ਕੇ ਇੰਜ ਲੱਗਦਾ ਹੈ ਕਿ ਸ਼ਾਮ ਤੱਕ ਕਾਗਜ ਦਾਖਲ ਨਹੀਂ ਹੋ ਪਾਣੇ, ਕਿਉਂਕਿ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ, ਲੋਕਾਂ ਨੂੰ ਵੱਡੀ ਖੱਜਲ ਖਵਾਰੀ ਸਹਿਣੀ ਪੈ ਰਹੀ ਹੈ।
ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਖੀਰਲਾ ਦਿਨ ਹੈ ਉੱਥੇ ਹੀ ਮੋਗਾ ਦੇ ਵੱਖ ਵੱਖ ਨਾਮਜ਼ਦਗੀ ਸੈਂਟਰਾਂ ਦੇ ਬਾਹਰੋਂ ਗੁੰਡਾਗਰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ ।ਵਿਰੋਧੀ ਪਾਰਟੀ ਦੇ ਸਮਰਥਕਾਂ ਨੇ ਸੱਤਾ ਧਿਰ ਦੇ ਆਗੂਆਂ ਤੇ ਲਾਏ ਧੱਕੇਸ਼ਾਹੀ ਦੇ ਦੋਸ਼।
ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਈਡੀ ਨੇ ਅਚਾਨਕ ਦਸਤਕ ਦਿੱਤੀ। ਈਡੀ ਦੀ ਟੀਮ ਨੇ ਸ਼ਹਿਰ ਦੇ ਮਸ਼ਹੂਰ ਕਾਲੋਨਾਈਜ਼ਰ ਅਤੇ ਕਾਰੋਬਾਰੀ ਵਿਕਾਸ ਪਾਸੀ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈਡੀ ਨੇ ਸ਼ਹਿਰ ਦੀਆਂ ਸਾਰੀਆਂ ਥਾਵਾਂ 'ਤੇ ਛਾਪੇਮਾਰੀ ਕਰਕੇ ਅੰਦਰ ਬੈਠੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਸ 'ਚ ਈਡੀ ਕਾਰੋਬਾਰੀ ਵਿਕਾਸ ਪਾਸੀ ਤੋਂ ਵੀ ਪੁੱਛਗਿੱਛ ਕਰ ਕੀਤੀ ਜਾ ਰਹੀ ਹੈ। ਦਸਣਯੋਗ ਹੈ। ਕਿ ਰਿਆਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਵਿਕਾਸ ਪਾਸੀ ਕਿਸੇ ਸਮੇਂ ਪਰਲ ਗਰੁੱਪ ਦੇ ਸਵ ਨਿਰਮਲ ਸਿੰਘ ਭੰਗੂ ਨਾਲ ਵੀ ਕਾਰੋਬਾਰ ਵਿੱਚ ਕਾਫੀ ਸਮਾਂ ਜੁੜੇ ਰਹੇ ਦਸਣਯੋਗ ਹੈ
ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲ ਨਾਲ ਹੁਣ ਆਮ ਆਦਮੀ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੇ ਖਿਲਾਫ ਖੋਲ ਰਹੇ ਨੇ ਮੋਰਚਾ ਨਹੀਂ ਮਿਲ ਰਹੀਆਂ ਚੁੱਲਾ ਟੈਕਸ ਦੀਆਂ ਰਸੀਦਾਂ
ਪੰਚਾਇਤੀ ਚੋਣਾਂ ਵਿੱਚ ਨਾਮਜਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਆਖਰੀ ਦਿਨ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਖੋਲਿਆ ਮੋਰਚਾ ਕਿਹਾ ਵਿਧਾਇਕ ਨੇ ਆਪਣੇ ਰਿਸ਼ਤੇਦਾਰ ਨੂੰ ਦਿੱਤੇ ਚੁੱਲਾ ਟੈਕਸ ਦੀ ਰਸੀਨ ਪਿੰਡ ਵੈਰੋ ਨੰਗਲ ਦੇ ਲੋਕ ਇਕੱਠੇ ਹੋ ਕੇ ਜਦੋਂ ਬੀਡੀਪੀਓ ਦਫਤਰ ਪਹੁੰਚੇ ਤਾਂ ਉੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਕਿਹਾ ਕਿ ਮੈਂ ਪਾਰਟੀ ਦੇ ਵਿੱਚ ਅਹੁਦੇਦਾਰ ਵੀ ਹਾਂ ਕਈ ਅਹੁਦਿਆਂ ਤੇ ਜਿੰਮੇਵਾਰੀ ਵੀ ਨਿਭਾ ਰਿਹਾ ਪਰ ਵਿਧਾਇਕ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਜਾਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਚੁੱਲਾ ਟੈਕਸ ਦੀ ਰਿਸੀਵ ਨਹੀਂ ਦਿੱਤੀ ਆਪਣੇ ਰਿਸ਼ਤੇਦਾਰ ਨੂੰ ਦੇ ਦਿੱਤੀ ਚੁੱਲਾ ਟੈਕਸ ਦੀ ਰਿਸੀਵ ਪਾਰਟੀ ਨੇ ਮੇਰੇ ਨਾਲ ਕੀਤਾ ਸਰਾਸਰ ਧੱਕਾ ਜੇਕਰ ਮੇਰੇ ਕਾਗਜ ਦਾਖਲ ਨਾ ਹੋਏ ਤਾਂ ਸਾਰੇ ਪਿੰਡ ਦੇ ਨਾਲ ਬਹਿ ਕੇ ਫੈਸਲਾ ਕਰਾਂਗੇ ਕਿ ਵੋਟਾਂ ਕਿਸ ਨੂੰ ਪਾਉਣੀਆਂ ਪਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਵਾਂਗੇ
ਖੰਨਾ ਵਿਖੇ ਲਗਾਤਾਰ ਚੌਥੀ ਵਾਰ ਦੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਪੰਜਾਬ ਦੇ ਪੰਚਾਇਤ ਅਤੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਾਲੀਰਾਓ ਨੂੰ ਪਾਰਟੀ ਜੁਆਇੰਨ ਕਰਵਾਈ। ਕੌਂਸਲਰ ਕਾਲੀਰਾਉ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਕੰਮ ਦੇਖ ਕੇ ਓਹ ਇਸ ਪਾਰਟੀ ਚ ਆਏ ਹਨ।
ਨੰਗਲ ਡੈਮ ਦੇ ਕੋਲ ਨਯਾ ਨੰਗਲ ਸੜਕ ਤੇ ਇੱਕ ਲੱਗਭੱਗ 15 ਫੁੱਟ ਲੰਬੇ ਅਜਗਰ ਦਾ ਸੜਕ ਪਾਰ ਕਰਦੇ ਦਾ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਇਸ ਵੀਡਿਓ ਨੂੰ ਰਾਤ ਦੇ ਸਮੇਂ ਕਿਸੀ ਕਾਰ ਚਾਲਕ ਵਲੋਂ ਬਣਾਇਆ ਗਿਆ ਹੈ । ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਅਜਗਰ ਬੜੇ ਆਰਾਮ ਨਾਲ ਸੜਕ ਪਾਰ ਕਰਦਾ ਨਜ਼ਰ ਆ ਰਿਹਾ ਹੈ ਤੇ ਇਸ ਅਜਗਰ ਦੀ ਲੰਬਾਈ ਦਾ ਅੰਦਾਜ਼ਾ ਇਹ ਦੇਖ ਕੇ ਲਗਾਇਆ ਜਾ ਸਕਦਾ ਹੈ ਕਿ ਸੜਕ ਦੇ ਸ਼ੁਰੂ ਤੋਂ ਲੈ ਕਰ ਅੱਧੀ ਤੋਂ ਜਿਆਦਾ ਸੜਕ ਤੇ ਵਿਛਿਆ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ। ਇਹ ਮੀਟਿੰਗ ਕੱਲ੍ਹ ਹੋਈ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੋਈ ਸੀ। ਬੈਠਕ 'ਚ ਪੱਛਮੀ ਏਸ਼ੀਆ ਸੰਕਟ ਅਤੇ ਭਾਰਤ 'ਤੇ ਇਸ ਦੇ ਸੰਭਾਵੀ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ, ਸੀਨੀਅਰ ਮੰਤਰੀਆਂ ਤੋਂ ਇਲਾਵਾ ਅਧਿਕਾਰੀ ਵੀ ਮੌਜੂਦ ਸਨ। ਪੱਛਮੀ ਏਸ਼ੀਆ 'ਚ ਸੰਕਟ ਕਾਰਨ ਭਾਰਤ 'ਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਨਾਲ ਭਾਰਤ ਨਾਲ ਵਪਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਭਾਰਤ ਨੇ ਪੱਛਮੀ ਏਸ਼ੀਆ 'ਚ ਸੰਕਟ 'ਤੇ ਚਿੰਤਾ ਪ੍ਰਗਟਾਈ ਹੈ। ਭਾਰਤ ਨੇ ਕਿਹਾ ਹੈ ਕਿ ਇਸ ਟਕਰਾਅ ਨੂੰ ਵਿਆਪਕ ਰੂਪ ਨਹੀਂ ਲੈਣਾ ਚਾਹੀਦਾ। ਭਾਰਤ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ
