Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ ਸਬੰਧ ਵਿਚ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਿਹਾ,‘ ਕੇਂਦਰ ਝੋਨੇ ਦਾ ਇੱਕ-ਇੱਕ ਦਾਣਾ ਖਰੀਦੇਗਾ ਅਤੇ ਉਨ੍ਹਾਂ ਦਾ ਸਮੇਂ ਸਿਰ ਭੁਗਤਾਨ ਕਰੇਗਾ।’
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱਲ੍ਹ 28 ਅਕਤੂਬਰ ਨੂੰ ਹੋਣ ਜਾ ਰਹੇ ਜਨਰਲ ਇਜਲਾਸ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਪਾਰਟੀ ਨਾਲ ਸੰਬੰਧਿਤ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ ਜਾਵੇਗੀ। ਅੰਮ੍ਰਿਤਸਰ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ 4 ਵਜੇ ਸ਼ੁਰੂ ਹੋਵੇਗੀ ਮੀਟਿੰਗ
ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦਾ ਸਪਸ਼ਟੀਕਰਨ ਆਇਆ ਸਾਹਮਣੇ
ਕਿਹਾ ਜਿਸ ਔਰਤ ਤੇ ਪਰਚਾ ਹੋਇਆ ਉਸ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਤੇ ਨਾ ਹੀ ਉਹ ਮੇਰੀ ਪਤਨੀ ਹੈ । ਮੀਡੀਆ ਨੂੰ ਕੀਤੇ ਅਪੀਲ ਕਿਹਾ ਮੇਰੀ ਛਵੀ ਖਰਾਬ ਨਾ ਕੀਤੀ ਜਾਵੇ , ਕਿਹਾ ਚੈਨਲ ਤੇ ਮੇਰਾ ਨਾਮ ਲਿਖਣਾ ਬੰਦ ਕਰੋ ਅਤੇ ਗੁਰਪ੍ਰੀਤ ਕੌਰ ਨਾਮ ਉੱਤੇ ਜੋ ਵੀ ਖਬਰ ਲਾਉਣੀ ਹੈ ਉਹ ਲਾਓ ਮੇਰੇ ਪਰਿਵਾਰ ਦਾ ਜਲੂਸ ਨਾ ਕੱਢੋ ।
ਹਾਈਵੇ ਜਾਮ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਦੂਸਰਾ ਦਿਨ ਸ਼ੁਰੂ ਹੋ ਚੁੱਕਾ ਹੈ।
ਸੰਗਰੂਰ ਦੇ ਬਡਰੁੱਖਾਂ ਵਿਖੇ ਵੀ ਕਿਸਾਨਾਂ ਵੱਲੋਂ ਹਾਈਵੇ ਨੂੰ ਬੰਦ ਕੀਤਾ ਗਿਆ ਹੈ ਕਿਸਾਨਾਂ ਨੇ ਸਾਰੀ ਰਾਤ ਸੜਕਾਂ ਦੇ ਉੱਤੇ ਸੋ ਕੇ ਹੀ ਬਿਤਾਈ ਹੈ। ਜਿਸ ਤਰ੍ਹਾਂ ਕਿ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਐਮਰਜੈਂਸੀ ਸੇਵਾਵਾਂ ਦੇ ਲਈ ਰਸਤੇ ਖੁੱਲੇ ਰਹਿਣਗੇ। ਉਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲ ਰਿਹਾ ਕਿ ਕਿਸਾਨਾਂ ਵੱਲੋਂ ਵਿਆਹ ਸ਼ਾਦੀ ਵਾਸਤੇ ਜਾਂ ਫਿਰ ਕਿਸੇ ਨੇ ਕੋਈ ਦਵਾਈ ਲੈਣ ਜਾਣਾ ਜਾਂ ਫਿਰ ਕੋਈ ਹੋਰ ਕੰਮ ਦੇ ਲਈ ਜਾਣਾ ਹੋਵੇ ਤਾਂ ਉਸ ਨੂੰ ਲੰਘਣ ਦਿੱਤਾ ਜਾ ਰਿਹਾ
ਝੋਨੇ ਦੀ ਲਿਫਟਿੰਗ ਨੂੰ ਲੈਕੇ ਕਿਸਾਨਾਂ ਦਾ ਮੋਰਚਾ ਦੂਜੇ ਦਿਨ ਵੀ ਜਾਰੀ.. ਗੱਲਬਾਤ ਰਾਹੀਂ ਹੱਲ ਕੱਢਣ ਲਈ 2 ਮੰਤਰੀਆਂ ਨੇ ਸੰਭਾਲੀ ਕਮਾਨ... ਅੱਜ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨਾਲ ਕੈਬਨਿਟ ਮੰਤਰੀਆਂ ਦੀ ਬੈਠਕ.. ਮੰਤਰੀ ਲਾਲ ਚੰਦ ਕਟਾਰੂਚੱਕ ਤੇ ਗੁਰਮੀਤ ਸਿੰਘ ਖੁਡੀਆਂ ਨਾਲ ਮੀਟਿੰਗ.. ਸਰਕਾਰ ਤੇ ਕਿਸਾਨਾਂ ਦਰਮਿਆਨ ਫਗਵਾੜਾ 'ਚ ਦੁਪਹਿਰ 1 ਵਜੇ ਹੋਵੇਗੀ ਮੀਟਿੰਗ SKM (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ ਦੇ ਨੁਮਾਇੰਦੇ ਹੋਣਗੇ ਸ਼ਾਮਲ..
