Home >>Punjab

Ludhiana News: ਲੁਧਿਆਣਾ ਵਿੱਚ 2 ਸਕੀਆਂ ਭੈਣਾਂ ਬਾਸਕਿਟਬਾਲ 'ਚ ਚਮਕਾ ਰਹੀਆਂ ਨਾਮ

Ludhiana News:  ਲੁਧਿਆਣਾ ਵਿੱਚ ਦੋ ਸਖੀਆਂ ਭੈਣਾਂ ਬਾਸਕਿਟਬਾਲ ਵਿੱਚ ਚੰਗਾ ਖੇਡ ਖੇਡ ਕੇ ਆਪਣਾ ਅਤੇ ਦੇਸ਼ ਦਾ ਨਾਮ ਕਰ ਰਹੀਆਂ ਨੇ ਰੋਸ਼ਨ। ਦੋਵੇਂ ਭੈਣਾਂ ਇੰਡੀਆ ਟੀਮ ਵਿੱਚ ਖੇਲਣ ਦੀਆਂ ਚਾਹਵਾਨ ਦੇਸ਼ ਅਤੇ ਵਿਦੇਸ਼ ਵਿੱਚ ਜੂਨੀਅਰ ਗੇਮਸ ਖੇਲ ਕੇ ਲੈ ਕਈ ਮੈਡਲ ਚੁੱਕੀਆਂ ਨੇ। 

Advertisement
Ludhiana News: ਲੁਧਿਆਣਾ ਵਿੱਚ 2 ਸਕੀਆਂ ਭੈਣਾਂ ਬਾਸਕਿਟਬਾਲ 'ਚ ਚਮਕਾ ਰਹੀਆਂ ਨਾਮ
Riya Bawa|Updated: May 28, 2024, 06:33 AM IST
Share

Ludhiana News: ਲੁਧਿਆਣਾ ਦੀਆਂ ਦੋ ਸਖੀਆਂ ਭੈਣਾਂ ਜੋਂ ਕਿ ਇਕ ਬਾਰਵੀਂ ਕਲਾਸ ਪਾਸ ਕਰ ਚੁੱਕੀ ਦੂਸਰੀ ਦਸਵੀਂ ਕਲਾਸ ਵਿੱਚ ਪੜ੍ਹ ਰਹੀ ਹੈ। ਦੋਨੇ ਭੈਣਾਂ ਲੁਧਿਆਣਾ ਵਿਚ ਪੰਜਾਬ ਬਾਸਕਿਟ ਬਾਲ ਐਸੋਸੀਏਸ਼ਨ ਦੇ ਕੋਚਿੰਗ ਸੈਂਟਰ ਵਿੱਚ ਟ੍ਰੇਨਿੰਗ ਲੈ ਕੇ ਹੁਣ ਤੱਕ ਕਈ ਮੈਡਲ ਪ੍ਰਾਪਤ ਕਰ ਚੁੱਕੀਆਂ ਹਨ। ਵੱਡੀ ਭੈਣ 14 ਤੋਂ 15 ਬਾਸਕਿਟ ਬਾਲ ਜੂਨੀਅਰ ਦੇ ਮੁਕਾਬਲਿਆਂ ਵਿੱਚ ਭਾਗ ਲਏ ਕੇ 6 ਤੋਂ 7 ਮੈਡਲ ਲਏ ਚੁੱਕੀ ਹੈ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਬਾਸਕਟ ਬਾਲ ਦੇ ਟੂਰਨਾਮੈਂਟ ਖੇਡ ਕੇ ਮੈਡਲ ਪ੍ਰਾਪਤ ਕਰ ਚੁੱਕੀ। ਸਰਕਾਰ ਦੀ ਖੇਲੋ ਇੰਡੀਆ ਸਕੀਮ ਤਹਿਤ ਸਕਾਲਰਸ਼ਿਪ ਵੀ ਮਿਲ ਰਹੀ ਹੈ। 

ਛੋਟੀ ਭੈਣ ਪਵਨ ਪ੍ਰੀਤ ਵੀ ਸਬ ਯੂਨੀਅਰ ਬਾਸਕਿਟ ਬਾਲ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਹੋਏ ਮੁਕਾਬਲਿਆਂ ਵਿੱਚ ਭਾਗ ਲਏ ਕੇ ਮੈਡਲ ਲਏ ਚੁੱਕੀ ਹੈ। ਦੋਨੇ ਭੈਣਾਂ (Ludhiana sisters news) ਨੂੰ ਖੇਡਾਂ ਵਿੱਚ ਉਤਸ਼ਾਹਤ ਕਰਨ ਲਈ ਉਹਨਾਂ ਦੀ ਮਾਂ ਅਤੇ ਕੋਚ ਦਾ ਵੱਡਾ ਯੋਗਦਾਨ ਕੋਚ ਸਲੋਨੀ ਨੇ ਜਾਣਕਾਰੀ ਦਿੱਤੀ ਕਿ 2018 ਦੇ ਵਿੱਚ ਦੋਨੇ ਭੈਣਾਂ ਕੋਚਿੰਗ ਸੈਂਟਰ ਵਿੱਚ ਆਈਆਂ ਸਨ ਅਤੇ ਉਥੋਂ ਕੋਚਿੰਗ ਲੈ ਕੇ ਚੰਗਾ ਖੇਡ ਖੇਡ ਰਹੀਆਂ ਨੇ ਅਤੇ ਇਸ ਤੋਂ ਬਾਅਦ ਇੰਡੀਆ ਖੇਡਣ ਦੀ ਤਿਆਰੀ ਕਰ ਰਹੀਆਂ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

ਕੋਮਲ ਪ੍ਰੀਤ ਤੇ ਪਵਨ ਦੀ ਮਾਤਾ ਨੇ ਕਿਹਾ ਕਿ ਸਵੇਰੇ 5:30 ਵਜੇ ਬਾਸ ਦੇ ਗਰਾਊਂਡ ਵਿੱਚ ਟ੍ਰੇਨਿੰਗ ਲਈ ਦੋਨੇ ਭੈਣਾਂ ਪਹੁੰਚ ਜਾਂਦੀਆਂ ਨੇ ਅਤੇ ਉਹ ਵੀ ਉਹਨਾਂ ਦੇ ਨਾਲ ਆਉਂਦੇ ਨੇ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਦੋਨੇ ਭੈਣਾਂ ਟਰੇਨਿੰਗ ਲੈਂਦੀਆਂ ਨੇ ਅਤੇ ਦਿਨ ਵਿੱਚ ਆਪਣੀ ਪੜ੍ਹਾਈ ਅਤੇ ਹੋਰ ਕੰਮ ਕਰਦੀਆਂ ਨੇ। ਮਾਂ ਦੀ ਇੱਛਾ ਹੈ ਕਿ ਦੋਨੇ ਭੈਣਾਂ (Ludhiana sisters news) ਆਪਣਾ ਭਵਿੱਖ ਚੰਗਾ ਬਣਾਉਣ ਅਤੇ ਚੰਗਾ ਖੇਡ ਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ।

ਇਹ ਵੀ ਪੜ੍ਹੋ:Mansa News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੈਲੰਜ਼
 

Read More
{}{}