Home >>Punjab

Ludhiana News: ਭੈਣ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਭਰਾ ਨੇ ਕੀਤਾ ਕਤਲ, ਪੁਲਿਸ ਨੇ ਕੀਤਾ ਕਾਬੂ

Ludhiana News: ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਕਤਲ ਦਾ ਮੁਕਦਮਾ ਦਰਜ ਕੀਤਾ ਅਤੇ ਪੁਲਿਸ ਨੇ ਪੁਲਿਸ 24 ਘੰਟਿਆਂ ਦੇ ਵਿੱਚ ਕਤਲ ਦੀ ਗੁੱਥੀ ਨੂੰ ਸੁਝਾਉਂਦੇ ਨੇ ਹੋਏ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ।

Advertisement
Ludhiana News: ਭੈਣ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਭਰਾ ਨੇ ਕੀਤਾ ਕਤਲ, ਪੁਲਿਸ ਨੇ ਕੀਤਾ ਕਾਬੂ
Manpreet Singh|Updated: Dec 30, 2024, 07:17 PM IST
Share

Ludhiana News (ਤਰਸੇਮ ਭਾਰਦਵਾਜ): ਲੁਧਿਆਣਾ ਦੇ ਟਿੱਬਾ ਥਾਣੇ ਦੇ ਇਲਾਕੇ ਦੇ ਵਿੱਚ ਇਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕੁੱਟ ਕੇ ਕਤਲ ਕਰ ਦਿੱਤਾ ਗਿਆ। ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਦੋਸ਼ੀਆਂ ਨੂੰ 24 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸਚਿਨ ਤਿਵਾੜੀ ਨਾਮ ਦੇ ਨੌਜਵਾਨ ਨਾਲ ਕੁੱਟਮਾਰ ਕੀਤੀ ਸੀ, ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਜਾਂਦਾ ਗਿਆ ਜਿੱਥੇ ਕਿ ਉਸਦੇ ਜ਼ਖਮ ਗਹਿਰੇ ਦੇਖ ਕੇ ਉਸਨੂੰ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਕਿ ਜ਼ਖਮਾਂ ਦੀ ਤਕਲੀਫ ਨਾ ਚਲਦੇ ਹੋਏ ਨੌਜਵਾਨ ਦੀ ਮੌਤ ਹੋ ਗਈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਕਤਲ ਦਾ ਮੁਕਦਮਾ ਦਰਜ ਕੀਤਾ ਅਤੇ ਪੁਲਿਸ ਨੇ ਪੁਲਿਸ 24 ਘੰਟਿਆਂ ਦੇ ਵਿੱਚ ਕਤਲ ਦੀ ਗੁੱਥੀ ਨੂੰ ਸੁਝਾਉਂਦੇ ਨੇ ਹੋਏ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ। ਜਿਸ ਸਬੰਧੀ ਏਡੀਸੀਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪੁੱਛ ਗਿੱਛ ਵਿੱਚ ਸਾਹਮਣੇ ਆਇਆ ਕਿ ਸਚਿਨ ਤਿਵਾੜੀ ਦੀ ਇੱਕ ਲੜਕੀ ਨਾਲ ਦੋਸਤੀ ਸੀ। ਮ੍ਰਿਤਕ ਵੱਲੋਂ ਉਸ ਲੜਕੀ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਲੜਕੀ ਨੇ ਜਦੋਂ ਆਪਣੇ ਭਰਾ ਨੂੰ ਦੱਸਿਆ ਭਰਾ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕਰ ਦਿੱਤੀ ਕੀਤੀ। ਜਿਸ ਕਾਰਨ ਸਚਿਨ ਤਿਵਾੜੀ ਦੇ ਜ਼ਿਆਦਾ ਸੱਟਾਂ ਲੱਗ ਗਈਆਂ ਅਤੇ ਉਸਦੀ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕੀਤਾ ਗਿਆ ਅਤੇ 24 ਘੰਟਿਆਂ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

Read More
{}{}