Home >>Punjab

Ludhiana Crime news: ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰੇ ਪੁਲਿਸ ਨੇ ਕੀਤੇ ਕਾਬੂ

Ludhiana Crime news: ਪੁਲਿਸ ਨੇ ਅਯਾਲੀ ਖੁਰਦ ਨੇੜੇ ਡਿਲੀਵਰੀ BOY ਤੋਂ 10 ਹਜ਼ਾਰ ਰੁਪਏ, ਓਪੋ ਮੋਬਾਇਲ ਸਮੇਤ ਏਅਰਪੌਡ ਲੁੱਟਣ ਵਾਲੇ 2 ਆਰੋਪੀਆਂ ਨੂੰ ਕੀਤਾ ਕਾਬੂ।

Advertisement
Ludhiana Crime news: ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰੇ ਪੁਲਿਸ ਨੇ ਕੀਤੇ ਕਾਬੂ
Manpreet Singh|Updated: Dec 27, 2023, 02:44 PM IST
Share

Ludhiana Crime news: (BHARAT SHARMA): ਲੁਧਿਆਣਾ ਦੇ ਥਾਣਾ PAC ਅਧੀਨ ਅਯਾਲੀ ਕਲਾ ਨੇੜੇ ਹੋਈ ਕੋਰੀਅਰ ਡਿਲੀਵਰੀ BOY ਕੋਲੋਂ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਆਰੋਪੀਆਂ ਨੂੰ ਮੋਟਰਸਾਈਕਲ ਅਤੇ ਦਾਤ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਇਹਨਾਂ ਪਾਸੋਂ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।

ਇਸ ਸੰਬੰਧ ਵਿੱਚ ਥਾਣਾ ਮੁਖੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪਵਨਦੀਪ ਸਿੰਘ ਨੇ ਪੁਲਿਸ ਥਾਣਾ ਪੀਏਯੂ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਉਸ ਦੇ ਨਾਲ ਅਯਾਲੀ ਖੁਰਦ ਨੇੜੇ ਦੋ ਆਰੋਪੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਕੋਲੋ ਕਰੀਬ 10 ਹਜ਼ਾਰ ਰੁਪਏ, ਮੋਬਾਇਲ ਸਮੇਤ ਏਅਰਪੌਡ ਦਾਤ ਦੀ ਨੋਕ ਤੇ ਖੋਹ ਲਏ ਸਨ।

ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਮਾਮਲੇ ਦੀ ਜਾਂਚ ਕਰਦੇ ਹੋਏ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਅਤੇ ਇੱਕ ਦਾਤ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ: ਸਿਹਤ ਸੁਵਿਧਾਵਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Read More
{}{}