Ludhiana Murder News: ਲੁਧਿਆਣਾ ਵਿੱਚ ਐਤਵਾਰ ਸ਼ਾਮ ਗਿੱਲ ਰੋਡ ਉਤੇ ਰੇਲਵੇ ਲਾਈਨ ਦੇ ਕੋਲ ਖੇਤਾਂ ਵਿਚ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਸੀ। ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਸਦਰ ਥਾਣਾ ਪੁਲਸ ਨੇ 6 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ। ਕਾਤਲ ਹੋਰ ਕੋਈ ਨਹੀਂ ਸਗੋਂ ਔਰਤ ਦਾ ਪ੍ਰੇਮੀ ਹੈ। ਉਸ ਨਾਲ ਕਰੀਬ 10 ਸਾਲ ਪਹਿਲਾਂ ਫੇਸਬੁੱਕ ਰਾਹੀਂ ਮੁਲਾਕਾਤ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਪ੍ਰੇਮੀ ਨੂੰ ਉਸ ਦੇ ਰਿਸ਼ਤੇ ਉਪਰ ਸ਼ੱਕ ਹੋਣ ਲੱਗਾ ਤੇ ਉਸ ਦੀ ਪ੍ਰੇਮਿਕਾ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਉਸਦਾ ਪ੍ਰੇਮੀ ਉਸ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ। ਇਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਲੱਗ ਪਈ ਸੀ। ਮੁਲਜ਼ਮ ਦੀ ਪਛਾਣ ਪਿੰਡ ਧਾਂਦਰਾ (37) ਵਾਸੀ ਜਸਬੀਰ ਸਿੰਘ ਉਰਫ਼ ਜੱਸੀ ਵਜੋਂ ਹੋਈ ਹੈ। ਜੱਸੀ ਵਿਆਹਿਆ ਹੋਇਆ ਹੈ। ਉਸ ਦੀ ਕਰੀਬ ਸਾਢੇ 4 ਸਾਲ ਦੀ ਇੱਕ ਬੇਟੀ ਹੈ।
ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਦੇਵ ਸਿੰਘ ਨੇ ਦੱਸਿਆ ਕਿ 6 ਘੰਟਿਆਂ ਦੇ ਅੰਦਰ ਹੀ ਐਸ.ਐਚ.ਓ ਹਰਸ਼ਵੀਰ ਸਿੰਘ ਅਤੇ ਏ.ਸੀ.ਪੀ ਗੁਰਇਕਬਾਲ ਸਿੰਘ ਦੀ ਟੀਮ ਨੇ ਮਾਮਲੇ ਨੂੰ ਸੁਲਝਾ ਲਿਆ ਹੈ। ਮੁਲਜ਼ਮ ਜਸਵੀਰ ਨੇ ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਸ ਦੇ ਸੰਦੀਪ ਕੌਰ ਨਾਲ ਪਿਛਲੇ 10 ਸਾਲਾਂ ਤੋਂ ਸਬੰਧ ਸਨ। ਸੰਦੀਪ ਕੌਰ ਦਾ 7 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦੀ ਇੱਕ 13 ਸਾਲ ਦੀ ਬੇਟੀ ਹੈ। ਉਹ ਕੈਨੇਡਾ ਜਾਣਾ ਚਾਹੁੰਦੀ ਸੀ। ਜਸਵੀਰ ਨੂੰ ਸ਼ੱਕ ਸੀ ਕਿ ਉਹ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਦੀ ਹੈ।
ਇਸ ਕਾਰਨ ਉਸ ਨੂੰ ਕੈਨੇਡਾ ਜਾਣ ਤੋਂ ਰੋਕ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ 4 ਅਗਸਤ ਨੂੰ ਝਗੜਾ ਹੋਇਆ ਗੁੱਸੇ ਵਿੱਚ ਮੁਲਜ਼ਮ ਪ੍ਰੇਮੀ ਸੰਦੀਪ ਕੌਰ ਨੂੰ ਰਿੰਗ ਰੋਡ ਸਿਟੀ ਪਿੰਡ ਗਿੱਲ ਵਿੱਚ ਇੱਕ ਖਾਲੀ ਪਲਾਟ ਵਿੱਚ ਲੈ ਗਿਆ ਅਤੇ ਚਾਕੂ ਨਾਲ ਉਸਦਾ ਗਲਾ ਵੱਢ ਦਿੱਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਿਸਟਾ ਕਾਰ ਚਿੱਟੇ ਰੰਗ ਦਾ ਨੰਬਰ ਪੀਬੀ-13-ਏਬੀ-3945, ਚਾਕੂ ਅਤੇ ਐਕਟਿਵਾ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮ ਜਸਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਔਰਤ ਮੁੰਡੀਆ ਕਲਾਂ ਇਲਾਕੇ ਦੀ ਰਹਿਣ ਵਾਲੀ 35 ਸਾਲਾ ਸੰਦੀਪ ਕੌਰ ਸੀ। ਉਸ ਦੀ ਲਾਸ਼ ਗਿੱਲ ਰੋਡ ''ਤੇ ਰੇਲਵੇ ਲਾਈਨ ਨੇੜੇ ਖਾਲੀ ਪਲਾਟ ਵਿਚੋਂ ਮਿਲੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ''ਤੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਮੋਬਾਈਲ ਡਿਟੇਲ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮਾਮਲਾ ਸੁਲਝਾ ਲਿਆ ਗਿਆ ਹੈ।
ਇਹ ਵੀ ਪੜ੍ਹੋ : Paris Olympics: ਯੂਕ੍ਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਵਿਨੇਸ਼ ਫੋਗਾਟ ਕੁਸ਼ਤੀ ਦੇ ਸੈਮੀਫਾਈਨਲ ਵਿੱਚ ਪੁੱਜੀ