ਬੀਤੇ ਕੱਲ੍ਹ ਤੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ਤੇ ਸਠਿਆਲੀ ਪੁੱਲ ਤੇ ਲਗਾਇਆ ਗਿਆ ਧਰਨਾ ਦੂਸਰੇ ਦਿਨ ਵੀ ਜਾਰੀ
ਕਿਸਾਨਾਂ ਦੀ ਮੰਗ ਕਿ ਸਰਕਾਰ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਉਹਨਾਂ ਨੂੰ ਅਨਾਜ਼ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਅੱਜ ਡੇਰਾ ਬਾਬਾ ਨਾਨਕ ਪਹੁੰਚ ਰਹੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਏਗਾ ਅਤੇ ਉਸਤੋਂ ਸਵਾਲ ਪੁੱਛੇ ਜਾਣਗੇ।
ਭਗਵੰਤ ਮਾਨ ਦਾ ਟਵੀਟ
ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਖੇ ਪਾਰਟੀ ਦੇ ਪਰਿਵਾਰ ਅਤੇ ਇਨਕਲਾਬੀ ਸਾਥੀਆਂ ਨਾਲ ਮੁਲਾਕਾਤ ਹੋਵੇਗੀ, ਜ਼ਿਮਨੀ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਕੀਤੀ ਜਾਵੇਗੀ।
ਤੁਹਾਡੇ ਸਭ ਦੇ ਸਾਥ ਅਤੇ ਇਨਕਲਾਬੀ ਤੇ ਕ੍ਰਾਂਤੀਕਾਰੀ ਸੋਚ ਸਦਕਾ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਤਰੱਕੀ ਦੇ ਰਾਹ 'ਤੇ ਲਿਜਾਇਆ ਜਾਵੇਗਾ।…
— Bhagwant Mann (@BhagwantMann) October 27, 2024
ਪ੍ਰਿਤਪਾਲ ਸਿੰਘ ਬਲੀਆਵਾਲ ਦਾ ਟਵੀਟ
ਝੋਨਾ ਚੁੱਕਣ ਦੇ ਮਾਮਲੇ ਚ’
ਪੀਟਰ ਇੰਜਣ ਧੂੰਆ ਮਾਰ ਗਿਆ
ਦਰਸ਼ਨੀ ਘੋੜਾ ਸ਼ਾਲ ਪਾ ਕੇ ਕਿੱਲੇ ਨਾਲ ਬੰਨਿਆ ਖੜਾ ਰਿਹਾ@capt_amarinder ਦੇ ਇੱਕ ਗੇੜੇ ਨਾਲ
ਪੀਟਰ ਇੰਜਣ ਵੀ ਚੱਲ ਪਿਆ, ਘੋੜਾ ਵੀ ਹੀਂਗ ਪਿਆ, ਮੰਤਰੀ ਸੰਤਰੀ ਵੀ ਬਾਹਰ ਆ ਗਏ
ਵੱਡੀ ਗੱਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦੀ ਖਰੀਦ ਚ’ ਥੋੜੀ ਤੇਜੀ ਆਈWhat more u Want Mr?
