Home >>Punjab

Ludhiana News: ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜਾਰੀ, CCTV ਕੈਮਰਿਆਂ ਹੇਠ ਹੋ ਰਹੀ ਵੋਟਿੰਗ

Ludhiana Bar Association Elections: ਚੋਣ ਅਧਿਕਾਰੀ ਗੁਰਪ੍ਰੀਤ ਅਰੋੜਾ, ਸਹਾਇਕ ਚੋਣ ਅਧਿਕਾਰੀ ਰਾਜੇਸ਼ ਵਰਮਾ ਨੇ ਦੱਸਿਆ ਕਿ ਬਿਨਾਂ ਕਿਸੇ ਲੰਚ ਬ੍ਰੇਕ ਦੇ ਸ਼ਾਮ 5 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਨਿਰਪੱਖ ਚੋਣਾਂ ਕਰਵਾਉਣ ਲਈ 15 ਸੀਸੀਟੀਵੀ ਕੈਮਰੇ ਵਿਸ਼ੇਸ਼ ਤੌਰ ’ਤੇ ਲਗਾਏ ਗਏ ਹਨ।  

Advertisement
Ludhiana News: ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜਾਰੀ, CCTV ਕੈਮਰਿਆਂ ਹੇਠ ਹੋ ਰਹੀ ਵੋਟਿੰਗ
Bharat Sharma |Updated: Dec 15, 2023, 01:39 PM IST
Share

Ludhiana Bar Association Elections: ਲੁਧਿਆਣਾ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਵਕੀਲ ਆਪਣੀ ਵੋਟ ਪਾਉਣ ਲਈ ਪਹੁੰਚ ਰਹੇ ਹਨ। ਸਾਰੇ ਉਮੀਦਵਾਰਾਂ ਨੇ ਪੋਲਿੰਗ ਸਟੇਸ਼ਨਾਂ ਤੋਂ ਕੁਝ ਦੂਰੀ 'ਤੇ ਆਪਣੇ ਬੂਥ ਬਣਾਏ ਹੋਏ ਹਨ। ਸੀਸੀਟੀਵੀ ਦੀ ਨਿਗਰਾਨੀ ਹੇਠ ਵੋਟਿੰਗ ਕਰਵਾਈ ਜਾ ਰਹੀ ਹੈ। ਕੁੱਲ 2994 ਵੋਟਰ ਵੋਟ ਪਾਉਣਗੇ। 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।

ਚੋਣ ਅਧਿਕਾਰੀ ਗੁਰਪ੍ਰੀਤ ਅਰੋੜਾ, ਸਹਾਇਕ ਚੋਣ ਅਧਿਕਾਰੀ ਰਾਜੇਸ਼ ਵਰਮਾ ਨੇ ਦੱਸਿਆ ਕਿ ਬਿਨਾਂ ਕਿਸੇ ਲੰਚ ਬ੍ਰੇਕ ਦੇ ਸ਼ਾਮ 5 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਨਿਰਪੱਖ ਚੋਣਾਂ ਕਰਵਾਉਣ ਲਈ 15 ਸੀਸੀਟੀਵੀ ਕੈਮਰੇ ਵਿਸ਼ੇਸ਼ ਤੌਰ ’ਤੇ ਲਗਾਏ ਗਏ ਹਨ। ਪ੍ਰਧਾਨ ਦੇ ਅਹੁਦੇ ਲਈ ਚੇਤਨ ਵਰਮਾ ਅਤੇ ਟੀਪੀਐਸ ਧਾਲੀਵਾਲ ਵਿਚਾਲੇ ਮੁਕਾਬਲਾ ਹੈ। ਟੀਪੀਐਸ ਧਾਲੀਵਾਲ ਇਸ ਤੋਂ ਪਹਿਲਾਂ ਤਿੰਨ ਵਾਰ ਕੇਂਦਰੀ ਸਕੱਤਰ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ:  Bar Association Elections: ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ, 2994 ਵਕੀਲ ਕਰਨਗੇ ਆਪਣੀ ਵੋਟ ਦਾ ਇਸਤੇਮਾਲ 

2994 ਵੋਟਰ 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 2994 ਵੋਟਰ 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਸੀਨੀਅਰ ਐਡਵੋਕੇਟ ਬੀਕੇ ਗੋਇਲ ਨੂੰ ਅਬਜ਼ਰਵਰ, ਰਜਨੀਸ਼ ਗੁਪਤਾ ਅਤੇ ਵਿਜੇ ਸੱਭਰਵਾਲ ਨੂੰ ਸਹਾਇਕ ਨਿਗਰਾਨ ਨਿਯੁਕਤ ਕੀਤਾ ਹੈ।

ਇਨ੍ਹਾਂ ਅਹੁਦਿਆਂ ਲਈ ਇਹ ਉਮੀਦਵਾਰ ਚੋਣ ਲੜ ਰਹੇ ਹਨ। ਮੀਤ ਪ੍ਰਧਾਨ ਦੇ ਅਹੁਦੇ ਲਈ ਅਨਿਲ ਸਾਗਰ, ਸੰਦੀਪ ਅਰੋੜਾ, ਜਗਜੀਤ ਸਿੰਘ, ਸੌਰਭ ਕੇ ਮਹੇਸ਼ਵਰੀ ਅਤੇ ਯੋਗੇਸ਼ ਖੰਨਾ ਸਮੇਤ ਪੰਜ ਉਮੀਦਵਾਰ ਮੈਦਾਨ ਵਿੱਚ ਹਨ। ਜਦੋਂਕਿ ਸਕੱਤਰ ਦੇ ਅਹੁਦੇ ਲਈ ਸੁਖਵਿੰਦਰ ਸਿੰਘ ਭਾਟੀਆ, ਪਰਮਿੰਦਰ ਸਿੰਘ ਲਾਡੀ ਅਤੇ ਹਰਜੀਤ ਸਿੰਘ ਵਿਚਕਾਰ ਤਿਕੋਣਾ ਮੁਕਾਬਲਾ ਹੈ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਪਤੀ-ਪਤਨੀ ਦੀ ਮੌਕੇ 'ਤੇ ਹੀ ਹੋਈ ਮੌਤ 
 

Read More
{}{}