ਮੁਹਾਲੀ ਪੁਲਿਸ ਵੱਲੋਂ ਡਰੱਗ ਸਮਗਲਰਾਂ ਖਿਲਾਫ ਵੱਡੀ ਕਾਰਵਾਈ
ਡੇਰਾ ਬੱਸੀ ਤੋਂ ਗਿਰਫਤਾਰ ਕੀਤੇ ਗਏ ਦੋ ਵੱਡੇ ਡਰੱਗ ਸਮਗਲਰ
ਕਾਫੀ ਮਾਤਰਾ ਵਿੱਚ ਬਰਾਮਦ ਕੀਤੀ ਗਈ ਡਰੱਗ
ਸਾਢੇ ਤਿੰਨ ਵਜੇ ਐਸਐਸਪੀ ਮੋਹਾਲੀ ਵੱਲੋਂ ਕੀਤੀ ਜਾਵੇਗੀ ਪ੍ਰੈਸ ਕਾਨਫਰਸ।
ਕਿੱਲਿਆਂਵਾਲੀ ਬਾਈਪਾਸ ਨੇੜੇ ਕੈਂਟਰ ਤੇ ਮੋਟਰਸਾਈਕਲ ਵਿਚਾਲੇ ਟੱਕਰ, ਦੋ ਲੋਕਾਂ ਦੀ ਮੌਤ
ਅਬੋਹਰ ਵਿਖੇ ਕਿੱਲਿਆਂਵਾਲੀ ਬਾਈਪਾਸ ਦੇ ਨੇੜੇ ਇੱਕ ਕੈਂਟਰ ਤੇ ਬਾਈਕ ਵਿਚਾਲੇ ਟੱਕਰ ਹੋਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ l ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੋਕ ਆਪਣੇ ਪਿੰਡ ਵੱਲ ਜਾ ਰਹੇ ਸਨ ਕਿ ਅਚਾਨਕ ਕੈਂਟਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ l ਮੌਕੇ ਤੇ ਐਬੂਲੈਂਸ ਦੇ ਜਰੀਏ ਜ਼ਖਮੀਆਂ ਨੂੰ ਹਸਪਤਾਲ ਲੈਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ l ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ l
ਰਾਈਸ ਮਿਲਰ ਨਾਲ ਪੰਜਾਬ ਦੇ CS ਦੀ ਅੱਜ ਹੋਵੇਗੀ ਮੀਟਿੰਗ
ਅੱਜ 12 ਵਜੇ ਪੰਜਾਬ ਭਵਨ ਵਿੱਚ ਹੋਵੇਗੀ ਮੀਟਿੰਗ
ਪੰਜਾਬ ਚ ਝੋਨੇ ਦੀ ਨਵੀਂ ਫਸਲ ਲਈ ਸਪੇਸ ਨੂੰ ਲੈਕੇ ਹੋਵੇਗੀ ਚਰਚਾ
ਮੁੱਖਮੰਤਰੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਨੇ ਚਿੱਠੀ
ਰਾਈਸ ਮਿਲਰ ਦੀ ਮੰਗ ਪੰਜਾਬ ਦੇ ਸਾਰੇ ਸ਼ੈਲਰਾ ਚ ਪੁਰਾਣੀ ਫਸਲ ਚੁੱਕੇ ਸਰਕਾਰ
ਪੰਜਾਬ ਪੁਲਿਸ ਡੀ.ਜੀ.ਪੀ
MAJOR BLOW TO INTERNATIONAL NARCOTIC TRAFFICKING NETWORK
SAS Nagar Police has busted an international drug syndicate, and arrested 2 persons - Sukhdeep Singh & Krishan. Seizure of 1.5 Kg Heroin & exposure of #Afghan handlers based in #Delhi, connected with international drug… pic.twitter.com/ED2yVu7H7P