— Pritpal Singh Baliawal (@PritpalBaliawal) October 27, 2024
ਸਰਹੱਦ ਪਾਰ ਤੋਂ ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ
2 ਡਰੋਨ ਅਤੇ ਅੱਧਾ ਕਿਲੋ ਹੀਰੋਇਨ ਹੋਈ ਬਰਾਮਦ ,ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਸਾਂਝਾ ਆਪਰੇਸ਼ਨ, ਅਟਾਰੀ ਸਰਹੱਦ ਤੇ ਪਿੰਡ ਰਾਜਤਾਲ ਤੋ ਬਾਰਡਰ ਸਿਕਿਉਰਟੀ ਫੋਰਸ ਅਤੇ ਪੰਜਾਬ ਪੁਲਿਸ ਨੂੰ ਦੋ ਡਰੋਨ ਅਤੇ ਅੱਧਾ ਕਿਲੋ ਹੀਰੋਇਨ ਹੋਈ ਬਰਾਮਦ।
ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬ ਕੀਤੇ ਸਿੱਖ ਸਾਹਮਣੇ ਕਿਸੇ "ਜਥੇਦਾਰ ਸਾਹਿਬ" ਵੱਲੋਂ ਤਲਖੀ ਵਿੱਚ ਆਕੇ
ਭੈਣ ਚੋ.. ਅਤੇ ਸਾਲਾ
ਸ਼ਬਦ ਦੀ ਵਰਤੋਂ ਕਰਨਾ ਕੀ ਜਾਇਜ ਹੈ ?
(ਸਬੂਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜਾਰੀ ਕੀਤੀ ਜਾਵੇ)
ਸੰਗਰੂਰ ਦੇ ਲਹਿਰਾਗਾਗਾ ਨੇੜੇ ਜਾਖਲ ਬੁਢਲਾਡਾ ਰੋਡ 'ਤੇ ਦੇਰ ਰਾਤ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ।
ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਖੁਸ਼ਕਿਸਮਤੀ ਨਾਲ ਉਸ ਸਮੇਂ ਬੱਸ ਵਿੱਚ ਕੋਈ ਵੀ ਸਵਾਰੀ ਮੌਜੂਦ ਨਹੀਂ ਸੀ। ਜਾਣਕਾਰੀ ਮੁਤਾਬਕ ਬੱਸ ਚਾਲਕ ਕਾਰ 'ਚ ਹਵਾ ਭਰਨ ਲਈ ਪੈਟਰੋਲ ਪੰਪ ਨੇੜੇ ਰੁਕਿਆ ਸੀ, ਉਸੇ ਸਮੇਂ ਇੰਜਣ 'ਚੋਂ ਧੂੰਆਂ ਨਿਕਲਣ ਲੱਗਾ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਾਲੇ ਪਾਸੇ ਤੋਂ ਆ ਰਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ।
ਭਾਜਪਾ ਆਗੂ ਗਵਰਨਰ ਨੂੰ ਮਿਲ ਕੇ ਬਾਹਰ ਆਏ ਲੀਡਰ , ਕੀਤੀ ਪ੍ਰੈੱਸ ਕਾਨਫਰੰਸ
ਪੰਜਾਬ ਦੇ ਲੋਕ ਦੀਵਾਲੀ ਵਧੀਆ ਤਰੀਕੇ ਨਾਲ ਮਨਾ ਸਕਣ
ਤਿਉਹਾਰਾਂ ਦਾ ਸੀਜ਼ਨ ਹੈ ਇਹ ਸਮਾਂ ਕਿਸਾਨਾਂ ਦਾ ਸੜਕਾਂ ਤੇ ਬੈਠਣ ਦਾ ਨਹੀਂ ਹੈ। ਸਰਕਾਰ ਉਨਾਂ ਦੀ ਫ਼ਸਲ ਖਰੀਦੇ ਅਤੇ ਲਿਫਟਿੰਗ ਕਰਵਾਏ
ਕਿਉਂ ਕਿ ਕੇਂਦਰ ਸਰਕਾਰ ਆਪਣਾ ਫਰਜ਼ ਨਿਭਾ ਚੁੱਕੀ ਹੈ, 43 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤੇ ਹਨ
ਇਸ ਸਰਕਾਰ ਦੇ ਆਗੂ ਤੇ ਮੰਡੀਆਂ ਵਿੱਚ ਹੀ ਨਹੀਂ ਜਾ ਰਹੇ
ਜੋ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਉਹਨਾਂ ਦੀ ਮੰਗ ਸੁਣਨੀ ਚਾਹੀਦੀ ਹੈ
ਅਜਿਹਾ ਹੀ ਮਸਲਾ ਇਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੀ ਸਰਕਾਰ ਵੇਲੇ ਵੀ ਆਇਆ ਸੀ
ਉਦੋ ਸਰਕਾਰ ਨੇ ਤੁਰੰਤ ਮਸਲਾ ਹੱਲ ਕਰ ਦਿੱਤਾ
ਜ਼ਿੰਮੇਵਾਰ ਸਿਰਫ ਅੱਜ ਦੀ ਸਰਕਾਰ ਹੈ
20 ਫੀਸਦੀ FCI ਝੋਨਾ ਚੱਕਦੀ ਹੈ
80 ਫੀਸਦੀ ਪੰਜਾਬ ਦੀ ਖ਼ਰੀਦ ਏਜੰਸੀਆਂ ਝੋਨਾ ਚੱਕਦੀਆ ਹਨ
