Home >>Punjab

Ludhiana News: 10 ਤੋਂ 12 ਨੌਜਵਾਨਾਂ ਨੇ ਇਲਾਕੇ 'ਚ ਮਚਾਇਆ ਹੜਕੰਪ, ਤੋੜੇ ਗੱਡੀਆਂ ਦੇ ਸ਼ੀਸ਼ੇ, ਲੋਕਾਂ ਚ ਸਹਿਮ ਦਾ ਮਾਹੌਲ

Ludhiana News: ਗਲੀ 'ਚ ਸ਼ਰਾਰਤੀ ਅਨਸਰਾਂ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਪਰ ਹੱਥਾਂ ਵਿੱਚ ਬੇਸਬਾਲ ਸਟਿੱਕ ਅਤੇ ਹੋਰ ਹਥਿਆਰ ਦੇਖ ਕੇ ਲੋਕ ਵੀ ਡਰ ਗਏ। ਬਦਮਾਸ਼ ਗਲੀਆਂ 'ਚ ਰੌਲਾ ਪਾਉਂਦੇ ਹੋਏ ਭੱਜ ਗਏ।  

Advertisement
Ludhiana News: 10 ਤੋਂ 12 ਨੌਜਵਾਨਾਂ ਨੇ ਇਲਾਕੇ 'ਚ ਮਚਾਇਆ ਹੜਕੰਪ, ਤੋੜੇ ਗੱਡੀਆਂ ਦੇ ਸ਼ੀਸ਼ੇ, ਲੋਕਾਂ ਚ ਸਹਿਮ ਦਾ ਮਾਹੌਲ
Bharat Sharma |Updated: Dec 01, 2023, 03:17 PM IST
Share

Ludhiana News: ਪੰਜਾਬ ਵਿੱਚ ਅਪਰਾਧ, ਕਤਲ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਸ਼ਿੰਗਾਰ ਸਿਨੇਮਾ ਦੇ ਪਿਛਲੇ ਪਾਸੇ ਬਾਈਕ ਅਤੇ ਐਕਟਿਵਾ 'ਤੇ ਸਵਾਰ ਬਦਮਾਸ਼ਾਂ ਨੇ ਖੂਬ ਹੰਗਾਮਾ ਕਰ ਦਿੱਤਾ। ਬਦਮਾਸ਼ਾਂ ਨੇ ਬੇਸਬਾਲ ਦੀਆਂ ਡੰਡਿਆਂ ਅਤੇ ਤਲਵਾਰਾਂ ਨਾਲ ਵਾਰ ਕਰਕੇ ਗਲੀ ਵਿੱਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਉਹ ਭੱਜ ਗਏ।

ਜਾਣਕਾਰੀ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨਗਰ 'ਚ ਪਹਿਲਾਂ ਕਰੀਬ 10 ਤੋਂ 12 ਨੌਜਵਾਨਾਂ ਨੇ ਸੜਕਾਂ 'ਤੇ ਖੜ੍ਹੀਆਂ ਕਾਰਾਂ ਦੀ ਭੰਨਤੋੜ ਕੀਤੀ। ਗਲੀ 'ਚ ਸ਼ਰਾਰਤੀ ਅਨਸਰਾਂ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਪਰ ਹੱਥਾਂ ਵਿੱਚ ਬੇਸਬਾਲ ਸਟਿੱਕ ਅਤੇ ਹੋਰ ਹਥਿਆਰ ਦੇਖ ਕੇ ਲੋਕ ਵੀ ਡਰ ਗਏ। ਬਦਮਾਸ਼ ਗਲੀਆਂ 'ਚ ਰੌਲਾ ਪਾਉਂਦੇ ਹੋਏ ਭੱਜ ਗਏ।

ਇਹ ਵੀ ਪੜ੍ਹੋ: Canada Youth Death News:ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਮੰਗਾ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਅੰਦਰ ਮੌਜੂਦ ਸੀ। ਖਾਣਾ ਖਾ ਕੇ ਬੱਚਿਆਂ ਨਾਲ ਬੈਠਾ ਸੀ। ਇਸ ਦੌਰਾਨ ਇਲਾਕੇ 'ਚ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਇਕ ਇਨੋਵਾ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਕਈ ਹੋਰ ਕਾਰਾਂ ਦੀਆਂ ਵਿੰਡਸ਼ੀਲਡਾਂ 'ਤੇ ਤਰੇੜਾਂ ਆ ਗਈਆਂ ਸਨ। ਇਲਾਕੇ ਦੇ ਬਾਕੀ ਲੋਕਾਂ ਨੇ ਉਸ ਨੂੰ ਦੱਸਿਆ ਕਿ ਕੁਝ ਅਣਪਛਾਤੇ ਨੌਜਵਾਨ ਨਸ਼ੇ ਦੀ ਹਾਲਤ 'ਚ ਇਲਾਕੇ 'ਚ ਹੰਗਾਮਾ ਕਰ ਕੇ ਭੱਜ ਗਏ ਹਨ।

Read More
{}{}