— DGP Punjab Police (@DGPPunjabPolice) October 4, 2024
ਘਰੇਲੂ ਕਲੇਸ਼ ਦੇ ਚਲਦਿਆਂ ਪਿਤਾ ਨੇ ਪੁੱਤ ਦੀ ਲਈ ਜਾਨ । ਪਿਤਾ ਨੇ ਪੁੱਤ ਨੂੰ ਜ਼ਹਿਰ ਦੇ ਕੇ ਮਾਰਿਆ ਫਿਰ ਆਪ ਵੀ ਖਾਦੀ ਸਲਫਾਸ, ਪਿਤਾ ਦੀ ਵੀ ਹੋਈ ਮੌਤ । ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਕਲਾ ਵਿਖੇ ਆਪਣੇ ਸੁਹਰੇ ਪਿੰਡ ਅਏ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਰਾਣੀ ਵਾਲ ਨਿਵਾਸੀ ਗੁਰਬਾਜ ਸਿੰਘ(37)ਨੇ ਪਿਹਲਾ ਆਪਣੇ 8 ਸਾਲ਼ਾ ਪੁੱਤ ਮਨਕੀਰਤ ਸਿੰਘ ਨੂੰ ਸਲਫਾਸ ਖਵਾ ਦਿੱਤੀ ਤੇ ਫਿਰ ਆਪ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਪਤੀ ਪਤਨੀ ਦਾ ਆਪਸੀ ਕਲੇਸ਼ ਚਲਦਾ ਸੀ। ਪੁੱਤ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪਿਤਾ ਨੇ ਹਸਪਤਾਲ ਜਾਦੇ ਦਮ ਤੋੜ ਦਿੱਤਾ। ਪੁਲਸ ਮਾਮਲੇ ਦੇ ਜਾਚ ਕਰ ਰਹੀ ਹੈ
ਅੱਜ ਪੰਜਾਬ ਭਵਨ ਵਿਖੇ ਅਧਿਕਾਰੀਆਂ ਨਾਲ ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸ਼ੈਲਰਾਂ ਵਿੱਚ ਪਏ ਚੌਲਾਂ ਨੂੰ ਚੁੱਕਣ ਦਾ ਮਾਮਲਾ ਵਿਚਾਰਿਆ ਜਾਵੇਗਾ।
5000 ਕਰੋੜ ਦੇ ਡਰੱਗ ਮਾਮਲੇ 'ਚ 5ਵੀਂ ਗ੍ਰਿਫਤਾਰੀ
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਜਤਿੰਦਰ ਪਾਲ ਸਿੰਘ ਉਰਫ ਜੱਸੀ ਨੂੰ ਗ੍ਰਿਫਤਾਰ ਕੀਤਾ। ਜੱਸੀ ਯੂ.ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਪੈਸ਼ਲ ਸੈੱਲ ਨੇ ਉਸ ਖਿਲਾਫ ਐੱਲ.ਓ.ਸੀ. ਜਾਰੀ ਕੀਤਾ ਹੈ। ਜੱਸੀ ਪਿਛਲੇ 17 ਸਾਲਾਂ ਤੋਂ ਯੂਕੇ ਵਿੱਚ ਰਹਿ ਰਿਹਾ ਹੈ ਅਤੇ ਉਸ ਕੋਲ ਯੂਕੇ ਗ੍ਰੀਨ ਕਾਰਡ ਹੈ। ਡਰੱਗ ਮਾਮਲੇ 'ਚ ਯੂਕੇ ਕਨੈਕਸ਼ਨ ਸਾਹਮਣੇ ਆਇਆ ਸੀ, ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 2 ਅਕਤੂਬਰ ਨੂੰ ਕਰੋੜਾਂ ਰੁਪਏ ਦੀ ਕੋਕੀਨ ਜ਼ਬਤ ਕੀਤੀ ਸੀ। ਇਸ ਮਾਮਲੇ 'ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੱਸੀ ਵਜੋਂ ਇਹ 5ਵੀਂ ਗ੍ਰਿਫ਼ਤਾਰੀ ਹੈ
#Shardiya Navratri 2024: ਸ਼ਾਰਦੀਆ ਨਵਰਾਤਰੀ ਦਾ ਦੂਜਾ ਦਿਨ ਮਾਂ ਬ੍ਰਹਮਚਾਰਿਨੀ ਨੂੰ ਸਮਰਪਿਤ ਹੈ। ਸ਼ਾਰਦੀਆ ਨਵਰਾਤਰੀ ਦਾ ਤਿਉਹਾਰ 3 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਹ ਤਿਉਹਾਰ 9 ਦਿਨ ਤੱਕ ਚੱਲਦਾ ਹੈ
