Home >>Punjab

Longowal Drug Overdose: ਲੌਂਗੋਵਾਲ ਦੇ 17 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

Longowal Drug Overdose:  ਪੰਜਾਬ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਬੀਤੇ ਦਿਨੀ ਪੰਜਾਬ ਦੇ ਮਾਨਸਾ ਵਿੱਚ ਵੀ 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ।

Advertisement
Longowal Drug Overdose: ਲੌਂਗੋਵਾਲ ਦੇ 17 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
Riya Bawa|Updated: Jun 13, 2024, 09:00 AM IST
Share

Longowal Punjab youth dead/ਰਾਮ ਨਰਾਇਣ ਕਨਾਲਪੰਜਾਬ ਵਿੱਚ ਨਸ਼ਾ ਦਿਨੋ- ਦਿਨ ਵੱਧ ਰਿਹਾ ਹੈ। ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਨਸ਼ੇ ਦਾ ਦੈਂਤ ਆਏ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਹੈ। ਲੌਂਗੋਵਾਲ ਦੇ 17 ਸਾਲਾ ਨੌਜਵਾਨ ਦੀ ਨਸ਼ੇ ਦੇ ਟੀਕੇ ਲੱਗਣ ਕਾਰਨ ਮੌਤ ਹੋ ਗਈ ਹੈ। 

ਪੁਸ਼ਟੀ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਮ੍ਰਿਤਕ ਦੇ ਦੋ ਦੋਸਤਾਂ 'ਤੇ ਦੋਸ਼ ਲੱਗੇ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਖ਼ਬਰ ਹੈ।

ਫਿਲਹਾਲ ਪੁਲਿਸ ਕੈਮਰੇ ਦੇ ਸਾਹਮਣੇ ਆਉਣ ਤੋਂ ਬਚ ਰਹੀ ਹੈ ਲੌਂਗੋਵਾਲ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਕਣਕ ਦੇ ਸੀਜ਼ਨ ਵਿੱਚ ਮਿਹਨਤ ਮਜ਼ਦੂਰੀ ਕਰਕੇ ਕਮਾਏ ਪੈਸੇ ਘਰ ਨੂੰ ਦੇਣ ਦੀ ਬਜਾਏ ਲੌਂਗੋਵਾਲ ਦਾ ਇੱਕ 17 ਸਾਲਾ ਨੌਜਵਾਨ ਆਪਣੇ ਦੋਸਤਾਂ ਦੇ ਪ੍ਰਭਾਵ ਹੇਠ ਘਰ ਤੋਂ ਚਲਾ ਗਿਆ ਅਤੇ ਘਰ ਵਾਪਸ ਨਹੀਂ ਆਇਆ ਜਦੋਂ ਉਹ ਘਰ ਪਰਤਿਆ ਤਾਂ ਆਈ ਤਾਂ ਉਸ ਦੀ ਲਾਸ਼  ਵਾਪਸ ਆਈ ਹੈ।

ਇਹ ਵੀ ਪੜ੍ਹੋ: Mansa Drug Overdose: 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਿਰਤਕ ਦੇ ਦੋ ਦੋਸਤ ਉਸ ਨੂੰ ਸਵੇਰੇ ਤੋਂ ਲੈ ਗਏ ਜਦੋਂ ਉਨ੍ਹਾਂ ਨੇ ਉਸ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਉਹ ਨਹੀਂ ਮਿਲਿਆ ਪਰ ਬਾਅਦ 'ਚ ਉਸ ਦੀ ਲਾਸ਼ ਹੀ ਮਿਲੀ। ਇਸ ਘਟਨਾ ਨਾਲ ਇਲਾਕੇ ਵਿੱਚ ਸੋਕ ਦਾ ਮਾਹੌਲ ਹੈ। ਪੁਲਿਸ ਕੈਮਰੇ ਦੇ ਸਾਹਮਣੇ ਆਉਣ ਤੋਂ ਗ਼ੁਰੇਜ਼ ਕਰ ਰਹੀ ਹੈ ਪਰ ਪੰਚਾਇਤ ਮੈਂਬਰ ਨੇ ਇਕ ਗ੍ਰਿਫਤਾਰੀ ਲਈ ਕਹਿ ਰਹੀ ਹੈ।

ਇਹ ਵੀ ਪੜ੍ਹੋ Sangrur News: ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਮਾਂ ਬਾਪ ਦਾ ਰੋ-ਰੋ ਬੁਰਾ ਹਾਲ, ਪੁਲਿਸ ਨਹੀਂ ਕਰ ਰਹੀ ਕਾਰਵਾਈ

ਗੌਰਤਲਬ ਹੈ ਕਿ ਪੰਜਾਬ ਦੇ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋ ਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਹੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਨਸ਼ੇ ਨੂੰ ਲੈ ਕੇ ਹਾਲਾਤ ਕੋਈ ਜਿਆਦਾ ਚੰਗੇ ਨਹੀਂ ਹਨ। 

Read More
{}{}