Ludhiana Factory Accident Case/ਤਰਸੇਮ ਭਾਰਦਵਾਜ: ਅੱਜ ਲੁਧਿਆਣਾ ਵਿੱਚ ਇੱਕ ਨਿਰਮਾਣ ਅਧੀਨ ਫੈਕਟਰੀ ਦੀ 11 ਫੁੱਟ ਉੱਚੀ ਕੰਧ ਅਚਾਨਕ ਡਿੱਗ ਗਈ। ਕੁੱਲ 8 ਮਜ਼ਦੂਰ ਕੰਧ ਹੇਠਾਂ ਦੱਬ ਗਏ। 1 ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਮਜ਼ਦੂਰ ਜ਼ਖ਼ਮੀ ਹੋ ਗਏ। 5 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਦਕਿ ਮ੍ਰਿਤਕ ਮਜ਼ਦੂਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਫੇਜ਼-7 ਵਿੱਚ ਇੱਕ ਫੈਕਟਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮਜ਼ਦੂਰ ਕੁਝ ਦਿਨਾਂ ਤੋਂ ਕੰਮ ਕਰ ਰਹੇ ਸੀ। 11 ਫੁੱਟ ਉੱਚੀ ਕੰਧ ਬਣਾਈ ਗਈ ਸੀ। ਅੱਜ ਕੰਧ ਦਾ ਸ਼ਟਰ ਖੋਲ੍ਹਦੇ ਸਮੇਂ ਹਾਦਸਾ ਵਾਪਰ ਗਿਆ। ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ: Punjab School Timings: ਪੰਜਾਬ 'ਚ ਬਦਲੇਗਾ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਹੁਕਮ
ਕੰਧ ਦਾ ਸਟਰਿੰਗ ਖੋਲ੍ਹਦੇ ਸਮੇਂ ਹਾਦਸਾ ਵਾਪਰਿਆ
ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਫੇਜ਼-7 ਵਿੱਚ ਇੱਕ ਫੈਕਟਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮਜ਼ਦੂਰ ਕੁਝ ਦਿਨਾਂ ਤੋਂ ਕੰਮ ਕਰ ਰਿਹਾ ਸੀ। 11 ਫੁੱਟ ਉੱਚੀ ਕੰਧ ਬਣਾਈ ਗਈ ਸੀ। ਅੱਜ ਕੰਧ ਦਾ ਸਟਰਿੰਗ ਖੋਲ੍ਹਦੇ ਸਮੇਂ ਹਾਦਸਾ ਵਾਪਰ ਗਿਆ। ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।ਜ਼ਖਮੀਆਂ ਨੂੰ ਕੰਧ ਦੇ ਮਲਬੇ ਤੋਂ ਬਾਹਰ ਕੱਢਿਆ ਗਿਆ। ਮਰਨ ਵਾਲੇ ਮਿਸਤਰੀ ਦਾ ਕੰਮ ਕਰਦਾ ਸੀ।
ਜ਼ਖਮੀਆਂ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਕ ਮਜ਼ਦੂਰ ਦੀ ਇੱਕ ਲੱਤ ਟੁੱਟ ਗਈ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਮੌਕੇ ''ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਮਿਸਤਰੀ ਕੰਧ ''ਤੇ ਪਲਾਸਤਰ ਕਰ ਰਿਹਾ ਸੀ। ਉਸ ਦੇ ਨਾਲ ਕੁਝ ਹੋਰ ਮਜ਼ਦੂਰ ਵੀ ਮੌਜੂਦ ਸਨ। ਅਚਾਨਕ ਕੰਧ ਡਿੱਗ ਗਈ। ਕਈ ਲੋਕ ਜ਼ਖਮੀ ਹੋ ਗਏ। ਮਜੂਦ ਵਿਅੱਕਤੀ ਨੇ ਦੱਸਿਆ ਕਿ ਫੈਕਟਰੀ ਅਜੇ ਬਣ ਰਹੀ ਹੈ। ਅੱਜ 8 ਤੋਂ 10 ਮਜ਼ਦੂਰ ਕੰਮ ਕਰ ਰਹੇ ਸਨ। ਕੁਝ ਕਰਮਚਾਰੀ ਕੰਧ ਦਾ ਸ਼ਟਰਿੰਗ ਖੋਲ੍ਹ ਰਹੇ ਸਨ, ਬਾਕੀ ਕੰਮ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਕੁਝ ਲੋਕ ਮੌਕੇ 'ਤੇ ਇਹ ਵੀ ਕਹਿ ਰਹੇ ਹਨ। ਕਿ ਇਹ ਕੰਧ ਲਾਈਟ ਮਟੀਰੀਅਲ ਦੀ ਵਰਤੋਂ ਹੋਣ ਕਾਰਨ ਡਿੱਗੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।