Home >>Punjab

Ludhiana News: ਰਾਤ ਲੈ ਕੇ ਗਏ ਮਠਿਆਈ ਸਵੇਰੇ ਸਾਰਾ ਟੱਬਰ ਹੋ ਗਿਆ ਬਿਮਾਰ, ਸਿਹਤ ਵਿਭਾਗ ਤੋਂ ਕੀਤੀ ਕਾਰਵਾਈ ਦੀ ਮੰਗ

Ludhiana Sweet shop News: ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਮਠਿਆਈ ਦੀ ਦੁਕਾਨ ਬਾਹਰ ਮੁੰਡਿਆਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਦੁਕਾਨਦਾਰ 'ਤੇ ਵੱਡੇ ਇਲਜ਼ਾਮ ਲਗਾਏ।    

Advertisement
Ludhiana News: ਰਾਤ ਲੈ ਕੇ ਗਏ ਮਠਿਆਈ ਸਵੇਰੇ ਸਾਰਾ ਟੱਬਰ ਹੋ ਗਿਆ ਬਿਮਾਰ, ਸਿਹਤ ਵਿਭਾਗ ਤੋਂ ਕੀਤੀ ਕਾਰਵਾਈ ਦੀ ਮੰਗ
Riya Bawa|Updated: Nov 27, 2024, 08:01 AM IST
Share

Ludhiana News/ ਤਰਸੇਮ ਭਾਰਦਵਾਜ: ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ 'ਤੇ ਸਥਿਤ ਇੱਕ ਮਠਿਆਈ ਦੀ ਦੁਕਾਨ 'ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਦੋ ਗ੍ਰਾਹਕ ਮਠਿਆਈ ਦਾ ਡੱਬਾ ਲੈ ਕੇ ਦੁਕਾਨ 'ਤੇ ਪਹੁੰਚ ਗਏ। ਉਹਨਾਂ ਨੇ ਦਾਅਵਾ ਕੀਤਾ ਕਿ ਇਹ ਮਠਿਆਈ ਉਹ ਬੀਤੀ ਰਾਤ ਲੈ ਕੇ ਗਏ ਸਨ ਅਤੇ ਜਿਵੇਂ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਮਠਿਆਈ ਖਾਧੀ ਤਾਂ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਅਤੇ ਉਲਟੀਆਂ ਦੇ ਨਾਲ ਦਸਤ ਆਦਿ ਸ਼ੁਰੂ ਹੋ ਗਈ।

ਦਰਅਸਲ ਲੁਧਿਆਣਾ ਵਿੱਚ ਇੱਕ ਮਿਠਾਈ ਦੀ ਦੁਕਾਨ ਤੋਂ ਖਰੀਦੀ ਮਠਿਆਈ ਖਾ ਕੇ ਇੱਕ ਔਰਤ ਬਿਮਾਰ ਹੋ ਗਈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਮਠਿਆਈ ਨੂੰ ਉੱਲੀ ਲੱਗੀ ਹੋਈ ਸੀ, ਜਿਸ ਨੂੰ ਖਾਉਣ ਤੋਂ ਬਾਅਦ ਔਰਤ ਨੂੰ ਉਲਟੀਆਂ ਹੋਣ ਲੱਗੀਆਂ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਦੁਕਾਨ ਦੇ ਬਾਹਰ ਧਰਨਾ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਯੈਲੋ ਅਲਰਟ, ਤਾਪਮਾਨ ਵਧਿਆ, ਜਾਣੋ ਆਪਣੇ ਸ਼ਹਿਰ ਦਾ ਹਾਲ
 

ਦੁਕਾਨ ਦੇ ਬਾਹਰ ਹੰਗਾਮਾ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਟਿੱਬਾ ਰੋਡ ’ਤੇ ਸਥਿਤ ਸਵੀਟਸ ਦੀ ਦੁਕਾਨ ਤੋਂ ਮਠਿਆਈ ਦਾ ਡੱਬਾ ਲੈ ਕੇ ਗਿਆ ਸੀ। ਸਵੇਰੇ ਘਰ 'ਚ ਆਪਣੀ ਮਾਂ ਦੀ ਮਠਿਆਈ ਖਾਣ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ। ਲੋਕਾਂ ਨੇ ਦੱਸਿਆ ਕਿ ਇਹ ਮਠਿਆਈਆਂ ਬਹੁਤ ਪੁਰਾਣੀ ਬਣੀ ਅਤੇ ਉਨ੍ਹਾਂ 'ਤੇ ਉੱਲੀ ਲੱਗੀ ਹੋਈ ਸੀ। ਖਾਣਾ ਖਾਣ ਤੋਂ ਬਾਅਦ ਔਰਤ ਬੀਮਾਰ ਹੋ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 

 ਲੋਕਾਂ ਨੇ ਕਾਰਵਾਈ ਦੀ ਕੀਤੀ ਮੰਗ 
ਅੱਜ ਜਦੋਂ ਮੈਂ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਹ ਉਲਟਾ ਉਸ ਨੂੰ ਜ਼ਲੀਲ ਕਰਨ ਲੱਗਾ। ਲੋਕਾਂ ਨੇ ਮੰਗਲਵਾਰ ਨੂੰ ਦੁਕਾਨ ਦੇ ਬਾਹਰ ਹੰਗਾਮਾ ਕੀਤਾ। ਲੋਕਾਂ ਨੇ ਕਾਰਵਾਈ ਦੀ ਮੰਗ ਕਰਦਿਆਂ ਸਿਵਲ ਸਰਜਨ ਤੋਂ ਦੁਕਾਨ ਨੂੰ ਸੀਲ ਕਰਨ ਦੀ ਮੰਗ ਵੀ ਕੀਤੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਦੇ ਕੇ ਗੁੱਸੇ ਵਿੱਚ ਆਏ ਲੋਕਾਂ ਨੂੰ ਸ਼ਾਂਤ ਕੀਤਾ। ਮਠਿਆਈ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਵੱਲੋਂ ਸਾਰਾ ਸਮਾਨ ਤਾਜ਼ਾ ਬਣਾਇਆ ਜਾ ਰਿਹਾ ਹੈ। ਉਹਨਾਂ ਦੇ ਜੋ ਵੀ ਆਰੋਪ ਲਗਾਏ ਜਾ ਰਹੇ ਹਨ, ਉਹ ਬਿਲਕੁਲ ਗਲਤ ਹਨ ਪਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਹੁਣ ਇਸ ਮਾਮਲੇ ਦੇ ਵਿੱਚ ਸਿਹਤ ਵਿਭਾਗ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ।

Read More
{}{}