Home >>Punjab

Ludhiana Clash: ਲੁਧਿਆਣਾ 'ਚ ਕਾਰ ਚਾਲਕ ਨੇ ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ, ਡਿਊਟੀ 'ਚ ਵਿਘਨ ਪਾਉਣ ਦਾ ਮਾਮਲਾ ਦਰਜ

Ludhiana Clash: ਲੁਧਿਆਣਾ ਦੇ ਪੱਖੋਵਾਲ ਰੋਡ ਤੇ ਕਾਰ ਚਾਲਕਾਂ ਨੇ ਟਰੈਫਿਕ ਪੁਲਿਸ ਦੇ ਅਧਿਕਾਰੀ ਨਾਲ ਬਹਿਸਬਾਜੀ ਕੀਤੀ। ਪੁਲਿਸ ਨੇ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ। ਟਰੈਫਿਕ ਕਰਮਚਾਰੀ ਨੇ ਸੀਟ ਬੈਲਟ ਨਾ ਲੱਗੀ ਹੋਣ ਕਰਕੇ ਕਾਰ ਚਾਲਕ ਨੂੰ ਰੋਕਿਆ ਸੀ। 

Advertisement
Ludhiana Clash: ਲੁਧਿਆਣਾ 'ਚ ਕਾਰ ਚਾਲਕ ਨੇ ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ, ਡਿਊਟੀ 'ਚ ਵਿਘਨ ਪਾਉਣ ਦਾ ਮਾਮਲਾ ਦਰਜ
Riya Bawa|Updated: Nov 22, 2024, 12:22 PM IST
Share

Ludhiana Clash/ਤਰਸੇਮ. ਭਾਰਦਵਾਜ: ਲੁਧਿਆਣਾ ਪੋਖੋਵਾਲ ਰੋਡ 'ਤੇ ਇੱਕ ਕਾਰ ਚਾਲਕ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਕਾਰ ਚਾਲਕ ਨੇ ਟਰੈਫਿਕ ਪੁਲੀਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਕਾਰ ਚਾਲਕ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਜਦੋਂ ਪੁਲੀਸ ਨੇ ਉਸ ਨੂੰ ਰੋਕਿਆ ਤਾਂ ਉਕਤ ਕਾਰ ਚਾਲਕ ਨੇ ਆਪਣੀ ਕਾਰ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ ਅਤੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਪੁਲਿਸ ਮੁਲਾਜ਼ਮਾਂ ਨੇ ਖੁਦ ਮੌਕੇ 'ਤੇ ਇਸ ਕਾਰ ਚਾਲਕ ਦੀ ਵੀਡੀਓਗ੍ਰਾਫੀ ਵੀ ਕੀਤੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦਰਅਸਲ ਟਰੈਫਿਕ ਪੁਲਿਸ ਵੱਲੋਂ ਜਦ ਇੱਕ ਕਾਰ ਚਾਲਕ ਨੂੰ ਰੋਕਿਆ ਗਿਆ ਜਿਸਦੇ ਸੀਟ ਬੈਲਟ ਨਹੀਂ ਲੱਗੀ ਹੋਈ ਸੀ ਜਦ ਉਸਨੂੰ ਕਿਹਾ ਕਿ ਉਸਨੇ ਸੀਟ ਬੈਲਟ ਨਹੀਂ ਲਗਾਈ ਤਾਂ ਕਾਰ ਦੇ ਵਿੱਚ ਬੈਠੇ ਚਾਰ ਪੰਜ ਨੌਜਵਾਨ ਬਾਹਰ ਆ ਗਏ ਅਤੇ ਟਰੈਫਿਕ ਪੁਲਿਸ ਦੇ ਟੀਐਸਆਈ ਨਾਲ ਬਹਿਸਬਾਜ਼ੀ ਕਰਨ ਲੱਗੇ ਅਤੇ ਉਹਨਾਂ ਵੱਲੋਂ ਆਪਣੀ ਕਾਰ ਸੜਕ ਦੇ ਵਿਚਾਲੇ ਹੀ ਰੋਕ ਦਿੱਤੀ।

ਇਹ ਵੀ ਪੜ੍ਹੋ: Jalandhar Encounter News: ਜਲੰਧਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਅੱਤਵਾਦੀ ਲੰਡਾ ਦੇ 2 ਸਾਥੀ ਗ੍ਰਿਫਤਾਰ
 

ਇਸ ਤੋਂ ਬਾਅਦ ਟਰੈਫਿਕ ਵਿੱਚ ਵਿਘਨ ਪਿਆ ਅਤੇ ਤੁਰੰਤ ਮੌਕੇ ਤੇ ਏਐਸਆਈ ਨੇ ਪੀਸੀਆਰ ਨੂੰ ਬੁਲਾਇਆ ਅਤੇ ਜੋਨ ਇੰਚਾਰਜ ਕੁਲਦੀਪ ਸਿੰਘ ਦੀ ਸ਼ਿਕਾਇਤ ਉੱਤੇ ਇੱਕ ਵਿਅਕਤੀ ਦੇ ਬਾਈ ਨੇਮ ਅਤੇ ਪੰਜ ਨਾ ਮਾਲੂਮ ਵਿਅਕਤੀਆਂ ਤੇ ਪੁਲਿਸ ਨੇ ਥਾਣਾ ਸਦਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਟਰੈਫਿਕ ਪੁਲਿਸ ਕਰਮਚਾਰੀ ਨਾਲ ਕਿਸ ਤਰ੍ਹਾਂ ਨਾਲ ਬਹਿਸਬਾਜੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋIndia Canada Relations: ਸਬੂਤਾਂ 'ਤੇ ਕੈਨੇਡਾ ਦੇ ਫਿਰ ਹੱਥ ਖਾਲੀ... ਭਾਰਤੀ PM, ਵਿਦੇਸ਼ ਮੰਤਰੀ ਤੇ NSA 'ਤੇ ਕੀਤੇ ਗਏ ਦਾਅਵਿਆਂ ਤੋਂ ਪਲਟਿਆ

ਟਰੈਫਿਕ ਪੁਲੀਸ ਮੁਲਾਜ਼ਮਾਂ ਨਾਲ ਬਦਸਲੂਕੀ 
ਉਕਤ ਵਿਅਕਤੀ ਨੇ ਕਾਰ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ। ਉਸ ਨੇ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦੇ ਕੰਮ ਵਿੱਚ ਵਿਘਨ ਪਾਇਆ। ਜਦੋਂ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਜਾਣ ਲਈ ਕਿਹਾ ਤਾਂ ਜਤਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟਰੈਫਿਕ ਪੁਲੀਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਥਾਣਾ ਸਦਰ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐਨਐਸ 132,221,351,3(1),285 ਤਹਿਤ ਕੇਸ ਦਰਜ ਕੀਤਾ ਗਿਆ ਹੈ।

Read More
{}{}