#ਚੰਡੀਗੜ੍ਹ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਸਬੰਧਤ ਬਠਿੰਡਾ ਪਲਾਟ ਅਲਾਟਮੈਂਟ ਮਾਮਲੇ ਵਿੱਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਪੰਜਾਬ ਦੇ ਆੜਤੀਆਂ ਦਾ ਫੈਸਲਾ, ਬਾਸਮਤੀ ਦੀ ਖਰੀਦ ਨੂੰ ਦਿੱਤੀ ਹਰੀ ਝੰਡੀ।
ਅੱਜ ਤੋਂ ਸ਼ੁਰੂ ਹੋਵੇਗੀ ਬਾਸਮਤੀ ਦੀ ਖਰੀਦ, ਪੰਜਾਬ 'ਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣੀ ਸੀ ਪਰ ਪੰਜਾਬ ਦੇ ਕਮਿਸ਼ਨ ਏਜੰਟਾਂ ਦੇ ਪ੍ਰਦਰਸ਼ਨ ਕਾਰਨ ਪੂਰੇ ਸੂਬੇ 'ਚ ਝੋਨੇ ਦੀ ਖਰੀਦ 'ਤੇ ਰੋਕ ਲਗਾ ਦਿੱਤੀ ਗਈ ਹੈ। ਦਲਾਲਾਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਵਿੱਚ ਅੜਿੱਕਾ ਪੈਦਾ ਹੋ ਗਿਆ ਕਿਉਂਕਿ ਖਰੀਦ ਕਰਨ ਵਾਲਾ ਕੋਈ ਨਹੀਂ ਸੀ। ਮੀਟਿੰਗ ਤੋਂ ਬਾਅਦ ਆੜ੍ਹਤੀ ਸੰਘ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਬਾਸਮਤੀ ਦੀ ਖਰੀਦ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਝੋਨੇ ਦੀ ਖਰੀਦ ਨੂੰ ਲੈ ਕੇ ਆੜ੍ਹਤੀਆਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਮਝੌਤਾ ਨਹੀਂ ਹੋ ਜਾਂਦਾ | ਮੀਟਿੰਗ ਨਹੀਂ ਹੁੰਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6:30 ਵਜੇ ਨਵੀਂ ਦਿੱਲੀ ਦੇ ਤਾਜ ਪੈਲੇਸ ਹੋਟਲ ਵਿੱਚ ਕੌਟਿਲਿਆ ਆਰਥਿਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਹ ਹਾਜ਼ਰੀਨ ਨੂੰ ਸੰਬੋਧਨ ਵੀ ਕਰਨਗੇ, 4 ਤੋਂ 6 ਅਕਤੂਬਰ ਤੱਕ ਕੌਟਿਲਯ ਆਰਥਿਕ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ, ਕਾਨਫਰੰਸ ਵਿੱਚ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ, ਇਸ ਸਾਲ ਦੀ ਕਾਨਫਰੰਸ ਹਰੇ ਪਰਿਵਰਤਨ ਦੇ ਵਿੱਤ, ਭੂ-ਆਰਥਿਕ ਵਿਖੰਡਨ ਦੇ ਪ੍ਰਭਾਵ ਅਤੇ ਵਿਕਾਸ, ਲਚਕਤਾ ਬਣਾਈ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤ ਵਰਗੇ ਵਿਸ਼ਿਆਂ 'ਤੇ ਧਿਆਨ ਕੇਂਦਰਤ ਕਰੇਗਾ। ਇਹ ਕਾਨਫਰੰਸ ਭਾਰਤੀ ਅਰਥਚਾਰੇ ਅਤੇ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ਦਾ ਸਾਹਮਣਾ ਕਰ ਰਹੇ ਕੁਝ ਸਭ ਤੋਂ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਕਰੇਗੀ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.