Ludhiana News/ਸੰਜੇ ਸ਼ਰਮਾ: ਲੁਧਿਆਣਾ ਪੁਲਿਸ ਨੇ ਬਲੈਕਮੇਲ ਕਰਨ ਦੇ ਦੋਸ਼ਾਂ ਤਹਿਤ ਬਲੋਗਰ ਕਾਕਾ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇੰਦਰਜੀਤ ਕੌਰ ਜੋ ਕਿ ਇਮੀਗ੍ਰੇਸ਼ਨ ਕੰਮ ਕਰਦੀ ਹੈ ਜਿਸ ਦਾ ਦਫਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਲੁਧਿਆਣਾ ਵਿਖੇ ਹੈ। ਉਸ ਨੇ ਡਿਵੀਜ਼ਨ ਨੰਬਰ 7 ਵਿੱਚ ਸਿਕਾਇਤ ਦਿੱਤੀ ਸੀ ਜਿਸ ਵਿਚ ਉਸ ਨੇ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਦੀ ਹੈ। ਉਸ ਨੇ ਕਿਹਾ ਮੇਰੇ ਕਲੋ ਜਦੋਂ ਕਿਸੇ ਦਾ ਵੀਜਾ ਰਇਫਊਜ ਹੋ ਜਾਂਦਾ ਹੈ ਤਾਂ ਕਰ ਦਿੰਦੀ ਸੀ। ਭਾਨਾ ਸਿੱਧੂ ਜੋ ਕਿ ਇੱਕ ਬਲੰਗਰ ਹੈ ਜੋ ਅਕਸਰ ਹੀ ਸ਼ੋਸ਼ਲ ਮੀਡੀਆ ਪਰ ਸੁਰਖੀਆ ਵਿੱਚ ਰਹਿੰਦਾ ਹੈ।
ਹਰ ਬੁੱਧਵਾਰ ਸੰਗਤ ਦਰਸ਼ਨ ਲਗਾਉਂਦਾ ਹੈ ਤੇ ਟ੍ਰੈਵਲ ਏਜੰਟਾਂ ਨੂੰ ਅਕਸਰ ਧਮਕੀਆ ਦਿੰਦਾ ਰਹਿੰਦਾ ਹੈ। ਟ੍ਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਪੈਸੇ ਨਾ ਵਾਪਸ ਦਿੱਤੇ ਮੈਂ ਤੁਹਾਡੇ ਘਰ ਦੇ ਅੱਗੇ ਧਰਨਾ ਲਗਵਾ ਦੇਵਾਂਗਾ। ਹਾਲ ਹੀ ਵਿੱਚ ਮਿਤੀ 30.08.2023 ਨੂੰ ਵਕਤ ਕਰੀਬ 8:30 AM ਪਰ ਮੇਰੇ ਮੋਬਾਇਲ ਨੰਬਰ ਫੋਨ ਆਇਆ ਤਾਂ ਮੈਨੂੰ ਕਹਿੰਦਾ ਕਿ ਮੈਂ ਭਾਨਾ ਸਿੱਧੂ ਬੋਲਦਾ ਹਾਂ ਜੋ ਮੈਨੂੰ ਕਹਿੰਦਾ ਕਿ ਤੁਸੀਂ ਮੇਰੇ ਫੋਨ ਪਰ 10,000/ ਰੁਪਏ ਪਾਓ ਤਾਂ ਜੇ ਮੈ ਧਰਨੇ ਵਾਲੀਆਂ ਗੱਡੀਆ ਲੈ ਕੇ ਵਾਪਸ ਜਾਵਾਂਗਾ ਜਿਸ ਦੀ ਮੇਰੇ ਪਾਸ ਭਾਨਾ ਸਿੱਧੂ ਦੀ ਰਿਕਾਰਡਿੰਗ ਵੀ ਮੇਰੇ ਕੋਲ ਹੈ।
