Home >>Punjab

Fake Inspector News: ਨਕਲੀ ਇੰਸਪੈਕਟਰ ਕੀਤਾ ਗ੍ਰਿਫ਼ਤਾਰ; ਸਪਾ ਸੈਂਟਰ ਕੋਲੋਂ ਕਰ ਰਿਹਾ ਸੀ ਪੈਸਿਆਂ ਦੀ ਮੰਗ

  Fake Inspector News:  ਲੁਧਿਆਣਾ ਪੁਲਿਸ ਨੇ ਸਪਾ ਸੈਂਟਰ ਵਾਲੇ ਕੋਲੋਂ ਖੁਦ ਨੂੰ ਇੰਸਪੈਕਟਰ ਦੱਸ ਰਹੇ ਇੱਕ ਸਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement
Fake Inspector News: ਨਕਲੀ ਇੰਸਪੈਕਟਰ ਕੀਤਾ ਗ੍ਰਿਫ਼ਤਾਰ; ਸਪਾ ਸੈਂਟਰ ਕੋਲੋਂ ਕਰ ਰਿਹਾ ਸੀ ਪੈਸਿਆਂ ਦੀ ਮੰਗ
Ravinder Singh|Updated: May 22, 2024, 06:56 PM IST
Share

Fake Inspector News:  ਲੁਧਿਆਣਾ ਪੁਲਿਸ ਨੇ ਸਪਾ ਸੈਂਟਰ ਵਾਲੇ ਕੋਲੋਂ ਖੁਦ ਨੂੰ ਇੰਸਪੈਕਟਰ ਦੱਸ ਰਹੇ ਇੱਕ ਸਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ ਦੇ ਬੱਸ ਸਟੈਂਡ ਚੌਂਕੀ ਵਾਲਿਆਂ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕਾਬੂ ਨਕਲੀ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਨੌਜਵਾਨ ਬੱਸ ਸਟੈਂਡ ਦੇ ਨੇੜੇ ਸਪਾ ਸੈਂਟਰ ਵਿੱਚ ਆਪਣੇ ਆਪ ਨੂੰ ਸਪੈਸ਼ਲ ਸੈਲ ਦਾ ਇੰਸਪੈਕਟਰ ਦੱਸ ਕੇ ਪੈਸੇ ਮੰਗ ਰਿਹਾ ਸੀ ਅਤੇ ਇਸ ਦਾ ਦੂਸਰਾ ਸਾਥੀ ਗੱਡੀ ਵਿੱਚ ਬੈਠਾ ਹੋਇਆ ਸੀ।

ਸਪਾ ਸੈਂਟਰ ਵਾਲੇ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਨੇੜੇ ਬੱਸ ਸਟੈਂਡ ਚੌਂਕੀ ਵਿੱਚ ਇਤਲਾਹ ਦਿੱਤੀ ਗਈ। ਮੌਕੇ ਉਪਰ ਪੁਲਿਸ ਨੇ ਪਹੁੰਚ ਕੇ ਜਾਂਚ ਕੀਤੀ ਤਾਂ ਇਹ ਫਰਜ਼ੀ ਇੰਸਪੈਕਟਰ ਪਾਇਆ ਗਿਆ ਤੇ ਇਸ ਦਾ ਦੂਸਰਾ ਸਾਥੀ ਜੋ ਗੱਡੀ ਵਿੱਚ ਬੈਠਾ ਹੋਇਆ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪੁਲਿਸ ਨੇ ਮਾਮਲਾ ਦਰਜ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਇੱਕ ਦਿਨ ਦਾ ਰਿਮਾਂਡ ਮਿਲਿਆ। ਚੌਂਕੀ ਇੰਚਾਰਜ ਅਮਰਜੀਤ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਫਰਜ਼ੀ ਇੰਸਪੈਕਟਰ ਦੇ ਕੋਲੋਂ ਇੱਕ ਪਿਸਟਲ ਚਾਰ ਰੌਂਦ ਬਰਾਮਦ ਹੋਏ ਅਤੇ ਇਸ ਦੇ ਦੂਸਰੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨ ਇੱਕ ਨਕਲੀ ਜੱਜ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਖੁਦ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇਐਮਆਈਸੀ) ਦੱਸ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਟ੍ਰੈਫਿਕ ਨਿਯਮਾਂ ਨੂੰ ਉਲੰਘਣਾ ਨੂੰ ਲੈ ਕੇ ਪੁਲਿਸ ਨਾਲ ਬਹਿਸ ਕੀਤੀ। ਮੁਲਜ਼ਮ ਖਿਲਾਫ਼ ਰੈੱਡ ਲਾਈਟ ਦੀ ਉਲੰਘਣਾ ਕਰਨ ਅਤੇ ਨੰਬਰ ਪਲੇਟ ਨਾਲ ਛੇੜਛਾੜ ਦਾ ਚਾਲਾਨ ਵੀ ਕੱਟਿਆ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਨਕਲੀ ਜੱਜ ਖਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਹੈ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ SUV ਡਰਾਈਵਰ ਨੇ ਆਪਣੀ ਪਛਾਣ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (JMIC) ਵਜੋਂ ਦੱਸੀ। ਇਸ ਤੋਂ ਬਾਅਦ ਉਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਪੁਲਿਸ ਨਾਲ ਬਹਿਸਬਾਜ਼ੀ ਕੀਤੀ। ਚੰਡੀਗੜ੍ਹ ਪੁਲਿਸ ਨੇ ਏਐਸਆਈ ਟਰੈਫਿਕ ਵਿੰਗ ਸੈਕਟਰ 29 ਅਰਿਜੀਤ ਸਿੰਘ ਦੀ ਸ਼ਿਕਾਇਤ ਉਤੇ ਭਾਰਤੀ ਦੰਡਾਵਲੀ ਦੀ ਧਾਰਾ 170 (ਲੋਕ ਸੇਵਕ ਦਾ ਰੂਪ ਧਾਰਣਾ), 186 (ਸਰਕਾਰੀ ਕਰਮਚਾਰੀ ਨੂੰ ਜਨਤਕ ਡਿਊਟੀ ਨਿਭਾਉਣ ਵਿੱਚ ਰੁਕਾਵਟ ਪਾਉਣਾ) ਅਤੇ 419 (ਖੁਦ ਦਾ ਭੇਸ ਧਾਰਨ) ਤਹਿਤ ਕੇਸ ਦਰਜ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ 49 ਦੇ ਥਾਣੇ ਵਿੱਚ ਆਈਪੀਸੀ (ਹੋਲਡਿੰਗ ਦੁਆਰਾ ਧੋਖਾਧੜੀ) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : Ludhiana News: ਲੜਕੀ ਨੇ ਦੋਸਤੀ ਕਰਨ ਤੋਂ ਕੀਤਾ ਇਨਕਾਰ, ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Read More
{}{}