Ludhiana News: ਲੁਧਿਆਣਾ ਸਿਹਤ ਵਿਭਾਗ ਵੱਲੋਂ ਲੁਧਿਆਣਾ ਕਲੱਬ ਵਿੱਚ ਕਰਵਾਇਆ ਗਿਆ ਈਟ ਰਾਈਟ ਮੇਲਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸਿਹਤ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਲੋਕਾਂ ਨੂੰ ਬਿਨਾਂ ਖਾਦਾਂ ਤੋਂ ਸ਼ੁੱਧ ਭੋਜਨ ਦੇ ਸਟਾਲ ਲਗਾਏ ਗਏ, ਜਿੱਥੇ ਕਿ ਆਰਗੈਨਿਕ ਖਾਣ ਵਾਲੇ ਭੋਜਨ ਦੇ ਵੱਖ- ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ।
ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ। ਇਸ ਤਰ੍ਹਾਂ ਖੁਰਾਕ ਆਪਣੇ ਭੋਜਨ ਵਿੱਚ ਸ਼ਾਮਿਲ ਕਰਕੇ ਹਰੇਕ ਵਿਅਕਤੀ ਤੰਦਰੁਸਤ ਰਹਿ ਸਕਦਾ ਹੈ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਹਰ ਉਪਰਾਲੇ ਕੀਤੇ ਜਾ ਰਹੇ ਹਨ, ਪਰ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਬੰਦ ਹੋਣ ਕਰਕੇ ਉਦਯੋਗ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਸੀ।
ਜਿਸ ਲਈ ਇਹ ਰਸਤੇ ਖੋਲਣੇ ਜਰੂਰੀ ਸਨ। ਇਸ ਮੌਕੇ ਸਿਹਤ ਮੰਤਰੀ ਨੇ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਲਈ ਹੁਣ ਤੱਕ ਕੀਤਾ ਕੀ ਹੈ। ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓ ਤੁਸੀਂ ਸੁਣ ਸਕਦੇ ਹੋ ਉਨ੍ਹਾਂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰੀ ਨੇ ਅਤੇ ਨਾਲ ਹੀ ਇਨ੍ਹਾਂ ਕੋਲ ਰੇਲਵੇ ਦਾ ਮਹਿਕਮਾ ਹੈ।
ਪੰਜਾਬ ਵਿੱਚ ਕਿਹੜੀ ਨਵੀਂ ਰੇਲਗੱਡੀ ਲਿਆਂਦੀ ਗਈ ਹੈ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕਿਸਾਨਾਂ ਲਈ ਕਿਹੜੀ ਫੂਡ ਪ੍ਰੋਸੈਸਿੰਗ ਫੈਕਟਰੀ ਲਗਾਈ ਗਈ ਹੈ। ਸਿਰਫ ਵੱਡੀਆਂ- ਵੱਡੀਆਂ ਗੱਲਾਂ ਕਰਨਾ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਹਿਤੈਸ਼ੀ ਹੈ ਅਤੇ ਹਮੇਸ਼ਾ ਰਹੇਗੀ।
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਹ ਮੇਲਾ ਲਗਾਉਣ ਦਾ ਕੀਤਾ ਉਪਰਾਲਾ ਸ਼ਲਾਗਾ ਯੋਗ ਹੈ। ਇੱਥੇ ਹਰ ਚੀਜ਼ ਔਰਗੈਨਿਕ ਮਿਲ ਰਹੀ ਹੈ ਤੇ ਜਿੱਥੇ ਲੋਕ ਇਨ੍ਹਾਂ ਦੀ ਵਰਤੋਂ ਕਰਕੇ ਸਿਹਤਮੰਦ ਰਹਿ ਸਕਦੇ ਹਨ। ਉੱਥੇ ਇਨ੍ਹਾਂ ਚੀਜ਼ਾਂ ਦਾ ਵੱਡੇ ਪੱਧਰ 'ਤੇ ਵਪਾਰ ਵੀ ਹੁੰਦਾ ਹੈ ਜਿੱਥੇ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਵਿੱਚ ਕੀਤਾ ਜਾ ਸਕਦਾ ਹੈ।