ਇਹ ਵੀ ਪੜ੍ਹੋ: Tarn Taran Firing News: ਸ਼ਗਨ ਪ੍ਰੋਗਰਾਮ 'ਚ 200 ਰੁਪਏ ਦੀਆਂ ਪਰਚੀਆਂ ਨਾ ਦੇਣ 'ਤੇ ਨਾਬਾਲਿਗ ਨੂੰ ਮਾਰੀ ਗੋਲੀ, ਮੌਤ
ਜਿਸ ਨੇ ਉਸੇ ਦਿਨ ਹੀ ਮੇਰੇ ਘਰ ਦੇ ਬਾਹਰ ਸ਼ਾਮ ਦੇ ਸਮੇਂ ਕਿਸਾਨ ਯੂਨੀਅਨ ਦਾ ਧਰਨਾ ਲਗਵਾ ਦਿੱਤਾ ਸੀ ਫਿਰ ਮੈਂ ਪੁਲਿਸ ਹੈਲਪ ਲਾਇਨ 112 ਉੱਤੇ ਫੋਨ ਕੀਤਾ ਅਤੇ ਪੁਲਿਸ ਦੀ ਸਹਾਇਤਾ ਨਾਲ ਧਰਨਾ ਚਕਵਾਇਆ। ਮੈਨੂੰ ਫਿਰ ਫੋਨ ਆਇਆ ਜਿਸ ਨੇ ਮੈਨੂੰ ਕਿਹਾ ਮੈ ਭਾਨਾ ਸਿੱਧੂ ਬੋਲਦਾ ਹਾਂ ਜਿਹੜੇ ਮੇਰੇ ਕੋਲ ਲੋਕ ਆਉਂਦੇ ਹਨ ਤੁਸੀਂ ਉਹਨਾਂ ਦੇ ਪੈਸੇ ਦੇਣੇ ਆ ਕਿ ਨਹੀਂ, ਜੇਕਰ ਤੁਸੀ ਦੱਸ ਦਿਨਾਂ ਵਿੱਚ ਪੈਸੇ ਨਾ ਦਿੱਤੇ ਤਾ ਮੈਂ ਤੇਰੇ ਘਰ ਜਾ ਤੇਰੇ ਸਹੁਰੇ ਘਰ ਜਾ ਕੇ ਤੈਨੂੰ ਬੇਇਜ਼ਤ ਕਰਾਂਗਾ।
ਉਸ ਤੋਂ ਬਾਅਦ ਕਿਹਾ ਕਿ ਮੈਂ ਫਿਰ ਦੇਖਣਾ ਕਿ ਪੈਸੇ ਕਿਦਾ ਨਹੀਂ ਦਿੰਦਾ ਤੂੰ ਤਾਂ ਮੇਰੇ ਉੱਤੇ ਪਰਚਾ ਦਰਜ ਕਰਵਾ ਦੇ. ਜਿਹੜੇ ਮਰਜੀ SHO ਨਾਲ ਗੱਲ ਕਰਵਾ ਦੇਣਾ, ਮੈਂ ਕਿਸੇ ਕੋਲੇ ਨਹੀ ਡਰਦਾ ਜੋ ਭਾਨੇ ਸਿੱਧੂ ਨੇ ਮੈਨੂੰ ਧਮਕੀਆ ਦਿੱਤੀਆ ਹਨ। ਮੇਰਾ ਭਾਨੇ ਸਿੱਧੂ ਨਾਲ ਕਿਸੇ ਤਰਾਂ ਦਾ ਕੋਈ ਵੀ ਲੈਣ ਦੇਣ ਨਹੀਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਭਾਨੇ ਸਿੱਧੂ ਪਾਸੋ ਖਤਰਾ ਹੈ। ਇਹ ਕਿਸੇ ਵੀ ਸਮੇਂ ਮੇਰਾ ਕੋਈ ਵੀ ਜਾਨੀ ਨੁਕਸਾਨ ਕਰ ਸਕਦਾ, ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ IPC ਦੀ ਧਾਰਾ 384 ਤਹਿਤ ਮਾਮਲਾ ਦਰਜ ਕਰ ਲਿਆ ਹੈ।