Home >>Punjab

Union Budget 2025 live: 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ, ਸੀਤਾਰਮਨ ਦਾ ਬਜਟ ਵਿੱਚ ਮਿਡਲ ਕਲਾਸ ਲਈ ਵੱਡਾ ਐਲਾਨ

ਬਜਟ 2025 ਲਾਈਵ:  ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਅੱਜ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ 2025-26 ਲਈ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਪੜ੍ਹੋ ਇਸ ਬਜਟ ਨਾਲ ਸਬੰਧਤ ਹਰ ਅੱਪਡੇਟ।  

Advertisement
Union Budget 2025 live: 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ, ਸੀਤਾਰਮਨ ਦਾ ਬਜਟ ਵਿੱਚ ਮਿਡਲ ਕਲਾਸ ਲਈ ਵੱਡਾ ਐਲਾਨ
Manpreet Singh|Updated: Feb 01, 2025, 12:31 PM IST
Share
LIVE Blog

ਬਜਟ 2025 ਲਾਈਵ: ਸੰਸਦ ਦਾ ਬਜਟ ਸੈਸ਼ਨ ਸ਼ੁੱਕਰਵਾਰ, 31 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰ ਰਹੇ ਹਨ। ਵਿੱਤੀ ਸਾਲ 2025-26 ਲਈ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਦਾ ਬਜਟ ਭਾਸ਼ਣ 11 ਵਜੇ ਸ਼ੁਰੂ ਹੋ ਗਿਆ ਹੈ। ਇਸ ਵਿੱਚ ਕਈ ਐਲਾਨਾਂ ਦੀ ਉਮੀਦ ਹੈ। ਆਮ ਜਨਤਾ ਤੋਂ ਲੈ ਕੇ ਕਾਰਪੋਰੇਟ ਜਗਤ ਤੱਕ, ਹਰ ਕੋਈ ਇਸ ਬਜਟ ਦਾ ਇੰਤਜ਼ਾਰ ਕਰ ਰਿਹਾ ਸੀ। ਮਹਿੰਗਾਈ ਅਤੇ ਟੈਕਸ ਦੇ ਨਾਲ-ਨਾਲ, ਸਰਕਾਰ ਵੱਲੋਂ ਮੱਧ ਵਰਗ ਸੰਬੰਧੀ ਕਈ ਐਲਾਨ ਵੀ ਸੰਭਵ ਹਨ। ਇਸ ਸਾਲ ਦਾ ਬਜਟ ਵੀ ਪਿਛਲੇ ਤਿੰਨ ਸਾਲਾਂ ਵਾਂਗ ਪੇਪਰਲੈੱਸ ਹੈ, ਭਾਵ ਵਿੱਤ ਮੰਤਰੀ ਲਾਲ ਕੱਪੜੇ ਵਿੱਚ ਲਪੇਟਿਆ ਬ੍ਰੀਫਕੇਸ ਲੈ ਕੇ ਸੰਸਦ ਪਹੁੰਚੇ ਹਨ। ਬਜਟ ਨਾਲ ਸਬੰਧਤ ਹਰ ਛੋਟੀ-ਵੱਡੀ ਅਪਡੇਟ ਪੜ੍ਹਨ ਦੇ ਲਈ ਸਾਡੇ ਨਾਲ ਜੁੜੇ ਰਹੋ..

Read More
{}{}