Home >>Punjab

Ludhiana News: ਨੌਕਰ ਨੇ ਮਾਂ-ਪੁੱਤਰ 'ਤੇ ਕੈਂਚੀ ਨਾਲ ਕੀਤਾ ਹਮਲਾ, ਮੌਕੇ ਤੋਂ ਹੋਇਆ ਫਰਾਰ

Ludhiana News: ਇਹ ਵਾਰਦਾਤ ਲੁਧਿਆਣਾ ਦੇ ਟਿੱਬਾ ਰੋਡ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਨੌਜਵਾਨ ਨੌਕਰ ਆਪਣੇ ਮਾਲਕਣ ਦੇ ਘਰ ਵਿੱਚ ਦਾਖਲ ਹੋ ਕੇ ਆਪਣੀ ਮਾਲਕਣ ਅਤੇ ਉਸਦੇ ਪੁੱਤਰ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਸੀ। ਹਮਲਾਵਰ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ  

Advertisement
Ludhiana News: ਨੌਕਰ ਨੇ ਮਾਂ-ਪੁੱਤਰ 'ਤੇ ਕੈਂਚੀ ਨਾਲ ਕੀਤਾ ਹਮਲਾ, ਮੌਕੇ ਤੋਂ ਹੋਇਆ ਫਰਾਰ
Manpreet Singh|Updated: Jan 25, 2025, 12:39 PM IST
Share

Ludhiana News: ਇਹ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਜੁਨੇਜਾ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਸਾਲ ਪਹਿਲਾਂ ਉੱਥੇ ਕੰਮ ਕਰਨ ਵਾਲੇ ਇੱਕ ਨੌਕਰ ਨੇ ਆਪਣੀ ਮਾਲਕਣ ਅਤੇ ਉਸਦੇ ਬੱਚੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਉਕਤ ਔਰਤ ਅਤੇ ਉਸਦਾ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। 

ਇਹ ਵੀ ਪੜ੍ਹੋ: Ludhiana News: ਲੁਧਿਆਣੇ ਆ ਕੇ ਨਿੱਕਲੀ 1 ਕਰੋੜ ਦੀ ਲਾਟਰੀ, ਰਾਜਸਥਾਨ ਦੇ ਸਰਕਾਰੀ ਬਾਬੂ ਦੀ ਦੂਜੀ ਵਾਰ ਚਮਕੀ ਕਿਸਮਤ

 

ਤੁਹਾਨੂੰ ਦੱਸ ਦੇਈਏ ਕਿ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮੌਕੇ ਮਹਿਲਾ ਦੇ ਸਹੁਰੇ ਅਸ਼ੋਕ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਦੂਜੇ ਨੌਕਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਦੂਜੇ ਨੌਕਰ ਨੇ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਉਹ ਮੌਕੇ ਤੇ ਘਰ ਪਹੁੰਚੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਫਿਲਹਾਲ ਨੌਕਰ ਨੇ ਅਜਿਹਾ ਕਿਉਂ ਕੀਤਾ ਇਸਦੀ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। 

ਇਸ ਮੌਕੇ ਸ਼ਖਸ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਪਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਤੇ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਨਸ਼ੇੜੀ ਪਤੀ ਨੇ ਆਪਣੀ ਬੀ. ਏ. ਪਾਸ ਪਤਨੀ ਨੂੰ ਮਾਰਕੁੱਟ ਕੇ ਘਰੋਂ ਕੱਢਿਆ

 

Read More
{}{}