Home >>Punjab

Ludhiana News: ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ; ਲੋਕਾਂ ਵਿੱਚ ਹਾਹਕਾਰ

Ludhiana News: ਪਨ ਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਯੂਨੀਅ ਪੰਜਾਬ ਭਰ ਵਿੱਚ ਧਰਨਾ ਦੇ ਕੇ ਆਪਣੇ ਹੱਕਾ ਦੀ ਮੰਗ ਕਰ ਰਹੇ ਹਨ।   

Advertisement
Ludhiana News: ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ; ਲੋਕਾਂ ਵਿੱਚ ਹਾਹਕਾਰ
Manpreet Singh|Updated: Jan 06, 2025, 12:38 PM IST
Share

Ludhiana News: ਪੰਜਾਬ ਭਰ ਵਿੱਚ ਪਨ ਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵਰਕਰ ਯੂਨੀਅਨ ਤਿੰਨ ਦਿਨਾਂ ਲਈ ਹੜਤਾਲ ਕਰਕੇ  ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੁਧਿਆਣਾ ਵਿੱਚ ਹੜਤਾਲ 'ਤੇ ਬੈਠੇ ਕਾਮਿਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਆਪਣੀਆਂ ਮੰਗਾਂ ਦਾ ਪ੍ਰਗਟਾਵਾ ਕਰ ਰਹੇ ਹਨ, ਪਰ ਸਰਕਾਰ ਹਮੇਸ਼ਾ ਉਨ੍ਹਾਂ ਨੂੰ ਟਾਲ ਰਹੀ ਹੈ।

ਇਹ ਵੀ ਪੜ੍ਹੋ: Supreme Court News: ਕਿਸਾਨ ਅੰਦੋਲਨ ਤੇ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਵਿੱਚ ਸੁਣਵਾਈ ਅੱਜ

 

ਇਸ ਕਰਕੇ ਹੁਣ ਉਹ ਤਿੰਨ ਦਿਨਾਂ ਲਈ ਬੱਸਾਂ ਰੋਕ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 7 ਤਰੀਕ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਧਰਨਾ ਦਿੱਤਾ ਜਾਵੇਗਾ। ਪਨਬਸ ਅਤੇ ਪੀਆਰਟੀਸੀ ਦੇ ਕਾਮਿਆਂ ਨੇ ਕਿਹਾ ਕਿ ਹੜਤਾਲ ਦੌਰਾਨ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਕਰਕੇ ਔਰਤਾਂ ਜਿਨ੍ਹਾਂ ਲਈ ਬੱਸਾਂ ਵਿੱਚ ਯਾਤਰਾ ਮੁਫ਼ਤ ਹੈ। ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: PUNBUS PRTC Strike: ਪਨਬਸ ਤੇ ਪੀਆਰਟੀਸੀ ਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ; ਲੋਕ ਖੱਜਲ-ਖੁਆਰ

 

Read More
{}{}