Home >>Punjab

Ludhiana News: ਲੁਧਿਆਣਾ 'ਚ ਦੋ ਧਿਰਾਂ ਦਾ ਹੋਇਆ ਝਗੜਾ; ਚੱਲੇ ਹਥਿਆਰ, ਤਸਵੀਰਾਂ CCTV 'ਚ ਕੈਦ

Ludhiana Clash News: ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਬੀਜੇਪੀ ਐਸਸੀ ਵਿੰਗ ਦੇ ਅਹੁਦੇਦਾਰ ਨੇ ਕਿਹਾ ਉਸ ਉਪਰ ਹੋਇਆ ਹਮਲਾ ਦੂਸਰੇ ਪਾਸੇ ਧਿਰ ਨੇ ਕਿਹਾ ਉਹਨਾਂ ਦੇ ਬੱਚਿਆਂ ਦੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼   

Advertisement
Ludhiana News: ਲੁਧਿਆਣਾ 'ਚ ਦੋ ਧਿਰਾਂ ਦਾ ਹੋਇਆ ਝਗੜਾ; ਚੱਲੇ ਹਥਿਆਰ, ਤਸਵੀਰਾਂ CCTV 'ਚ ਕੈਦ
Riya Bawa|Updated: Dec 04, 2024, 08:04 AM IST
Share

Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਦਰੇਸੀ ਨਾਲ ਲੱਗਦੇ ਮਹੱਲੇ ਵਿੱਚ ਦੋ ਧਿਰਾਂ ਦਾ ਲੜਾਈ ਝਗੜਾ ਹੋਇਆ ਹੈ। ਸੀਸੀ ਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।  ਪੁਲਿਸ ਮਾਮਲੇ ਦੀ ਕਰ ਜਾਂਚ ਰਹੀ ਹੈ। ਬੀਜੇਪੀ ਐਸਸੀ ਵਿੰਗ ਦੇ ਅਹੁਦੇਦਾਰ ਨੇ ਕਿਹਾ ਉਸ ਉਪਰ ਹਮਲਾ ਹੋਇਆ ਹੈ। ਦੂਸਰੇ ਪਾਸੇ ਧਿਰ ਨੇ ਕਿਹਾ ਉਹਨਾਂ ਦੇ ਬੱਚਿਆਂ ਦੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੁਧਿਆਣਾ ਦੇ ਦਰੇਸੀ ਇਲਾਕੇ ਵਿੱਚ ਦੋ ਧਿਰਾਂ ਵਿੱਚ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਧਿਰ ਜਿਸ ਵਿੱਚ ਬੀਜੇਪੀ ਐਸਸੀ ਵਿੰਗ ਦਾ ਪ੍ਰਧਾਨ ਅਤੇ ਦੂਸਰੇ ਪਾਸੇ ਸੱਤਾਧਾਰੀ ਪਾਰਟੀ ਦੇ ਨਾਲ ਜੁੜੇ ਕੁਝ ਲੋਕ ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਦਰੇਸੀ ਦੇ ਇੱਕ ਮਹੱਲੇ ਵਿੱਚ ਨੌਜਵਾਨਾਂ ਵੱਲੋਂ ਜਨਮਦਿਨ ਦਾ ਕੀ ਕੇਕ ਕਟ ਜਸ਼ਨ ਮਨਾਇਆ ਜਾ ਰਿਹਾ ਸੀ। 

ਦੂਸਰੀ ਤਰਫ ਇਕ ਧਿਰ ਨਾਲ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ ਜਿਸ ਤੋਂ ਬਾਅਦ ਦੋਨਾਂ ਧਿਰਾਂ ਵਿੱਚ ਹੱਥੋਂ ਪਾਈ ਹੋਈ ਅਤੇ ਹਥਿਆਰ ਚੱਲੇ ਜਿਸਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਜਨਮਦਿਨ ਦਾ ਜਸ਼ਨ ਮਨਾ ਰਹੇ ਨੌਜਵਾਨਾਂ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਹਨਾਂ ਦੇ ਹੀ ਮਹੱਲੇ ਦੇ ਵਿੱਚ ਰਹਿਣ ਵਾਲੇ ਬੀਜੇਪੀ ਦੇ ਆਗੂ ਨੇ ਜਸ਼ਨ ਮਨਾ ਰਹੇ ਉਹਨਾਂ ਦੇ ਬੱਚਿਆਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਹੱਥੋਪਾਈ ਅਤੇ ਲੜਾਈ ਝਗੜਾ ਹੋ ਗਿਆ। 

ਇਹ ਵੀ ਪੜ੍ਹੋ: Samrala News: ਫੈਕਟਰੀ ਦੇ ਕਾਮੇ ਵੱਲੋਂ ਖ਼ੁਦਕੁਸ਼ੀ, ਮਿੱਲ ਦੇ ਕੁਆਰਟਰ 'ਚ ਮਿਲੀ ਲਟਕਦੀ ਲਾਸ਼
 

ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਐਸਸੀ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਉਹ ਆਪਣੇ ਘਰ ਦੇ ਬਾਹਰ ਸੀ ਤਾਂ ਕੁਝ ਨੌਜਵਾਨਾਂ ਗਲੀ ਦੇ ਬਾਹਰੋਂ ਦੌੜ ਕੇ ਆਉਂਦੇ ਨੇ ਅਤੇ ਉਹਨਾਂ ਉੱਪਰ ਹਮਲਾ ਕਰ ਦਿੰਦੇ ਨੇ ਜਿਸ ਦੌਰਾਨ ਉਹ ਜਖਮੀ ਹੋਏ ਉਹਨਾਂ ਨੇ ਆਰੋਪ ਲਗਾਇਆ ਕਿ ਇਹ ਉਹ ਨੌਜਵਾਨ ਨੇ ਜਿਹੜੇ ਮਹੱਲੇ ਦੇ ਵਿੱਚ ਨਸ਼ਾ ਵੇਚਦੇ ਨੇ ਅਤੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਨਜ਼ਦੀਕੀ ਹਨ।ਇਹਨਾਂ ਤੇ ਪੁਲਿਸ ਵੀ ਕੋਈ ਕਰਵਾਈ ਨਹੀਂ ਕਰਦੀ ਹੈ। ਨਾ ਹੀ ਇਹਨਾਂ ਨੂੰ ਰੋਕਿਆ ਜਾਂਦਾ ਹੈ ਅੱਜ ਇਹਨਾਂ ਨੇ ਘਰ ਦੇ ਉੱਪਰ ਇੱਟਾਂ ਪੱਥਰ ਚਲਾਏ ਅਤੇ ਉਹਨਾਂ ਦੀ ਗੱਡੀ ਤੋੜ ਦਿੱਤੀ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਪਰ ਇਸ ਮਾਮਲੇ ਵਿੱਚ ਦੋਨੇ ਧਿਰਾ ਇੱਕ ਦੂਸਰੇ ਤੇ ਹਮਲਾ ਕਰਨ ਦੇ ਆਰੋਪ ਲਗਾ ਰਹੇ ਹਨ। ਸਾਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਹੈ।

Read More
{}{}