Home >>Punjab

ਵਿਆਹ ਦਾ ਝਾਂਸਾ ਦੇ ਕੇ ਵਿਆਹੁਤਾ ਆਦਮੀ 20 ਸਾਲਾ ਦੀ ਕੁੜੀ ਨਾਲ 1 ਸਾਲ ਤੱਕ ਕਰਦਾ ਰਿਹਾ ਬਲਾਤਕਾਰ

Ludhiana News: ਲੁਧਿਆਣਾ ਵਿੱਚ ਇੱਕ ਵਿਆਹੁਤਾ ਵਿਅਕਤੀ ਨੇ ਲਗਭਗ 1 ਸਾਲ ਤੱਕ 20 ਸਾਲ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਏ। ਉਸਨੇ ਉਸਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਸਦੀ ਇੱਕ ਨਿਊਡ ਵੀਡੀਓ ਵੀ ਬਣਾਈ।  

Advertisement
ਵਿਆਹ ਦਾ ਝਾਂਸਾ ਦੇ ਕੇ ਵਿਆਹੁਤਾ ਆਦਮੀ 20 ਸਾਲਾ ਦੀ ਕੁੜੀ ਨਾਲ 1 ਸਾਲ ਤੱਕ ਕਰਦਾ ਰਿਹਾ ਬਲਾਤਕਾਰ
Sadhna Thapa|Updated: Mar 26, 2025, 01:49 PM IST
Share

Ludhiana News: ਲੁਧਿਆਣਾ ਵਿੱਚ ਇੱਕ ਵਿਆਹੁਤਾ ਵਿਅਕਤੀ ਨੇ ਲਗਭਗ 1 ਸਾਲ ਤੱਕ 20 ਸਾਲ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਏ। ਉਸਨੇ ਉਸਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਸਦੀ ਇੱਕ ਨਿਊਡ ਵੀਡੀਓ ਵੀ ਬਣਾਈ। ਉਹ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਸ਼ਿਕਾਇਤ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

2023 ਵਿੱਚ ਕੰਮ ਕਰਨ ਲਈ ਲੁਧਿਆਣਾ ਆਈ ਸੀ ਪੀੜਤ
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ 2023 ਵਿੱਚ ਕੰਮ ਕਰਨ ਲਈ ਲੁਧਿਆਣਾ ਆਈ ਸੀ। ਇਸ ਦੌਰਾਨ ਉਸਦੀ ਪਛਾਣ ਦੋਸ਼ੀ ਸੇਜਦੱਤ ਗੋਸਵਾਮੀ ਨਾਲ ਹੋ ਗਈ। ਮੁਲਜ਼ਮ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ 1 ਮਾਰਚ, 2024 ਨੂੰ ਬੱਸ ਸਟੈਂਡ ਦੇ ਨੇੜੇ ਇੱਕ ਹੋਟਲ ਵਿੱਚ ਲੈ ਗਿਆ। ਮੁਲਜ਼ਮ ਨੇ ਉੱਥੇ ਉਸ ਨਾਲ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ: ਸਵਾਰੀਆਂ ਪਿੱਛੇ ਆਟੋ ਚਾਲਕਾਂ ਵਿਚਕਾਰ ਝੜਪ; ਆਟੋ ਡਰਾਈਵਰ ਦੀ ਇਲਾਜ ਦੌਰਾਨ ਹੋਈ ਮੌਤ

 

ਪੀੜਤਾ ਦੇ ਅਨੁਸਾਰ, ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਦੋਸ਼ੀ ਗੋਸਵਾਮੀ ਵਿਆਹਿਆ ਹੋਇਆ ਸੀ। ਜਿਸ ਤੋਂ ਬਾਅਦ ਉਸਨੇ ਦੋਸ਼ੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ। 7 ਫਰਵਰੀ 2025 ਨੂੰ, ਉਹ ਆਪਣੀ ਭੈਣ ਨਾਲ ਪੰਚਕੂਲਾ ਚਲੀ ਗਈ। ਦੋਸ਼ੀ ਗੋਸਵਾਮੀ ਹੁਣ ਫਿਰ ਤੋਂ ਉਸਨੂੰ ਲਗਾਤਾਰ ਫੋਨ ਕਰ ਰਿਹਾ ਹੈ ਅਤੇ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ। ਇਸ ਮਾਮਲੇ ਵਿੱਚ ਸਦਰ ਥਾਣੇ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 351(2), 69 BNS ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਕਾਰਨ ਪਤੀ-ਪਤਨੀ ਦੇ ਝਗੜੇ 'ਚ 5 ਸਾਲ ਦੀ ਬੱਚੀ ਦੀ ਦਿੱਤੀ ਬਲੀ

 

Read More
{}{}