Ludhiana News: ਲੁਧਿਆਣਾ ਵਿੱਚ ਦੁਸਹਿਰੇ ਵਾਲੇ ਦਿਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਘਰ ਬਾਹਰ ਖੜ੍ਹੀ ਕਾਰ 'ਤੇ ਭੇਦਭਰੇ ਹਾਲਾਤ ਵਿਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੁੱਕਰਵਾਰ ਰਾਤ ਲੁਧਿਆਣਾ 'ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਕਾਰ 'ਤੇ ਗੋਲੀਬਾਰੀ ਹੋਈ ਸੀ। ਜਦੋਂ ਗੋਲੀਬਾਰੀ ਹੋਈ ਤਾਂ ਉਹ ਸਾਊਥ ਸਿਟੀ ਜਨਪਥ ਐਨਕਲੇਵ ਸਥਿਤ ਆਪਣੇ ਘਰ ਵਿੱਚ ਸੀ। ਜਿੱਥੇ ਕਿ ਸੀਸੀਟੀਵੀ ਕੈਮਰੇ ਲੱਗੇ ਹਨ ਤੇ 24 ਘੰਟੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਉਨ੍ਹਾਂ ਦੀ ਕਾਰ (ਪੀਬੀ10ਈਯੂ-0060) ਬਾਹਰ ਖੜ੍ਹੀ ਸੀ।
ਸ਼ਨਿੱਚਰਵਾਰ ਸਵੇਰੇ ਜਦੋਂ ਸਾਬਕਾ ਵਿਧਾਇਕ ਉਥੇ ਪਹੁੰਚੇ ਤਾਂ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਹੈ ਪਰ ਜਦੋਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਲੱਗੇ ਤਾਂ ਉਨ੍ਹਾਂ ਨੂੰ ਗੱਡੀ ਦੇ ਅੰਦਰੋਂ ਗੋਲੀ ਦਾ ਖੋਲ ਮਿਲਿਆ।
ਉਨ੍ਹਾਂ ਦੇ ਬੇਟੇ ਅਤੇ ਡਰਾਈਵਰ ਨੇ ਗੱਡੀ ਲਿਆ ਕੇ ਘਰ ਦੇ ਬਾਹਰ ਪਾਰਕ ਕੀਤੀ ਸੀ ਪਰ ਜਦ ਸਵੇਰੇ ਦੇਖਿਆ ਗਿਆ ਗੱਡੀ ਦਾ ਇੱਕ ਸ਼ੀਸ਼ੇ ਦੇ ਵਿੱਚ ਟੁੱਟਿਆ ਹੋਇਆ ਸੀ ਅਤੇ ਅੰਦਰ ਗੋਲੀ ਦਾ ਖੋਲ ਪਿਆ ਸੀ। ਗੱਡੀ ਵਿਚੋਂ 315 ਬੋਰ ਦਾ ਖੋਲ ਬਰਾਮਦ ਹੋਇਆ ਹੈ। ਤਲਵਾੜ ਨੇ ਦੱਸਿਆ ਕਿ ਪੁਲਿਸ ਨੇ 2 ਘੰਟਿਆਂ ਵਿੱਚ ਸਾਰੀ ਸਥਿਤੀ ਸੁਲਝਾਉਣ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : Dussehra 2024: ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਲੋਕਾਂ 'ਚ ਭਾਰੀ ਉਤਸ਼ਾਹ
ਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਘਟਨਾ ਬਾਰੇ ਹੁਣੇ ਪਤਾ ਲੱਗਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ। ਗੋਲੀਬਾਰੀ ਦਾ ਪਤਾ ਲੱਗਦਿਆਂ ਹੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਤਲਵਾੜ ਨੂੰ ਮਿਲਣ ਪਹੁੰਚੇ।
ਮੌਕੇ ਉਤੇ ਪਹੁੰਚੇ ਸਰਾਭਾ ਨਗਰ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਐਕਸੀਡੈਂਟਲੀ ਗੋਲੀ ਚੱਲੀ ਹੋਵੇ ਪਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਹਾਲੇ ਤੱਕ ਕੋਈ ਵੀ ਤੁਸੀਂ ਸ਼ੱਕੀ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ : Punjab Breaking Live Updates: ਦੁਸਹਿਰੇ ਦਾ ਤਿਉਹਾਰ ਅੱਜ, ਜਾਣੋ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