Home >>Punjab

ਕੋਰਟ ਨੇ 21 ਸਾਲਾ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਮਾਮਲੇ 'ਚ ਡੇਰੇ ਦੇ ਬਾਬੇ ਨੂੰ ਸੁਣਾਈ ਉਮਰ ਕੈਦ ਸਜ਼ਾ

Ludhiana News: ਲੁਧਿਆਣਾ ਕੋਰਟ ਨੇ 21 ਸਾਲ ਦੀ ਕੁੜੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸਦਾ ਕਤਲ ਕਰਨ ਵਾਲੇ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 

Advertisement
ਕੋਰਟ ਨੇ 21 ਸਾਲਾ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਮਾਮਲੇ 'ਚ ਡੇਰੇ ਦੇ ਬਾਬੇ ਨੂੰ ਸੁਣਾਈ ਉਮਰ ਕੈਦ ਸਜ਼ਾ
Sadhna Thapa|Updated: Mar 29, 2025, 05:58 PM IST
Share

Ludhiana News: ਲੁਧਿਆਣਾ ਕੋਰਟ ਨੇ 21 ਸਾਲ ਦੀ ਕੁੜੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸਦਾ ਕਤਲ ਕਰਨ ਵਾਲੇ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦੱਸਣ ਯੋਗ ਹੈ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਥਾਣੇ ਪੰਜ ਨੰਬਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ 21 ਸਾਲਾਂ ਲੜਕੀ ਜੋ ਕਿ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਕੰਪਨੀ ਦੇ ਵਿੱਚ ਇੰਟਰਵਿਊ ਦੇਣ ਤੋਂ ਪਹਿਲਾਂ ਉਹ ਇਕ ਬਾਬੇ ਦੇ ਡੇਰੇ ਗਈ, ਜਿਸ 'ਤੇ ਉਹ ਵਿਸ਼ਵਾਸ ਕਰਦੀ ਸੀ। ਉਸ ਤੋਂ ਪੁੱਛਣ ਲਈ ਕਿ ਉਹ ਇੰਟਰਵਿਊ ਦੇਣ ਜਾ ਰਹੀ ਹੈ। ਉਸਦੀ ਇੰਟਰਵਿਊ ਕਿਸ ਤਰ੍ਹਾਂ ਰਹੇਗੀ। ਇਸ ਤੋਂ ਬਾਅਦ ਡੇਰੇ ਦੇ ਬਾਬੇ ਨੇ ਉਸਦਾ ਵਿਸ਼ਵਾਸ ਤੋੜਦੇ ਹੋਏ ਪਹਿਲਾਂ ਹੌਸਲਾ ਜਬਰ ਜਨਾਹ ਕੀਤਾ। ਫਿਰ ਉਸ ਤੋਂ ਬਾਅਦ ਉਸਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ। ਇਸ ਮਾਮਲੇ ਦੇ ਵਿੱਚ ਨੰਬਰ ਪੰਜ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਿਸਦਾ ਕੇਸ ਜਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਸੀ। ਇਸ ਵਿੱਚ ਮਾਨਯੋਗ ਐੱਡੀਸ਼ਨਲ ਸੈਸ਼ਨ ਜੱਜ ਵੱਲੋਂ ਦੋਸ਼ੀ ਨੂੰ ਕਤਲ ਅਤੇ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 

 

Read More
{}{}