Home >>Punjab

Ludhiana News: ਲੁਧਿਆਣਾ ਦੀ ਰਿਤੂ ਨੇ PAU ਤੋਂ ਸਿਖਲਾਈ ਲੈ ਕੇ ਮੋਟੇ ਅਨਾਜ ਦੇ ਬਣਾਏ ਬੇਕਰੀ ਪ੍ਰੋਡਕਟਸ

Ludhiana News: ਰਿਤੂ ਅਗਰਵਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਿਖਲਾਈ ਲੈ ਕੇ ਆਪਣੀ ਬੇਕਰੀ ਸ਼ੁਰੂ ਕੀਤੀ ਅਤੇ ਹੁਣ ਉਹ ਘਰ ਦੇ ਵਿੱਚ ਵੀ ਇਹ ਪ੍ਰੋਡਕਟ ਬਣਾ ਕੇ ਤਿਆਰ ਕਰ ਰਹੀ ਹੈ ਅਤੇ ਬਾਕੀ ਮਹਿਲਾਵਾਂ ਨੂੰ ਵੀ ਸਿਖਾ ਰਹੀ ਹੈ। 

Advertisement
Ludhiana News: ਲੁਧਿਆਣਾ ਦੀ ਰਿਤੂ ਨੇ PAU ਤੋਂ ਸਿਖਲਾਈ ਲੈ ਕੇ ਮੋਟੇ ਅਨਾਜ ਦੇ ਬਣਾਏ ਬੇਕਰੀ ਪ੍ਰੋਡਕਟਸ
Bharat Sharma |Updated: Dec 15, 2023, 01:57 PM IST
Share

Ludhiana News:  ਲੁਧਿਆਣਾ ਦੀ ਰਿਤੂ ਅਗਰਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਰਿਤੂ ਅਗਰਵਾਲ ਵੱਲੋਂ ਪੀਆਈਯੂ ਦੇ ਵਿੱਚ ਹੀ ਮੋਟੇ ਅਨਾਜ ਤੋਂ ਬਣਨ ਵਾਲੇ ਬੇਕਰੀ ਪ੍ਰੋਡਕਟ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਆਪਣੀ ਬੇਕਰੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹ 12 ਤੋਂ ਵੱਧ ਤਰ੍ਹਾਂ ਦੇ ਪ੍ਰੋਡਕਟ ਸਿਰਫ ਮੋਟੇ ਅਨਾਜ ਤੋਂ ਬਣਾਉਂਦੀ ਹੈ। 

ਮੋਟੇ ਅਨਾਜ ਤੋਂ ਬਣਾਉਂਦੀ ਇਹ ਪ੍ਰੋਡਕਟ 
ਜਿਸ ਵਿੱਚ ਕੇਕ, ਬਿਸਕੁੱਟ, ਪ੍ਰੋਟੀਨ ਪਾਊਡਰ, ਪੰਜੀਰੀ, ਇਡਲੀ, ਡੋਸਾ, ਢੋਕਲਾ, ਕਟਲੇਟ, ਮਫਿਨ ਅਤੇ ਹੋਰ ਕਈ ਬੇਕਰੀ ਪ੍ਰੋਡਕਟਸ ਤਿਆਰ ਕਰ ਰਹੀ ਹੈ।

ਇਸ ਦੇ ਨਾਲ ਹੀ ਉਸ ਵੱਲੋਂ ਹੁਣ ਐਗਜੀਬੀਸ਼ਨ ਲਗਾ ਕੇ ਨਾਲ ਹੀ ਵਰਕਸ਼ਾਪ ਲਗਾ ਕੇ ਬਾਕੀ ਮਹਿਲਾਵਾਂ ਨੂੰ ਵੀ ਇਹਨਾਂ ਪ੍ਰੋਡਕਟਾਂ ਨੂੰ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਿਹਤ ਮੰਦ ਜੀਵਨ ਪੱਧਰ ਬਤੀਤ ਕਰ ਸਕਣ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜਾਰੀ, CCTV ਕੈਮਰਿਆਂ ਹੇਠ ਹੋ ਰਹੀ ਵੋਟਿੰਗ

ਰਿਤੂ ਅਗਰਵਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਿਖਲਾਈ ਲੈ ਕੇ ਆਪਣੀ ਬੇਕਰੀ ਸ਼ੁਰੂ ਕੀਤੀ ਅਤੇ ਹੁਣ ਉਹ ਘਰ ਦੇ ਵਿੱਚ ਵੀ ਇਹ ਪ੍ਰੋਡਕਟ ਬਣਾ ਕੇ ਤਿਆਰ ਕਰ ਰਹੀ ਹੈ ਅਤੇ ਬਾਕੀ ਮਹਿਲਾਵਾਂ ਨੂੰ ਵੀ ਸਿਖਾ ਰਹੀ ਹੈ।

ਰਿਤੂ ਵੱਲੋਂ ਬਣਾਏ ਗਏ ਪ੍ਰੋਟੀਨ ਪਾਊਡਰ ਦੀ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਗੋਂਸਲ ਵੱਲੋਂ ਵੀ ਸ਼ਲਾਗਾ ਕੀਤੀ ਗਈ ਹੈ। ਨੇੜੇ ਤੇੜੇ ਦੀਆਂ ਮਹਿਲਾਵਾਂ ਵੱਲੋਂ ਵੀ ਉਸ ਤੋਂ ਸਿਖਲਾਈ ਲੈ ਕੇ ਪ੍ਰੋਡਕਟ ਤਿਆਰ ਕੀਤੇ ਗਏ ਹਨ ਜਿਸ ਦਾ ਚੰਗਾ ਰਿਜ਼ਲਟ ਮਿਲ ਰਿਹਾ ਹੈ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਪਤੀ-ਪਤਨੀ ਦੀ ਮੌਕੇ 'ਤੇ ਹੀ ਹੋਈ ਮੌਤ 
 

Read More
{}{}