ਪਰ ਅੱਜ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਕਿੱਥੇ ਹਨ
ਅੱਜ ਮੰਡੀਆਂ ਵਿੱਚ ਬਾਰਦਾਨਾ ਵੀ ਨਹੀਂ ਹੈ
ਇਹ ਸਰਕਾਰ ਦੀ ਮਿਸ ਮੈਨੇਜਮੈਂਟ ਹੈ
ਆਮ ਆਦਮੀ ਪਾਰਟੀ ਲੋਕ ਸਭਾ ਸੀਟਾਂ ਹਾਰੀ ਹੈ ਅਤੇ ਉਸ ਦਾ ਬਦਲਾ ਕਿਸਾਨਾਂ ਤੋਂ ਲੈ ਰਹੀ ਹੈ: ਰਾਣਾ ਗੁਰਮੀਤ ਸੋਢੀ
ਨਰਿੰਦਰ ਮੋਦੀ ਦਾ ਟਵੀਟ
Congratulations to Arjun Erigaisi for crossing the 2800 mark in live chess ratings! This is a phenomenal feat. His exceptional talent and perseverance make our entire nation proud. In addition to being a great personal milestone, it will also inspire many more youngsters to play…
— Narendra Modi (@narendramodi) October 27, 2024
ਲਾਈਵ ਸ਼ਤਰੰਜ ਰੇਟਿੰਗਾਂ ਵਿੱਚ 2800 ਦਾ ਅੰਕੜਾ ਪਾਰ ਕਰਨ ਲਈ ਅਰਜੁਨ ਇਰੀਗੇਸੀ ਨੂੰ ਵਧਾਈਆਂ! ਇਹ ਇੱਕ ਅਦਭੁਤ ਕਾਰਨਾਮਾ ਹੈ। ਉਸਦੀ ਬੇਮਿਸਾਲ ਪ੍ਰਤਿਭਾ ਅਤੇ ਲਗਨ ਸਾਡੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਾਉਂਦੀ ਹੈ। ਇੱਕ ਮਹਾਨ ਨਿੱਜੀ ਮੀਲ ਪੱਥਰ ਹੋਣ ਦੇ ਨਾਲ, ਇਹ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਤਰੰਜ ਖੇਡਣ ਅਤੇ ਵਿਸ਼ਵ ਪੱਧਰ 'ਤੇ ਚਮਕਣ ਲਈ ਵੀ ਪ੍ਰੇਰਿਤ ਕਰੇਗਾ। ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।
Punjab News: ਰਾਜਪਾਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024 ਨੂੰ ਦਿੱਤੀ ਪ੍ਰਵਾਨਗੀ
ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ-2024 ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਹੁਣ ਹਰ ਸਾਲ ਦੀ ਬਜਾਏ ਤਿੰਨ ਸਾਲ ਬਾਅਦ ਅੱਗ ਨਾਲ ਸਬੰਧਤ ਐਨਓਸੀ ਲੈਣੀ ਪਵੇਗੀ। ਇਸ ਤੋਂ ਇਲਾਵਾ, ਬਿੱਲ ਅੱਗ ਨਾਲ ਸਬੰਧਤ ਗਤੀਵਿਧੀਆਂ ਦਾ ਨਿਰੀਖਣ ਕਰਨ ਅਤੇ ਖਰਾਬ ਪ੍ਰਦਰਸ਼ਨ ਨੂੰ ਸਜ਼ਾ ਦੇਣ ਲਈ ਇੱਕ ਰੈਗੂਲੇਟਰੀ ਢਾਂਚਾ ਵੀ ਬਣਾਏਗਾ।
ਪੰਜਾਬ ਭਾਜਪਾ ਦਾ ਵਫ਼ਦ ਰਾਜ ਭਵਨ ਪਹੁੰਚਿਆ
ਵਿਜੇ ਸਾਂਪਲਾ , ਹਰਜੀਤ ਗਰੇਵਾਲ ,ਪ੍ਰਨੀਤ ਕੌਰ, ਫਤਿਹ ਜੰਗ ਸਿੰਘ ਬਾਜਵਾ , ਰਾਣਾ ਗੁਰਮੀਤ ਸਿੰਘ ਸੋਢੀ ਸਮੇਤ ਕਈ ਸੀਨੀਅਰ ਲੀਡਰ ਵਫ਼ਦ ਵਿੱਚ ਮੌਜੂਦ
ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਸਬੰਧੀ ਆ ਰਹੀਆਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
ਜਗਰਾਉਂ ਪੁਲਿਸ ਨੇ ਬਜ਼ੁਰਗ ਐਨਆਰਆਈ ਦੀ ਕੋਠੀ ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਪਤਨੀ ਗੁਰਪ੍ਰੀਤ ਗੁਰੀ ਅਤੇ ਉਸਦੇ ਛੇ ਸਾਥੀਆਂ ਤੇ ਮਾਮਲਾ ਕੀਤਾ ਦਰਜ
ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਲਿਫਟਿੰਗ ਨੇ ਰਫਤਾਰ ਫੜੀ - ਪਿਛਲੇ 6 ਦਿਨਾਂ 'ਚ ਤਿੰਨ ਗੁਣਾ ਵਧੀ ਲਿਫਟਿੰਗ - 21 ਅਕਤੂਬਰ ਨੂੰ ਲਿਫਟਿੰਗ 1.39 LMT ਸੀ, 26 ਅਕਤੂਬਰ ਨੂੰ ਇਹ ਵਧ ਕੇ 3.83 LMT ਹੋ ਗਈ ਹੈ - ਹਰ ਵਾਰ ਲਿਫਟਿੰਗ ਵਿੱਚ ਤੇਜੀ ਦੇਖਣ ਨੂੰ ਮਿਲ ਰਹੀ ਹੈ। ਦਿਨ ਸੋਮਵਾਰ ਤੋਂ ਪਿਛਲੇ 6 ਦਿਨਾਂ ਦਾ ਤੇਜ਼ੀ ਲਿਫਟਿੰਗ ਡਾਟਾ: 21ਵੀਂ: 139172 MT, 22ਵਾਂ: 231124 MT 23ਵਾਂ: 204129 MT 24ਵਾਂ: 262890 MT 25ਵਾਂ: 282055 MT 26ਵਾਂ: 41638 MT ਅੱਜ ਮਿਲ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦਾ ਚੋਣਾਵੀ ਦੌਰਾ
ਅੱਜ ਮੁੱਖ ਮੰਤਰੀ ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ਮੀਟਿੰਗ ਕਰਨਗੇ
ਮੁੱਖ ਮੰਤਰੀ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਪੈਂਦੇ ਪਿੰਡ ਮਹਿਟੀਆਣਾ ਵਿਖੇ ਪੁੱਜਣਗੇ।
ਮੁੱਖ ਮੰਤਰੀ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਲਾਨੌਰ ਜਾਣਗੇ
#ਚੰਡੀਗੜ੍ਹ: ਝੋਨੇ ਦੀ ਲਿਫਟਿੰਗ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਅਗਵਾਈ ਵਿੱਚ ਭਾਜਪਾ ਦਾ ਇੱਕ ਵਫ਼ਦ ਅੱਜ ਸਵੇਰੇ 10:30 ਵਜੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਿਲੇਗਾ। ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਲ ਇੰਡੀਆ ਰੇਡੀਓ 'ਤੇ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਦੇਸ਼-ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਪ੍ਰਧਾਨ ਮੰਤਰੀ ਦੀ 115ਵੀਂ ਮਨ ਕੀ ਬਾਤ ਹੋਵੇਗੀ।
ਡੀ.ਜੀ.ਪੀ ਪੰਜਾਬ ਪੁਲਿਸ
#Biggest Heroin seizure in #Punjab: In an intelligence-led operation, @PunjabPoliceInd busts a cross-border smuggling racket and apprehends two associates of Foreign-based drug smuggler Navpreet Singh @ Nav Bhullar and recovers 105 Kg Heroin, 31.93 Kg Caffeine Anhydrous, 17 Kg… pic.twitter.com/D8EdVABCCC
— DGP Punjab Police (@DGPPunjabPolice) October 27, 2024
ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕਰਨਗੇ ਵਰਕਰਾਂ ਨਾਲ ਮੀਟਿੰਗ
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.