Home >>Punjab

Ludhiana News: ਲੁਧਿਆਣਾ 'ਚ ਲੁੱਟ ਦੀ ਵੱਡੀ ਵਾਰਦਾਤ! ਇੱਕ ਬਜ਼ੁਰਗ ਮਹਿਲਾ ਉੱਤੇ ਹਥੌੜੇ ਨਾਲ ਕੀਤਾ ਵਾਰ

Ludhiana News:ਜਾਣਕਾਰੀ ਦੇ ਮੁਤਾਬਿਕ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਦਾ ਹੈ ਜਿੱਥੇ ਦੋ ਲੁਟੇਰੇ ਵੱਲੋਂ ਨਾਮੀ ਕਾਰੋਬਾਰੀ ਦੇ  ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਘਰ ਦੇ ਵਿੱਚ ਔਰਤ ਦੇ ਉੱਤੇ ਇਹਨਾਂ ਵੱਲੋਂ ਹਥੋੜੇ ਨਾਲ ਹਮਲਾ ਕਰ ਦਿੱਤਾ ਗਿਆ।   

Advertisement
Ludhiana News: ਲੁਧਿਆਣਾ 'ਚ ਲੁੱਟ ਦੀ ਵੱਡੀ ਵਾਰਦਾਤ! ਇੱਕ ਬਜ਼ੁਰਗ ਮਹਿਲਾ ਉੱਤੇ ਹਥੌੜੇ ਨਾਲ ਕੀਤਾ ਵਾਰ
Bharat Sharma |Updated: Dec 06, 2023, 11:23 AM IST
Share

Ludhiana News:  ਪੰਜਾਬ ਵਿੱਚ ਅਪਰਾਧ, ਕਤਲ ਅਤੇ ਚੋਰੀਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਨਾਮੀ ਕਾਰੋਬਾਰੀ ਦੇ ਘਰ ਨੂੰ ਦੋ ਲੁਟੇਰੇ ਨੇ ਨਿਸ਼ਾਨਾ ਬਣਾਇਆ ਹੈ। ਦਰਅਸਲ ਜਦੋਂ ਚੋਰ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਘਰ ਦੇ ਵਿੱਚ ਔਰਤ ਦੇ ਉੱਤੇ ਇਹਨਾਂ ਵੱਲੋਂ ਹਥੋੜੇ ਨਾਲ ਹਮਲਾ ਕਰ ਦਿੱਤਾ ਗਿਆ। 

ਜਾਣਕਾਰੀ ਦੇ ਮੁਤਾਬਿਕ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਦਾ ਹੈ ਜਿੱਥੇ ਦੋ ਲੁਟੇਰੇ ਵੱਲੋਂ ਨਾਮੀ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਘਰ ਦੇ ਵਿੱਚ ਔਰਤ ਦੇ ਉੱਤੇ ਇਹਨਾਂ ਵੱਲੋਂ ਹਥੋੜੇ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਮਹਿਲਾ ਦੀ ਆਵਾਜ਼ ਸੁਣ ਡਰਾਈਵਰ ਬਾਹਰ ਨਿਕਲਿਆ ਤਾਂ ਉਸਨੇ ਲੁਟੇਰੀਆਂ ਨੂੰ ਦੇਖ ਉਹਨਾਂ ਦਾ ਪਿੱਛਾ ਕੀਤਾ ਅਤੇ ਲੁਟੇਰੀਆਂ ਨੂੰ ਮਹੱਲਾ ਨਿਵਾਸੀਆਂ ਦੇ ਵੱਲੋਂ ਫੜਿਆ ਗਿਆ। 

ਇਹ ਵੀ ਪੜ੍ਹੋ: Punjab News: ਚਿੱਟੇ ਦਾ ਨਸ਼ਾ ਵੇਚਦੇ ਦੋ ਨੌਜਵਾਨ ਕਾਬੂ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਫਿਲਹਾਲ ਪੁਲਿਸ ਨੇ ਲੁਟੇਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਉਹਨਾਂ ਦੇ ਕੋਲ ਹਥਿਆਰ ਹਥੋੜਾ ਵੀ ਬਰਾਮਦ ਕਰ ਲਏ। ਮਾਲਕਾਂ ਵੱਲੋਂ ਦੱਸਿਆ ਗਿਆ ਕਿ ਇਹ ਲੁਟੇਰੀਆਂ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਲੱਕੜ ਦਾ ਕੰਮ ਕਰਨ ਆਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਘਰ ਦੀ ਰੇਕੀ ਕੀਤੀ ਅਤੇ ਅੱਜ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: Spicejet Emergency Landing: ਦੁਬਈ ਜਾਣ ਵਾਲੀ ਫਲਾਈਟ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਵਜ੍ਹਾ ਜਾਣਗੇ ਹੋ ਜਾਓਗੇ ਹੈਰਾਨ
 

Read More
{}{}